22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਰੀ ਵਿਚ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਾਗਮ <br/>

Ad Position 21
No active advertisement
ਅਜੀਤ ਡੈਸਕ 30-12-2025
ਸਰੀ, 29 ਦਸੰਬਰ (ਸੰਦੀਪ ਸਿੰਘ ਧੰਜੂ)-ਸਰੀ ਦੀ 128 ਸਟਰੀਟ 'ਤੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸੀ ਫੇਸ ਸੁਸਾਇਟੀ ਵਲੋਂ ਸਰੀ ਯੂਥ ਸੇਵਾ ਫਾਊਾਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਰਸ਼ਪਾਲ ਸਿੰਘ ਪੁਮਾਲ ਦੇ ਉੱਘੇ ਢਾਡੀ ਜਥੇ ਵਲੋਂ ਗੁਰੂ ਇਤਿਹਾਸ ਸੁਣਾਇਆ | ਉਪਰੰਤ ਪ੍ਰਸਿੱਧ ਪੰਜਾਬੀ ਗਾਇਕ ਅਨਮੋਲ, ਕੁਲਵਿੰਦਰ ਧਨੋਆ, ਕੌਰ ਮਨਦੀਪ, ਵਿਜੇ ਯਮਲਾ, ਸਰਦਾਰ ਜੀ ਆਦਿ ਵਲੋਂ ਆਪਣੇ ਚੋਣਵੇਂ ਧਾਰਮਿਕ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ ¢ ਇਸ ਮੌਕੇ ਪੁੱਜੀਆਂ ਸਿਆਸੀ ਸ਼ਖਸ਼ੀਅਤਾਂ 'ਚ ਐਮ.ਪੀ. ਸੁੱਖ ਧਾਲੀਵਾਲ, ਮੇਅਰ ਬਰਿੰਡਾ ਲੌਕ, ਐਮ. ਐਲ. ਏ. ਸਟੀਵ ਕੂਨਰ, ਸੁਨੀਤਾ ਧੀਰ, ਹਰਮਨ ਭੰਗੂ, ਬਰਾਇਨ ਟੈਪਰ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸ਼ਖਸੀਅਤਾਂ ਤਿ੍ਪਤ ਅਟਵਾਲ, ਆਈਕ ਸੇਖੋਂ, ਸੁਨੀਲ ਮੁੰਜਾਲ , ਜਰਨੈਲ ਸਿੰਘ ਖੰਡੋਲੀ, ਸੀ.ਜੇ. ਸਿੱਧੂ, ਮਹੇਸ਼ਇੰਦਰ ਸਿੰਘ ਮਾਂਗਟ, ਨਿਰੰਜਨ ਸਿੰਘ ਲਹਿਲ, ਵਿਕਾਸ ਗੌਤਮ, ਰਮਨ ਸਰਮਾ ਆਦਿ ਹਾਜ਼ਰ ਸਨ ¢ ਸਮਾਗਮ ਦੌਰਾਨ ਚਾਹ-ਪਕੌੜਿਆਂ ਦਾ ਲੰਗਰ ਨਿਰੰਤਰ ਚੱਲਦਾ ਰਿਹਾ ¢ ਸਮਾਪਤੀ ਵੇਲੇ ਸੀ ਫੇਸ ਦੇ ਮੁੱਖ ਪ੍ਰਬੰਧਕਾਂ ਭੁਪਿੰਦਰ ਸਿੰਘ ਲੱਧੜ, ਅੰਮਿ੍ਤਪਾਲ ਸਿੰਘ ਢੋਟ, ਮਨਜੀਤ ਸਿੰਘ ਚੀਮਾ, ਲਖਵੀਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਲੱਧੜ ਅਤੇ ਸ੍ਰੀਕਾਂਤ ਵਲੋਂ ਸਾਂਝੇ ਤੌਰ 'ਤੇ ਇਸ ਮੌਕੇ ਪਹੰਚੀਆਂ ਸ਼ਖਸੀਅਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ -ਮੇਲ ਗੇਲ ਸਾਊਥਾਲ ਦੀਆਂ ਵਿੱਤੀ ਬੇਨਿਯਮੀਆਂ ਦਾ ਮਾਮਲਾ- ਅਦਾਲਤ ਨੇ ਗੁਰਬਚਨ ਸਿੰਘ ਅਟਵਾਲ ਦੇ ਹੱਕ ਵਿਚ ਦਿੱਤਾ ਫ਼ੈਸਲਾ... ਅਗਲੀ ਖ਼ਬਰ ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸ਼ਹੀਦੀ ਸਮਾਗਮ ਕਰਵਾਏ <br/>
Ad Position 24