ਦੁਬਈ, 31 ਅਕਤੂਬਰ (ਪੀ.ਟੀ.ਆਈ.)-ਕੇਰਲ ਦੇ 2 ਪੁਰਸ਼ ਨਰਸਾਂ ਨੇ ਆਪਣੀ ਪਹਿਲੀ ਅੰਤਰਰਾਸ਼ਟਰੀ ਉਡਾਣ 'ਚ ਕੋਚੀ ਤੋਂ ਅਬੂ ਧਾਬੀ ਜਾ ਰਹੇ ਇਕ ਸਾਥੀ ਯਾਤਰੀ ਦੀ ਜਾਨ ਬਚਾਈ | ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਉਡਾਣ ਦੇ 20 ਮਿੰਟ ਬਾਅਦ ਯਾਤਰੀ ਨੂੰ ਦਿਲ ਦਾ ਦÏਰਾ ਪਿਆ | ਗਲਫ ਨਿਊਜ਼ ਦੀ ਰਿਪੋਰਟ ਅਨੁਸਾਰ ਵਾਇਨਾਡ ਦਾ ਰਹਿਣ ਵਾਲਾ ਅਭਿਜੀਤ ਜੀਸ (26) ਤੇ ਚੇਂਗਨੂਰ ਦਾ ਰਹਿਣ ਵਾਲਾ ਅਜੀਸ਼ ਨੈਲਸਨ (29) ਸੰਯੁਕਤ ਅਰਬ ਅਮੀਰਾਤ 'ਚ ਏਅਰ ਅਰੇਬੀਆ ਦੀ ਉਡਾਣ 3ਐਲ128 'ਚ ਆਪਣੀਆਂ ਨਵੀਆਂ ਨੌਕਰੀਆਂ ਲਈ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਕੇਰਲ ਦੇ ਇਕ ਵਿਅਕਤੀ ਨੂੰ ਜਹਾਜ਼ 'ਚ ਸਾਹ ਲੈਣ 'ਚ ਮੁਸ਼ਕਲ ਆਉਂਦੀ ਦੇਖੀ | ਦੋਵੇਂ ਤੁਰੰਤ ਉਸਦੀ ਮਦਦ ਲਈ ਦੌੜੇ ਤੇ 2 ਵਾਰ ਸੀ.ਪੀ.ਆਰ. ਕੀਤਾ, ਜਿਸ ਨਾਲ ਯਾਤਰੀ ਦੀ ਹਾਲਤ ਸਥਿਰ ਹੋਈ |