ਬੈਂਗਲੁਰੂ, 24 ਦਸੰਬਰ (ਪੀ.ਟੀ.ਆਈ.)-ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਕਿਹਾ ਕਿ ਸ਼ਹਿਰ ਦੇ ਚਿੰਨਾਸਵਾਮੀ ਸਟੇਡੀਅਮ 'ਚ ਮੈਚ ਕਰਵਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿਉਂਕਿ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇ.ਐਸ.ਸੀ.ਏ.) ਜੋ ਇਸਦਾ ਪ੍ਰਬੰਧਨ ਕਰਦਾ ਹੈ, ਸੁਰੱਖਿਆ ਤੇ ਸੁਰੱਖਿਆ ਜ਼ਰੂਰਤਾਂ ਦੀ ਪਾਲਣਾ ਕਰਨ 'ਚ ਅਸਫਲ ਰਿਹਾ ਹੈ | ਉਨ੍ਹਾਂ ਨੇ ਕੇ.ਐਸ.ਸੀ.ਏ. ਨੂੰ ਜਸਟਿਸ ਜੌਨ ਮਾਈਕਲ ਕੁੰਹਾ ਦੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਜਿਸ ਤੋਂ ਬਾਅਦ ਬੇਨਤੀ 'ਤੇ ਵਿਚਾਰ ਕੀਤਾ ਜਾ ਸਕਦਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਇਸ ਮਾਮਲੇ 'ਤੇ ਕੋਈ 'ਜਲਦਬਾਜ਼ੀ ਵਾਲਾ ਫੈਸਲਾ' ਨਹੀਂ ਲਵੇਗੀ | 24 ਦਸੰਬਰ ਨੂੰ ਸ਼ਹਿਰ ਦੇ ਚਿੰਨਾਸਵਾਮੀ ਸਟੇਡੀਅਮ 'ਚ ਵਿਜੇ ਹਜ਼ਾਰੇ ਟਰਾਫੀ ਮੈਚ ਕਰਵਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ | ਕੇ.ਐਸ.ਸੀ.ਏ. ਨੇ ਫਿਲਹਾਲ ਦਰਸ਼ਕਾਂ ਨੂੰ ਇਜਾਜ਼ਤ ਦਿੱਤੇ ਬਿਨਾਂ ਮੈਚ ਕਰਵਾਉਣ ਦੀ ਇਜਾਜ਼ਤ ਮੰਗੀ ਸੀ | ਜ਼ਿਕਰਯੋਗ ਹੈ ਕਿ 4 ਜੂਨ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਆਈ.ਪੀ.ਐਲ. ਜਿੱਤ ਦੇ ਜਸ਼ਨ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਾਜੜ ਮਚਣ ਤੋਂ ਬਾਅਦ ਮੈਚ ਰੋਕ ਦਿੱਤੇ ਗਏ ਸਨ | ਇਸ ਘਟਨਾ 'ਚ 11 ਲੋਕਾਂ ਦੀ ਮÏਤ ਹੋ ਗਈ ਸੀ |
ਖੇਡ ਸੰਸਾਰ
Free
ਚਿੰਨਾਸਵਾਮੀ ਸਟੇਡੀਅਮ 'ਚ ਕ੍ਰਿਕਟ ਮੈਚ ਲਈ ਇਜਾਜ਼ਤ ਨਹੀਂ
ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ (ਸੱਜੇ) ਸੈਂਕੜਾ ਬਣਾਉਣ ਤੋਂ ਬਾਅਦ ਖੁਸ਼ੀ ਮਨਾਉਂਦੇ ਹੋਏ ਰੋਹਿਤ ਸ਼ਰਮਾ | <br/>
25-12-2025