ਜੰਡਿਆਲਾ ਮੰਜਕੀ, 1 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ ਦੇ ਪੁਰਾਣੇ ਬੱਸ ਅੱਡੇ 'ਤੇ ਸਥਿਤ ਇੱਕ ਬੀੜੀਆਂ, ਸਿਗਰਟਾਂ ਵਾਲੇ ਖੋਖੇ ਤੇ ਚੋਰੀ ਹੋਣ ਦਾ ਸਮਾਚਾਰ ਹੈ | ਅਭਿਸ਼ੇਕ ਬੱਗਾ ਪੁੱਤਰ ਯਸ਼ਪਾਲ ਬੱਗਾ ਵਾਸੀ ਮੁਹੱਲਾ ਮਿਸ਼ਰਾਂ ਨੂਰਮਹਿਲ ਨੇ ਦੱਸਿਆ ਕਿ ਉਹ ਰਾਤ ਗਿਆਰ੍ਹਾਂ ਵਜੇ ਆਪਣਾ ਖੋਖਾ ਬੰਦ ਕਰ ਕੇ ਘਰ ਗਿਆ ਸੀ | ਸਵੇਰੇ ਆ ਕੇ ਦੇਖਿਆ ਤਾਂ ਖੋਖੇ ਵਿਚ ਸਾਮਾਨ ਨਹੀਂ ਸੀ | ਸਾਰਾ ਸਾਮਾਨ ਰਾਤ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ | ਉਸ ਨੇ ਦੱਸਿਆ ਕਿ ਚੋਰ ਲਗਭਗ ਵੀਹ ਹਜ਼ਾਰ ਰੁਪਏ ਦਾ ਸਾਮਾਨ ਤੇ ਤਿੰਨ ਰੁਪਏ ਦੀ ਭਾਨ ਲੈ ਕੇ ਰਫੂ ਚੱਕਰ ਹੋ ਗਏ ਹਨ | ਉਸ ਨੇ ਦੱਸਿਆ ਕਿ ਚੋਰ ਜਰੂਰੀ ਕਾਗਜ਼ਾਤ ਵੀ ਚੁੱਕ ਕੇ ਲੈ ਗਏ | ਖੋਖੇ ਦੇ ਮਾਲਕ ਵਲੋਂ ਇਸ ਦੀ ਸੂਚਨਾ ਥਾਣਾ ਨੂਰਮਹਿਲ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ |