ਕਿਸ਼ਨਗੜ੍ਹ, 1 ਨਵੰਬਰ (ਹੁਸਨ ਲਾਲ)-ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮÏਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸੰਘਰਸ਼ਸ਼ੀਲ ਭਰਾਤਰੀ ਜਥੇਬੰਦੀਆਂ ਸੀਪੀਐਫ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਉਲੀਕੇ 2 ਨਵੰਬਰ ਨੂੰ ਜ਼ਿਮਨੀ ਚੋਣ ਹਲਕੇ ਤਰਨ ਤਾਰਨ ਅੰਦਰ ਝੰਡਾ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕਰੇਗੀ¢ ਜਥੇਬੰਦੀ ਦੀ ਜ਼ਿਲ੍ਹਾ ਜਲੰਧਰ ਇਕਾਈ ਦੇ ਸਹਾਇਕ ਪ੍ਰੈੱਸ ਸਕੱਤਰ ਮਨਦੀਪ ਸਿੰਘ,ਸਹਾਇਕ ਮੀਡੀਆ ਇੰਚਾਰਜ ਨਵੀਨ ਸ਼ਰਮਾ, ਮੀਤ ਪ੍ਰਧਾਨ ਇੰਦਰਜੀਤ ਸਿੰਘ ਕਿਸ਼ਨਪੁਰ ਅਤੇ ਸਹਾਇਕ ਜਥੇਬੰਦਕ ਸਕੱਤਰ ਸੋਨੂੰ ਭਗਤ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਝੰਡਾ ਮਾਰਚ ਪੰਜਾਬ ਸਰਕਾਰ ਵਿਰੁੱਧ ਕਰਕੇ ਸਰਕਾਰ ਦੀ ਪੋਲ ਹਲਕਾ ਤਰਨਤਾਰਨ ਦੀ ਜਨਤਾ ਮੋਹਰੇ ਖੋਲੀ ਜਾਵੇਗੀ¢ ਇਸ ਮÏਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਕਪਿਲ ਕਵਾਤਰਾ, ਭਗਵੰਤ ਪਿ੍ਤਪਾਲ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ (ਸਾਰੇ ਸੀਨੀ. ਮੀਤ ਪ੍ਰਧਾਨ) ਸੁਰਿੰਦਰ ਪਾਲ, ਮਥਰੇਸ਼ ਕੁਮਾਰ, ਨਰਦੇਵ ਜਰਿਆਲ, ਇੰਦਰਜੀਤ ਸਿੰਘ, ਸਤੀਸ਼ ਕੁਮਾਰ, ਪਾਲ ਜੀ ਮੁਕੇਸ਼, ਮੁਨੀਸ਼ ਮੋਹਨ, ਜਤਿੰਦਰ ਅਰੋੜਾ, ਡਾ. ਬਲਵੀਰ ਮੰਨਣ, ਮੁਨੀਸ਼ ਮੱਕੜ, ਅਨੁਰਾਗ ਸੰਧੀਰ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ, ਪਿ੍ਥੀਪਾਲ ਸਿੰਘ, ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ ਆਦਿ ਹਾਜ਼ਰ ਸਨ |