ਸ਼ਾਹਕੋਟ, 1 ਨਵੰਬਰ (ਸੁਖਦੀਪ ਸਿੰਘ, ਬਾਂਸਲ)-ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ (ਰਜਿ. 132) ਪੰਜਾਬ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਮਹਿਤਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਨਾਨਕ ਰਾਮ ਸ਼ਾਹਕੋਟ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਲੁਧਿਆਣਾ ਵਿਖੇ ਕੀਤੀ ਗਈ ਸੂਬਾ ਪੱਧਰੀ ਮੀਟਿੰਗ 'ਚ ਪਾਸ ਕੀਤੇ ਮਤੇ ਬਾਰੇ ਸਾਥੀਆਂ ਨੂੰ ਜਾਣੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਵਲੋਂ ਆਪਣੇ ਸਾਰੇ ਆਪ੍ਰੇਟਰ ਸਾਥੀਆਂ ਨਾਲ ਵਿਚਾਰ-ਵਟਾਦਰਾਂ ਕਰਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੂੰ ਭਰਪੂਰ ਸਮਰਥਨ ਦੇਣ ਅਤੇ ਸਾਰੇ ਆਪ੍ਰੇਟਰ ਸਾਥੀਆਂ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ 'ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ 9 ਨਵੰਬਰ ਨੂੰ ਜ਼ਿਮਣੀ ਚੋਣਾਂ ਦੌਰਾਨ ਤਰਨ ਤਾਰਨ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ, ਉਸ ਵਿਚ ਸਮੂਹ ਫ਼ਰਦ ਕੇਂਦਰ ਅਪਰੇਟਰ ਵੱਡੀ ਗਿਣਤੀ 'ਚ ਸ਼ਾਮਲ ਹੋਣਗੇ ਅਤੇ ਜ਼ਿਮਨੀ ਚੋਣਾਂ ਦੌਰਾਨ ਸਰਕਾਰ ਦੇ ਝੂਠੇ ਵਾਅਦਿਆਂ ਦੀ ਅਸਲ ਹਕੀਕਤ ਆਮ ਲੋਕਾਂ ਨੂੰ ਦੱਸਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਮਹਿਤਪੁਰ, ਮੀਤ ਪ੍ਰਧਾਨ ਮੁਕੇਸ਼ ਨੇਗੀ ਜਲੰਧਰ, ਜਨਰਲ ਸਕੱਤਰ ਦਿਵਾਂਸ਼ੂ ਪੁਰੀ ਨਕੋਦਰ, ਸਹਾਇਕ ਜਨਰਲ ਸਕੱਤਰ ਹਰਪ੍ਰੀਤ ਸਿੰਘ ਫਿਲੌਰ, ਖਜ਼ਾਨਚੀ ਅਮਰਜੀਤ ਨੂਰਮਹਿਲ, ਤਿਲਕ ਰਾਜ ਜਲੰਧਰ, ਰਿੱਕੀ ਰਾਏ ਲੋਹੀਆਂ ਖ਼ਾਸ, ਜਸਵੀਰ ਸਿੰਘ ਗੁਰਾਇਆਂ, ਖੁਸ਼ਦੀਪ ਕੁਮਾਰ ਆਦਮਪੁਰ, ਰੀਟਾ ਭੋਗਪੁਰ, ਸਿਮਰਨਜੀਤ ਕੌਰ ਕਰਤਾਰਪੁਰ ਆਦਿ ਹਾਜ਼ਰ ਸਨ |