22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੋਣ 'ਤੇ ਯੂਰਪ ਯੂਨਿਟ 'ਚ ਖੁਸ਼ੀ ਦੀ ਲਹਿਰ <br/>

Ad Position 21
No active advertisement
ਅਜੀਤ ਡੈਸਕ 05-11-2025
ਬਰੇਸ਼ੀਆ(ਇਟਲੀ), 4 ਨਵੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਰਪ ਯੂਨਿਟ ਨੇ ਬੀਤੇ ਕੱਲ ਹੋਈ ਪ੍ਰਧਾਨਗੀ ਪੱਦ ਦੀ ਇੱਕਪਾਸੜ ਚੋਣ ਜਿੱਤਣ ਬਦਲੇ ਹਰਜਿੰਦਰ ਸਿੰਘ ਧਾਮੀ ਤੇ ਸੁਖਵੀਰ ਸਿੰਘ ਬਾਦਲ ਨੂੰ ਵਧਾਈਆਂ ਭੇਜੀਆਂ ਹਨ | ਯੂਨਿਟ ਵਲੋਂ ਜਾਰੀ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੀ ਹੋਈ ਚੋਣ ਵਿਚੋਂ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਨਰਲ ਹਾਊਸ ਦੇ ਮੈਂਬਰਾਂ ਵੋਲੋਂ ਪਾਈਆਂ ਗਈਆਂ ਕੁੱਲ 136 ਵੋਟਾਂ ਵਿਚੋਂ 117 ਵੋਟਾਂ ਪ੍ਰਾਪਤ ਕੀਤੀਆਂ, ਜਦਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਐਲਾਨੇ ਗਏ | ਉਮੀਦਵਾਰ ਮਿੱਠੂ ਸਿੰਘ ਕਾਹਨੇਕੇ ਨੂੰ ਕੇਵਲ ਅਠਾਰਾਂ ਵੋਟਾਂ ਹੀ ਮਿਲੀਆਂ , ਜਦਕਿ ਇੱਕ ਵੋਟ ਰੱਦ ਕਰ ਦਿੱਤੀ ਗਈ | ਸ਼੍ਰੋਮਣੀ ਅਕਾਲੀ ਯੂਰਪ ਦੇ ਸਮੂਹ ਅਹੁਦੇਦਾਰਾਂ ਕ੍ਰਮਵਾਰ, ਇਕਬਾਲ ਸਿੰਘ ਭੱਟੀ, ਇਟਲੀ ਯੂਨਿਟ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂ ਵਾਲ, ਯੂਰਪ ਦੇ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਅਟਵਾਲ, ਜਨਰਲ ਸਕੱਤਰ ਜਗਜੀਤ ਸਿੰਘ ਫ਼ਤਿਹਗੜ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ, ਸੈਕਟਰੀ ਸੁਰਜੀਤ ਸਿੰਘ ਮਾਣਾ ਫਰਾਂਸ, ਸਪੇਨ ਯੂਨਿਟ ਦੇ ਪ੍ਰਧਾਨ ਲਾਭ ਸਿੰਘ ਭੰਗੂ ਆਦਿ ਨੇ ਜਿੱਥੇ ਸ਼੍ਰੋਮਣੀ ਕਮੇਟੀ ਦਾ ਪੰਜਵੀਂ ਵਾਰੀ ਪ੍ਰਧਾਨ ਬਣਨ ਤੇ ਹਰਜਿੰਦਰ ਸਿੰਘ ਧਾਮੀ ਨੂੰ ਸ਼ੁੱਭ ਕਾਮਨਾਵਾਂ ਭੇਜੀਆਂ ਹਨ | ਉੱਥੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਵਾਗਡੋਰ, ਸੁਲਝੇ ਹੋਏ ਅਤੇ ਨਿਰਪੱਖਤਾ ਵਾਲੇ ਸੂਝਵਾਨ ਵਿਅਕਤੀ ਦੇ ਹੱਥ ਫੜਾਈ ਹੈ | ਉਨ੍ਹਾਂ ਕਿਹਾ ਕਿ ਇਸ ਚੋਣ ਮਗਰੋਂ ਇਹ ਸਾਫ ਹੋ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਦਲ ਤੋਂ ਭਗੌੜੇ ਹੋ ਚੁੱਕੇ ਅਕਾਲੀ ਰਾਜਨੀਤਿਕ ਜਮੀਨ ਹਾਸਿਲ ਕਰਦੇ ਕਰਦੇ, ਧਾਰਮਿਕ ਪੱਖੋਂ ਵੀ ਖੋਖਲੇ ਹੋ ਗਏ ਹਨ |

Ad Position 22
No active advertisement
ਪਿਛਲੀ ਖ਼ਬਰ 'ਐਡੀਲੇਡ ਸੰਗਤ ਸੰਸਥਾ' ਪਿਛਲੇ ਕਈ ਸਾਲਾਂ ਤੋਂ ਭਾਈਚਾਰੇ ਦੀ ਸੇਵਾ ਲਈ ਯਤਨਸ਼ੀਲ <br/> ਅਗਲੀ ਖ਼ਬਰ ਮੈਲਬੋਰਨ 'ਚ ਵਧਦੇ ਅਪਰਾਧਾਂ ਕਾਰਨ ਲੋਕ ਛੱਡਣ ਲੱਗੇ ਵਿਕਟੋਰੀਆ
Ad Position 24