22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

-ਮੇਲ ਗੇਲ ਸਾਊਥਾਲ ਦੀਆਂ ਵਿੱਤੀ ਬੇਨਿਯਮੀਆਂ ਦਾ ਮਾਮਲਾ- ਅਦਾਲਤ ਨੇ ਗੁਰਬਚਨ ਸਿੰਘ ਅਟਵਾਲ ਦੇ ਹੱਕ ਵਿਚ ਦਿੱਤਾ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 30-12-2025
ਲੰਡਨ, 29 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਅਧੀਨ ਚੱਲ ਰਹੇ ਮੇਲ ਗੇਲ ਗਰੁੱਪ ਦੇ ਵਿੱਤੀ ਮਾਮਲਿਆਂ ਵਿਚ ਬੇਨਿਯਮੀਆਂ ਦੇ ਇੱਕ ਪੁਰਾਣੇ ਮਾਮਲੇ ਵਿਚ ਅਦਾਲਤ ਨੇ ਗੁਰਬਚਨ ਸਿੰਘ ਅਟਵਾਲ ਦੇ ਹੱਕ ਵਿਚ ਫੈਸਲਾ ਸੁਣਾਇਆ ਹੈ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਟਵਾਲ ਖ਼ਿਲਾਫ਼ ਦਰਜ ਮਾਮਲਾ ਸਿਆਸਤ ਤੋਂ ਪ੍ਰੇਰਿਤ ਸੀ | ਜਿਸ ਬਾਰੇ ਪੁਲਿਸ ਵੀ ਜਾਂਚ ਕਰ ਰਹੀ ਹੈ | ਪਰ ਇਸ ਚੱਲ ਰਹੀ ਜਾਂਚ ਦੇ ਬਾਵਜੂਦ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਮਾਮਲੇ ਨੂੰ ਅਦਾਲਤ ਵਿਚ ਲੈ ਗਏ | ਸ: ਸੰਘਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਹਰਮੀਤ ਸਿੰਘ ਗਿੱਲ ਨੇ ਉਨ੍ਹਾਂ ਦੀ ਪਾਰਟੀ ਦੇ ਚੋਣਾਂ ਹਾਰਨ ਤੋਂ ਬਾਅਦ 6 ਅਕਤੂਬਰ 2025 ਨੂੰ ਸ਼ਾਮੀ 8:58 ਵਜੇ ਕੇਸ ਸਬੰਧੀ ਈ ਮੇਲ ਬਦਲਣ ਦੀ ਬੇਨਤੀ ਕੀਤੀ ਸੀ ਪਰ ਇਸਦੇ ਬਾਵਜੂਦ ਅਦਾਲਤ ਨੇ ਸਿੰਘ ਸਭਾ ਨੂੰ ਸੰਮਨ ਭੇਜ ਦਿੱਤੇ | ਪ੍ਰਬੰਧਕ ਕਮੇਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸ: ਗਿੱਲ ਨੇ ਜੋ ਕੇਸ ਦਾਇਰ ਕੀਤਾ ਸੀ, ਜਿਸ ਵਿਚ ਕਈ ਤੱਥਾਂ ਨੂੰ ਛੁਪਾਇਆ ਗਿਆ, ਸਬੂਤਾਂ ਦੀ ਘਾਟ ਕਰਕੇ ਸਭਾ ਨੂੰ ਬੇਲੋੜੇ ਖ਼ਰਚੇ ਤੋਂ ਬਚਾਉਣ ਲਈ ਵਾਪਸ ਲੈਣਾ ਪਿਆ | ਦੂਜੇ ਪਾਸੇ ਹਰਮੀਤ ਸਿੰਘ ਗਿੱਲ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਨੇ ਕੇਸ ਵਾਪਸ ਲੈ ਕੇ ਅਟਵਾਲ ਦਾ ਬਚਾਅ ਕੀਤਾ ਹੈ | ਉਨ੍ਹਾਂ ਅਦਾਲਤ ਵਿਚ ਇਸ ਦਾ ਵਿਰੋਧ ਕਰਦਿਆਂ ਖ਼ੁਦ ਪੇਸ਼ ਹੋ ਕੇ ਕੇਸ ਦੀ ਪੈਰਵੀ ਕੀਤੀ ਜਿਸਨੂੰ ਮਾਣਯੋਗ ਅਦਾਲਤ ਨੇ ਇਹ ਕਹਿ ਕੇ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਮਾਮਲਾ ਸਭਾ ਵਲੋਂ ਦਾਇਰ ਕੀਤਾ ਗਿਆ ਸੀ | ਗੁਰਬਚਨ ਸਿੰਘ ਅਟਵਾਲ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸਭਾ ਦਾ ਪੈਸਾ ਅਦਾਲਤਾਂ ਵਿਚ ਬਰਬਾਦ ਹੋਵੇ, ਜੇ ਸਾਬਕਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਮੈਂਬਰ ਨੂੰ ਅਜੇ ਵੀ ਕੋਈ ਵਿੱਤੀ ਬੇਨਿਯਮੀ ਲੱਗਦੀ ਹੈ ਤਾਂ ਉਹ ਨਿੱਜੀ ਕੇਸ ਕਰ ਸਕਦਾ ਹੈ | ਸ: ਅਟਵਾਲ ਨੇ ਕਿਹਾ ਕਿ ਉਨ੍ਹਾਂ 'ਤੇ ਲਾਏ ਗਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਸਨ |

Ad Position 22
No active advertisement
ਪਿਛਲੀ ਖ਼ਬਰ ਹਾਦਸੇ ਤੋਂ ਬਾਅਦ ਭੱਜੇ ਹਥਿਆਰਬੰਦ ਕਾਰ ਚਾਲਕ ਨੂੰ ਪੁਲਿਸ ਨੇ ਮਾਰੀ ਗੋਲੀ <br/> ਅਗਲੀ ਖ਼ਬਰ ਸਰੀ ਵਿਚ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਾਗਮ <br/>
Ad Position 24