06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

23-09-25

Ad Position 21
No active advertisement
ਅਜੀਤ ਡੈਸਕ 23-09-2025

 ਜੰਕ ਫੂਡ
ਜੰਕ ਫੂਡ ਅੱਜ ਕੱਲ ਬਹੁਤ ਹਰਮਨ ਪਿਆਰਾ ਹੋ ਗਿਆ ਹੈ। ਬੱਚੇ ਤੇ ਨੌਜਵਾਨ ਜੰਕ ਫੂਡ ਨੂੰ ਬਹੁਤ ਸਵਾਦ ਨਾਲ ਖਾਂਦੇ ਹਨ। ਪਰ ਜੰਕ ਫੂਡ ਮਨੁੱਖ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਵਿਚ ਕਾਰਬੋਹਾਈਡੇਟਸ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਨ੍ਹਾਂ ਨੂੰ ਬਿਮਾਰੀਆਂ ਦੀ ਜੜ੍ਹ ਮੰਨਿਆ ਜਾਂਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆ, ਖੂਨ ਸੰਘਣਾ ਹੋਣਾ, ਰਕਤ ਦਬਾਅ ਜਿਹੀਆ ਅਨੇਕਾਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਹ ਭੋਜਨ ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ। ਜੰਕ ਫੂਡ ਦਿਮਾਗ਼ ਨੂੰ ਵੀ ਨੁਕਸਾਨ ਪਹੁੰਚਾਉਦਾ ਹੈ। ਪੀਣ ਵਾਲੇ ਠੰਢੇ ਪਦਾਰਥ ਕੋਕ, ਲਿਮਕਾ ਆਦਿ ਸ਼ੂਗਰ ਦੀ ਮਾਤਰਾ ਵਧਾਉਂਦੇ ਹਨ। ਇਹ ਹੱਡੀਆ ਕਮਜ਼ੋਰ ਕਰਦੇ ਹਨ ਅਤੇ ਗੁਰਦਿਆ ਉਪਰ ਵੀ ਬੁਰਾ ਪ੍ਰਭਾਵ ਪਾਉਂਦੇ ਹਨ। ਸਾਨੂੰ ਜੰਕ ਫੂਡ ਦੀ ਥਾਂ ਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਦਹੀਂ, ਮੱਖਣ, ਹਰੀਆਂ ਸਬਜ਼ੀਆ, ਫ਼ਲ, ਅਨਾਜ, ਦਾਲਾ ਆਦਿ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਸਿਹਤਮੰਦ ਜੀਵਨ ਜਿਊਣ ਲਈ ਜੰਕ ਫੂਡ ਦਾ ਤਿਆਗ ਜ਼ਰੂਰੀ ਹੈ ।

-ਮਹਿਕਪ੍ਰੀਤ ਕੌਰ
ਪੁਰਾਣੀ ਸਰਹਿੰਦ, ਫ਼ਤਹਿਗੜ੍ਹ ਸਾਹਿਬ

ਹਾਕੀ ਦੀ ਸਰਦਾਰੀ
ਜਿਥੇ ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ ਜਿੱਤ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ, ਉਥੇ ਹੀ ਪੂਰਾ ਦੇਸ਼, ਪੰਜਾਬ, ਹਾਕੀ ਟੀਮ ਅਤੇ ਉਨ੍ਹਾਂ ਦਾ ਪਰਿਵਾਰ ਵਧਾਈ ਦਾ ਪਾਤਰ ਹੈ। ਹਾਕੀ ਦੀ ਪੂਰੀ ਟੀਮ ਵਿਚੋਂ 9 ਿਖਡਾਰੀ ਪੰਜਾਬ ਤੇ ਇਨ੍ਹਾਂ ਵਿਚੋਂ 4 ਖਿਡਾਰੀ ਜਲੰਧਰ ਦੇ ਹੀ ਹਨ। ਪੰਜਾਬ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਭਾਰਤੀ ਹਾਕੀ ਟੀਮ ਦੀ ਅਸਲ ਨਰਸਰੀ ਹੈ, ਜਿਸ ਵਿਚ ਪੰਜਾਬ ਦੇ ਖਿਡਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਦੇਸ਼ ਵਿਚ ਬੇਸ਼ਕ ਹਾਕੀ ਦਹਾਕਿਆਂ ਤੱਕ ਮਕਬੂਲ ਖੇਡ ਰਹੀ ਹੈ ਅਤੇ ਇਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਖਿਡਾਰੀ ਸ਼ਾਮਿਲ ਹੁੰਦੇ ਹਨ। ਪਹਿਲਾਂ ਪਹਿਲਾਂ ਵਿਸ਼ਵ ਪੱਧਰ 'ਤੇ ਹੀ ਹਾਕੀ ਨੂੰ ਭਾਰਤ ਦੀ ਖੇਡ ਸਮਝਿਆ ਜਾਂਦਾ ਸੀ ਅਤੇ ਇਸ ਸੰਦਰਭ ਵਿਚ ਧਿਆਨ ਚੰਦ, ਜਿਸ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ, ਦਾ ਨਾਂਅ ਪੂਰੇ ਸਨਮਾਨ ਨਾਲ ਲਿਆ ਜਾਂਦਾ ਹੈ। ਭਾਵੇਂ ਇਸ ਵਿਚ ਜ਼ਿਆਦਾ ਖਿਡਾਰੀ ਪੰਜਾਬ ਦੇ ਹੰਦੇ ਹਨ, ਪਰੰਤੂ ਪੂਰੇ ਵਿਸ਼ਵ ਤੇ ਦਬਦਬਾ ਬਣਾਈ ਰੱਖਣਾ ਬਹੂਤ ਜ਼ਰੂਰੀ ਹੈ। ਕਿਉਂਕਿ ਦੇਸ਼ ਵਿਚ ਹੌਲੀ-ਹੌਲੀ ਕ੍ਰਿਕਟ ਦੀ ਖੇਡ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ, ਜਿਸ ਨੂੰ ਕਿ ਵਪਾਰਕ ਅਤੇ ਸਨਅਤੀ ਖੇਤਰ ਵਿਚ ਵੱਡਾ ਸਮਰਥਨ ਮਿਲਣ ਲੱਗ ਪਿਆ ਹੈ ਅਤੇ ਵਿਸ਼ਵ ਪੱਧਰ 'ਤੇ ਇਸ ਦੀ ਵੱਖਰੀ ਪਛਾਣ ਬਣ ਗਈ ਹੈ। ਭਾਰਤ ਦੀ ਵੱਡੀ ਗਿਣਤੀ ਵਿਚ ਲੋਕ ਖ਼ਾਸ ਕਰਕੇ ਨੌਜਵਾਨ ਕ੍ਰਿਕਟ ਨੂੰ ਜ਼ਿਆਦਾ ਪਸੰਦ ਕਰਨ ਲੱਗ ਪਏ ਹਨ। ਜਿਸ ਤਰ੍ਹਾਂ ਕ੍ਰਿਕਟ ਨੂੰ ਵਪਾਰਕ ਅਤੇ ਸਨਅਤ ਵਿਚ ਸਮਰਥਨ ਮਿਲਦਾ ਹੈ, ਉਸੇ ਤਰ੍ਹਾਂ ਹਾਕੀ ਦੀ ਖੇਡ ਨੂੰ ਵੀ ਮਿਲਣਾ ਚਾਹੀਦਾ ਹੈ। ਕੇਂਦਰ ਤੇ ਰਾਜ ਸਰਕਾਰਾਂ ਨੂੰ ਇਸ ਖੇਡ ਨੂੰ ਪ੍ਰਫੁਲਿਤ ਕਰਨ ਲਈ ਵੱਧ ਤੋਂ ਵੱਧ ਬਜਟ ਦੇਣਾ ਚਾਹੀਦਾ ਹੈ। ਸੋ, ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਆਸ ਕਰਦੇ ਹਾਂ ਕਿ ਹੁਣ ਵਿਸ਼ਵ ਕੱਪ ਜਿੱਤ ਕੇ 'ਹਾਕੀ ਦੀ ਸਰਦਾਰੀ' ਕਾਇਮ ਰੱਖਣਗੇ।

-ਅਮਰੀਕਾ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕੇਂਦਰ ਸਰਕਾਰ ਗੌਰ ਕਰੇ
ਕੇਂਦਰ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ 'ਤੇ ਰੋਕ ਲਗਾਉਣ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਜੇਕਰ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਹੋ ਸਕਦਾ ਹੈ ਤਾਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ 'ਤੇ ਕਿਉਂ ਰੋਕ ਹੈ? ਇਹ ਰਾਜਨੀਤੀ ਤੋਂ ਪ੍ਰੇਰਤ ਹੈ। ਕੇਂਦਰ ਸਰਕਾਰ ਸਿੱਖ ਸ਼ਰਧਾਲੂਆਂ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਨਨਕਾਣਾ ਸਾਹਿਬ ਭੇਜਣ ਲਈ ਦੁਬਾਰਾ ਗ਼ੌਰ ਕਰੇ। ਇਹ ਧਾਰਮਿਕ ਸ਼ਰਧਾ ਦਾ ਮਾਮਲਾ ਹੈ। ਇਸ 'ਤੇ ਰਾਜਨੀਤੀ ਕਰਨ ਤੋਂ ਬਚਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ

ਜ਼ਿੰਦਗੀ ਵਿਚ ਜ਼ਿਦ
ਜ਼ਿੰਦਗੀ ਹਮੇਸ਼ਾ ਆਸਾਨ ਨਹੀਂ ਹੁੰਦੀ, ਕਈ ਵਾਰ ਰਾਹ ਔਖੇ ਵੀ ਹੁੰਦੇ ਹਨ। ਪਰ ਜ਼ਿਦ ਅਜਿਹੀ ਤਾਕਤ ਹੈ ਜੋ ਇਨਸਾਨ ਨੂੰ ਹਾਰਨ ਤੋਂ ਬਚਾਉਂਦੀ ਹੈ। ਜਿਹੜਾ ਬੰਦਾ ਜ਼ਿਦ ਕਰਦਾ ਹੈ, ਉਹ ਮੁਸ਼ਕਿਲਾਂ ਨੂੰ ਵੀ ਇਕ ਮੌਕਾ ਬਣਾ ਲੈਂਦਾ ਹੈ। ਬਚਪਨ ਤੋਂ ਹੀ ਤੁਰਨਾ ਸਿੱਖਣ ਲਈ ਜ਼ਿਦ ਲੋੜੀਂਦੀ ਹੈ। ਜਵਾਨੀ ਵਿਚ ਸੁਪਨੇ ਪੂਰੇ ਕਰਨ ਲਈ ਜ਼ਿੱਦ ਜ਼ਰੂਰੀ ਹੈ। ਬੁਢਾਪੇ ਵਿਚ ਹੌਸਲਾ ਬਣੇ ਰਹਿਣ ਲਈ ਜ਼ਿਦ ਸਾਥ ਦਿੰਦੀ ਹੈ। ਜ਼ਿੰਦਗੀ ਦਾ ਅਸਲੀ ਸੁੰਦਰ ਰੰਗ ਉਦੋਂ ਹੀ ਨਜ਼ਰ ਆਉਂਦਾ ਹੈ ਜਦੋਂ ਅਸੀਂ ਜ਼ਿਦ ਨਾਲ ਅੱਗੇ ਵਧਦੇ ਹਾਂ।

-ਮੰਜੂ ਰਾਇਕਾ
ਭਿੰਡਰਾਂ, ਸੰਗਰੂਰ।

Ad Position 22
No active advertisement
ਪਿਛਲੀ ਖ਼ਬਰ ਪ੍ਰਗਤੀਸ਼ੀਲ ਕਿਸਾਨ ਗੁਰਪ੍ਰੀਤ ਸਿੰਘ ਮੱਤੜ ਦਾ ਮੁੱਖ ਮੰਤਰੀ ਵਲੋਂ ਸਨਮਾਨ <br/> ਅਗਲੀ ਖ਼ਬਰ ਰੁੱਖਾਂ ਵਿਚ ਖੁੰਬਾਂ
Ad Position 24
No active advertisement