ਸਿਡਨੀ, 4 ਨਵੰਬਰ (ਹਰਕੀਰਤ ਸਿੰਘ ਸੰਧਰ)-ਹਾਕੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਗੇਬਲਸ ਹਾਕੀ ਮੈਦਾਨ ਵਿਚ ਦੂਸਰਾ ਖੇਡ ਮੇਲਾ ਕਰਵਾਇਆ¢ ਇਸ ਵਿਚ ਕੁੱਲ 10 ਓਪਨ ਮੈਨਜ਼ ਦੀਆਂ ਟੀਮਾਂ, 3 ਟੀਮਾਂ ਅੰਡਰ-12 ਬੱਚਿਆਂ ਦੀਆਂ ਅਤੇ 3 ਟੀਮਾਂ ਅੰਡਰ-16 ਦੇ ਬੱਚਿਆਂ ਨੇਇਸ ਟੂਰਨਾਮੈਂਟ ਵਿਚ ਭਾਗ ਲਿਆ¢ ਦਰਸ਼ਕਾਂ ਵਿਚ ਇਸ ਖੇਡ ਮੇਲੇ ਨੂੰ ਲੈ ਕੇ ਬਹੁਤ ਉਤਸ਼ਾਹ ਸੀ ¢ ਸਭ ਨੇ ਹਾਕੀ ਦੇ ਮੈਚ ਬਹੁਤ ਹੀ ਨਜ਼ਾਕਤ ਨਾਲ ਵੇਖਿਆ, ਖ਼ਾਸ ਕਰਕੇ ਬੱਚੇ ਖੇਡਣ ਲਈ ਬਹੁਤ ਉਤਸ਼ਾਹਿਤ ਸਨ¢ ਗੋਗੀ ਮੰਡ ਤੇ ਰਣਦੀਪ ਸਿੰਘ ਬੱਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਇਸ ਖੇਡ ਮੇਲੇ ਵਿਚ ਵੱਖ-ਵੱਖ ਸੱਭਿਆਚਾਰ ਵਾਲੇ ਦੇਸ਼ਾਂ ਦੀਆਂ ਟੀਮਾਂ ਨਾਲ ਮਿਲ ਨੇ ਹਾਕੀ ਖੇਡਣ ਦਾ ਮੋਕਾ ਮਿਲਿਆ | ਜਿਵੇਂ ਕਿਕੇਨੀਆ, ਪਾਕਿਸਤਾਨ, ਆਸਟ੍ਰੇਲੀਆ ਅਤੇ ਪੰਜਾਬ ਜਿਸ ਨਾਲ ਇਹ ਸਮਾਗਮ ਹੋਰ ਵੀ ਖ਼ਾਸ ਬਣ ਗਿਆ¢ ਓਪਨ ਮੈਨਜ਼ ਦਾ ਫਾਈਨਲ ਮੈਚ ਪੰਜਾਬ ਦੀ ਟੀਮ ਸਿਡਨੀ ਲਾਇਨਜ਼ ਕਲੱਬ ਅਤੇ ਪਾਕਿਸਤਾਨ ਹਾਕੀ ਕਲੱਬ ਵਿਚਕਾਰ ਹੋਇਆ ਤੇ ਪਾਕਿਸਤਾਨ ਨੇ ਏਐਸਏ ਕੱੱਪ ਜਿੱਤ ਕੇ ਆਪਣੀ ਝੋਲੀ ਪਾ ਲਿਆ¢ ਏ.ਐਸ.ਏ. ਦੀ ਸਾਰੀ ਕਮੇਟੀ ਦੇ ਮੈਂਬਰ ਅਤੇ ਸਿਡਨੀ ਲਾਇਨਜ਼ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਹਾਕੀ ਟੂਰਨਾਮੈਂਟ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ¢