ਐਡੀਲੇਡ, 4 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਵਿਖੇ 'ਐਡੀਲੇਡ ਸੰਗਤ ਸੰਸਥਾ' ਪਿਛਲੇ ਕਈ ਸਾਲਾਂ ਤੋਂ ਭਾਈਚਾਰੇ ਦੀ ਸੇਵਾ ਲਈ ਯਤਨਸ਼ੀਲ ਹੈ ¢ ਇਸ ਸੰਸਥਾ ਦਾ ਉਦੇਸ਼ ਮਾਨਸਿਕ ਤੇ ਮਨੋਵਿਗਿਆਨਕ ਸੇਵਾਵਾਂ, ਖੂਨਦਾਨ ਕੈਂਪ ਲਗਾਉਣੇ, ਅੰਤਿਮ ਸਸਕਾਰ ਸੰਬੰਧੀ ਲੋੜ ਮੁਤਾਬਕ ਸਹਾਇਤਾ, ਗੰਭੀਰ ਘਰੇਲੂ ਸਥਿਤੀਆਂ, ਘਰੇਲੂ ਹਿੰਸਾ, ਆਤਮਘਾਤ ਤੇ ਹੋਰ ਬਹੁਤ ਸਾਰੇ ਮਹੱਤਵਪੂਰਣ ਵਿਸ਼ਿਆਂ ਬਾਰੇ ਜਾਗੂਕਤਾ ਪ੍ਰਦਾਨ ਕਰਨਾ ਹੈ¢ ਇਸ ਸੰਸਥਾ ਵਲੋਂ ਪੰਜ ਕੈਂਸਰ ਪੀੜਤਾਂ ਲਈ ਇਲਾਜ ਦੌਰਾਨ ਲਗਾਤਾਰ ਦਵਾਈਆਂ ਤੇ ਰਾਸ਼ਨ ਮੁਹੱਈਆ ਕਰਵਾਇਆ ਗਿਆ¢ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਲਈ ਸੰਸਥਾ ਵਲੋਂ ਪੰਜਾਬੀ ਦੀਆਂ ਕਿਤਾਬਾਂ ਦੇ ਸਟਾਲ ਲਗਾਏ ਜਾਂਦੇ ਹਨ | ਐਡੀਲੇਡ ਸੰਗਤ ਵਲੋਂ ਭਾਈਚਾਰੇ ਦੀ ਸੇਵਾ ਲਈ ਪਾਲਕੀ ਸਾਹਿਬ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ¢ ਇਸ ਵੈਨ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇੱਕ ਤੋਂ ਦੂਜੀ ਥਾਂ ਆਸਾਨੀ ਤੇ ਸਤਿਕਾਰ ਨਾਲ ਲੈ ਜਾਇਆ ਜਾ ਸਕਦਾ ਹੈ¢ ਅੰਕੜਿਆਂ ਮੁਤਾਬਕ ਆਸਟ੍ਰੇਲੀਆ 'ਚ ਪੰਜਾਂ 'ਚੋਂ ਇੱਕ ਵਿਅਕਤੀ ਜ਼ਿੰਦਗੀ 'ਚ ਕਦੇ ਨਾ ਕਦੇ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ¢ ਇਸਦੇ ਮੱਦੇ ਨਜ਼ਰ ਐਡੀਲੇਡ ਸੰਗਤ ਵਲੋਂ ਭਾਈਚਾਰੇ 'ਚ ਜਾਗਰੂਕਤਾ ਪੈਦਾ ਕਰਨ ਲਈ ਕਈ ਸੈਮੀਨਾਰ ਲਗਾਏ ਗਏ ਹਨ¢ ਇਸ ਲੜੀ ਤਹਿਤ ਕੈਨੇਡਾ ਨਿਵਾਸੀ ਗੁਰਇਕਬਾਲ ਸਿੰਘ ਵਲੋਂ 'ਖੁਸ਼ੀਆਂ ਦਾ ਕੋਰਸ' ਸੈਮੀਨਾਰ ਲਗਾਇਆ¢ ਐਡੀਲੇਡ ਦੇ ਨਿਵਾਸੀ ਹਿਪਨੋ-ਸਾਈਕੋਥੈਰੇਪਿਸਟ ਰਿਸ਼ੀ ਗੁਲਾਟੀ ਵਲੋਂ ਸੈਮੀਨਾਰਾਂ ਦੀ ਲੜੀ 'ਜ਼ਿੰਦਗੀ ਅਜੇ ਬਾਕੀ ਹੈ' ਤਹਿਤ ਮਾਨਸਿਕ ਸਿਹਤ ਸੰਬੰਧੀ ਦੋ ਅਤੇ ਆਤਮਘਾਤ ਸੰਬੰਧੀ ਜਾਗਰੂਕਤਾ ਦਾ ਇੱਕ ਸੈਮੀਨਾਰ ਲਗਾਇਆ ¢ ਇਨ੍ਹਾਂ ਪ੍ਰੋਗਰਾਮਾਂ ਵਿਚ ਕਰੀਬ ਸਵਾ ਸੌ ਤੋਂ ਵੱਧ ਦਰਸ਼ਕਾਂ ਨੂੰ ਹਿਪਨੋਟਾਈਜ਼ ਕਰਕੇ ਨੈਗਟੀਵਿਟੀ ਦੂਰ ਕਰ, ਮਨ ਸ਼ਾਂਤ ਕਰਨ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ¢