ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਾਹਿਤ ਅਕਾਦਮੀ ਵਿਚ ਸੱਭਿਆਚਾਰਕ ਆਦਾਨ-ਪ੍ਰਦਾਨ ਤਹਿਤ ਕਰਵਾਏ ਗਏ ਪ੍ਰੋਗਰਾਮ ਵਿਚ ਰੂਸੀ ਲੇਖਕ ਪਹੁੰਚੇ <br/>

Ad Position 21
No active advertisement
ਅਜੀਤ ਡੈਸਕ 23-11-2025
ਨਵੀਂ ਦਿੱਲੀ, 22 ਨਵੰਬਰ (ਮਿਸਰਦੀਪ ਭਾਟੀਆ)-ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਤਹਿਤ ਸਾਹਿਤ ਅਕਾਦਮੀ ਵਿਚ ਰੂਸੀ ਲੇਖਕਾਂ ਦੇ ਨਾਲ ਭਾਰਤੀ ਲੇਖਕਾਂ ਦੀ ਗੱਲਬਾਤ ਦਾ ਪ੍ਰੋਗਰਾਮ ਕਰਵਾਇਆ ਗਿਆ | ਰੂਸ ਤੋਂ ਆਏ ਪ੍ਰਸਿੱਧ ਬਾਲ ਲੇਖਕ ਦਮਿਤਰੀ ਅਲੈਗਜ਼ੈਂਡਰੋਵਿਚ ਯੇਮੇਟਸ ਨੇ ਆਪਣੀਆਂ ਲਿਖਤਾਂ ਬਾਰੇ ਵਿਸਥਾਰ ਵਿਚ ਗੱਲ ਕੀਤੀ ਅਤੇ ਮੌਜੂਦ ਲੇਖਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ | ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਕਵੀ, ਲੇਖਕ ਅਤੇ ਅਨੁਵਾਦਕ ਉਦੈ ਨਰਾਇਣ ਸਿੰਘ ਨੇ ਕੀਤੀ | ਇਸ ਮੌਕੇ 'ਤੇ ਉੱਘੀ ਪੰਜਾਬੀ ਲੇਖਿਕਾ ਡਾ. ਵਨੀਤਾ, ਸਿੰਧੀ ਲੇਖਕ ਮੋਹਨ ਹਿਮਖਾਣੀ ਅਤੇ ਦਿੱਲੀ ਯੂਨੀਵਰਸਿਟੀ ਵਿਚ ਰੂਸੀ ਭਾਸ਼ਾ ਦੀ ਸਾਬਕਾ ਪ੍ਰੋਫ਼ੈਸਰ ਰੰਜਨਾ ਵੀ ਮੌਜੂਦ ਸੀ | ਸਾਹਿਤ ਅਕਾਦਮੀ ਦੇ ਸੰਪਾਦਕ (ਹਿੰਦੀ) ਅਨੂਪਮ ਤਿਵਾੜੀ ਅਤੇ ਡਿਪਟੀ ਸੈਕਟਰੀ ਦੇਵੇਂਦਰ ਕੁਮਾਰ ਦੇਵੇਸ਼ ਨੇ ਸਾਰਿਆਂ ਦਾ ਸਵਾਗਤ ਕੀਤਾ | ਆਪਣੇ ਸੰਬੋਧਨ ਵਿਚ ਦਮਿਤਰੀ ਅਲੈਗਜ਼ੈਂਡਰੋਵਿਚ ਯੇਮੇਟਸ ਨੇ ਕਿਹਾ ਕਿ ਉਹ ਭਾਰਤ ਦੀ ਪ੍ਰਕਿਰਤੀ ਅਤੇ ਪਰਿਵਾਰਾਂ ਨਾਲ ਬੱਚਿਆਂ ਦੀ ਮੌਜੂਦਗੀ ਤੋਂ ਬਹੁਤ ਪ੍ਰਭਾਵਿਤ ਹਨ | ਉਨ੍ਹਾਂ ਭਾਰਤ ਅਤੇ ਰੂਸ ਦੀਆਂ ਉਨ੍ਹਾਂ ਸਾਂਝੀਆਂ ਪਰੰਪਰਾਵਾਂ ਦਾ ਵੀ ਜ਼ਿਕਰ ਕੀਤਾ ਜੋ ਦੋਵਾਂ ਦੇਸ਼ਾਂ ਦੀ ਦੋਸਤੀ ਨੂੰ ਅਨਮੋਲ ਬਣਾਉਂਦੀਆਂ ਹਨ | ਉਸਨੇ ਦੱਸਿਆ ਕਿ ਉਸਦੀ ਲਿਖਤ ਰੂਸੀ ਲੋਕ ਕਹਾਣੀਆਂ ਤੋਂ ਪ੍ਰੇਰਿਤ ਹੈ | ਆਪਣੇ ਪ੍ਰਧਾਨਗੀ ਭਾਸ਼ਣ ਵਿਚ ਉਦੈ ਨਰਾਇਣ ਨਚੀਕੇਤਾ ਨੇ ਕਿਹਾ ਕਿ ਸਾਡੀ ਉਮਰ ਦੇ ਜ਼ਿਆਦਾ ਭਾਰਤੀਆਂ ਨੇ ਰੂਸੀ ਬਾਲ ਸਾਹਿਤ ਆਪਣੀਆਂ-ਆਪਣੀਆਂ ਭਾਸ਼ਾਵਾਂ ਵਿਚ ਅਨੁਵਾਦ ਦੇ ਰੂਪ ਵਿਚ ਪੜਿ੍ਹਆ ਹੈ | ਉਸ ਸਮੇਂ ਇਹ ਕਿਤਾਬਾਂ ਬਹੁਤ ਸਸਤੀਆਂ ਅਤੇ ਸੁੰਦਰ ਹੁੰਦੀਆਂ ਸਨ | ਪ੍ਰੋਗਰਾਮ ਵਿਚ ਰੂਸ ਤੋਂ ਆਈਆਂ ਬ੍ਰੋਨੇਤਸਕਾਇਆ ਗੈਲੀਨਾ ਐਡੁਆਰਡੋਵਨਾ ਅਤੇ ਐਮੇਲਿਨ ਅਲੈਕਲੀ ਅਲੈਗਜ਼ੈਂਡਰੋਵਿਚ ਵੀ ਮੌਜੂਦ ਸਨ | ਭਾਰਤੀ ਲੇਖਕਾਂ ਵਿਚ ਸੁਕ੍ਰਿਤਾ ਪਾਲ ਕੁਮਾਰ, ਕੈਲਾਸ਼ ਨਰਾਇਣ ਤਿਵਾੜੀ, ਰਫੀਕ ਮਸੂਦੀ, ਗੌਰੀ ਸ਼ੰਕਰ ਰੈਨਾ, ਸੁਮਨ ਕੁਮਾਰ ਆਦਿ ਮੌਜੂਦ ਸਨ | ਪ੍ਰੋਗਰਾਮ ਦਾ ਸੰਚਾਲਨ ਅਕਾਦਮੀ ਦੇ ਡਿਪਟੀ ਸੈਕਟਰੀ ਐਨ. ਸੁਰੇਸ਼ ਬਾਬੂ ਨੇ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਡਕੌਂਦਾ ਧਨੇਰ ਵਲੋਂ 26 ਦੇ ਚੰਡੀਗੜ੍ਹ ਪ੍ਰਦਰਸ਼ਨ ਵਿਚ ਕਾਫ਼ਲੇ ਬੰਨ੍ਹ ਕੇ ਪੁੱਜਣ ਦਾ ਫ਼ੈਸਲਾ <br/> ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਵਿਚ ਭਾਰਤੀ ਗਿਆਨ ਪ੍ਰਣਾਲੀ 'ਤੇ ਆਧਾਰਿਤ 'ਭਾਰਤ ਬੁੱਧੀ' ਪੁਸਤਕ ਲੜੀ ਕੀਤੀ ਜਾਰੀ <br/>
Ad Position 24
No active advertisement