ਮੈਲਬੋਰਨ, 4 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੋਰਨ ਵਿਚ ਵਧ ਰਹੇ ਅਪਰਾਧ ਦੇ ਮਾਮਲਿਆਂ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਸਥਾਨਕ ਨਿਵਾਸੀ ਵਿਕਟੋਰੀਆ ਸੂਬਾ ਛੱਡ ਰਹੇ ਹਨ ¢ ਆਸਟ੍ਰੇਲੀਆਈ ਅੰਕੜਾ ਬਿਊਰੋ ਮੁਤਾਬਕ, ਵਿਕਟੋਰੀਆ ਦੀ ਆਬਾਦੀ 'ਚ ਲਗਭਗ 2000 ਲੋਕਾਂ ਦੀ ਕਮੀ ਆਈ ਹੈ, ਜਦਕਿ 24 ਹਜ਼ਾਰ ਤੋਂ ਵੱਧ ਲੋਕ ਕੁਈਨਜ਼ਲੈਂਡ ਚਲੇ ਗਏ ਹਨ¢ ਇੱਥੋਂ ਦੀ ਡਿਪਟੀ ਲਾਰਡ ਮੇਅਰ ਰੋਸ਼ੇਨਾ ਕੈਂਪਬਲ ਨੇ ਮੰਨਿਆ ਕਿ ਵੱਧ ਰਹੇ ਅਪਰਾਧ ਮੈਲਬੋਰਨ ਸ਼ਹਿਰ ਲਈ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ ¢ ਇਸੇ ਦੌਰਾਨ ਸੂਬੇ ਦੀ ਪ੍ਰੀਮੀਅਰ ਭਾਵ ਕਿ ਮੁੱਖ ਮੰਤਰੀ ਜੈਸਿੰਤਾ ਐਲਨ ਨੇ ਜਮਾਨਤ ਕਾਨੂੰਨ ਸਖ਼ਤ ਕਰਨ ਤੇ ਪੁਲਿਸ ਵਿਭਾਗ ਦਾ ਪੁਨਰ ਗਠਨ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਕਿ ਸ਼ਹਿਰ ਦੇ ਹਲਾਤਾਂ ਨੂੰ ਸੁਧਾਰਿਆ ਜਾ ਸਕੇ ¢