10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮਿਠਾਈਆਂ ਦੀ ਦੁਕਾਨ ਵਿਚ ਅੱਗ ਲੱਗੀ, ਸਾਮਾਨ ਸੜਿਆ

Ad Position 21
No active advertisement
ਅਜੀਤ ਡੈਸਕ 08-12-2025
ਜਲੰਧਰ, 7 ਦਸੰਬਰ (ਸ਼ੈਲੀ)-ਜਲੰਧਰ ਦੇ ਚਿਕ ਚਿਕ ਚੌਕ ਤੋਂ ਆਦਰਸ਼ ਨਗਰ ਵੱਲ ਜਾਣ ਵਾਲੀ ਮੇਨ ਰੋਡ 'ਤੇ ਸਥਿਤ ਲਕਸ਼ਮੀ ਸਵੀਟ ਸ਼ਾਪ ਨਾਂਅ ਦੀ ਮਿਠਾਈ ਦੀ ਦੁਕਾਨ ਵਿਚ ਅੱਗ ਲੱਗ ਗਈ | ਸੂਚਨਾ ਮਿਲਣ 'ਤੇ ਪਹੁੰਚੀ ਫਾਇਰ ਬਿ੍ਗੇਡ ਨੇ ਅੱਗ 'ਤੇ ਕਾਬੂ ਪਾਇਆ | ਹਾਲਾਂਕਿ, ਦੁਕਾਨ ਦੇ ਅੰਦਰ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਨੇ ਦੋਵੇਂ ਮੰਜ਼ਿਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਦੋਵੇਂ ਮੰਜ਼ਿਲਾਂ 'ਤੇ ਸਾਮਾਨ ਸੜ ਗਿਆ | ਜਾਣਕਾਰੀ ਦਿੰਦੇ ੋਹਏ ਦੁਕਾਨ ਦੇ ਮਾਲਕ ਅੰਕੁਸ਼ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਜਦੋਂ ਉਨ੍ਹਾਂ ਦਾ ਦੋਧੀ ਦੁਕਾਨ 'ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਅੰਦਰੋਂ ਧੂਆਂ ਨਿਕਲ ਰਿਹਾ ਹੈ ਜਿਸ 'ਤੇ ਉਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ | ਉਨ੍ਹਾਂ ਦੱਸਿਆ ਕਿ ਉਸੇ ਸਮੇਂ ਉਨ੍ਹਾਂ ਨੇ ਫਾਇਰ ਬਿ੍ਗੇਡ ਨੂੰ ਫੋਨ ਕੀਤਾ ਅਤੇ ਦੁਕਾਨ 'ਤੇ ਪਹੁੰਚੇ | ਜਦੋਂ ਦੁਕਾਨ ਦਾ ਸ਼ਟਰ ਖੋਲਿ੍ਹਆ ਤੇ ਦਖਿਆ ਕਿ ਭਿਆਨਕ ਅੱਗ ਲਗੀ ਹੋਈ ਸੀ | ਉਨ੍ਹਾਂ ਦੱਸਿਆ ਕਿ ਅੱਗ ਦਾ ਕਾਰਨ ਸ਼ਾਰਟ ਸਰਕਟ ਲਗ ਰਿਹਾ ਹੈ | ਉਨ੍ਹਾਂ ਦੱਸਿਆ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ | ਸੂਚਨਾ ਮਿਲਦੇ ਹੀ ਇਲਾਕਾ ਕੌਂਸਲਰ ਰਾਜੀਵ ਢੀਂਗਰਾ ਵੀ ਮੌਕੇ 'ਤੇ ਪਹੁੰਚੇ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾਈ ਜਾਹੋ ਜਲਾਲ ਨਾਲ ਨਿਹੰਗ ਸਿੰਘਾਂ ਨੇ ਮਹੱਲਾ ਸਜਾਇਆ ਅਗਲੀ ਖ਼ਬਰ ਲੋਕ 'ਆਪ' ਦੇ ਵਿਕਾਸ 'ਤੇ ਮੋਹਰ ਲਗਾਕੇ ਉਮੀਦਵਾਰਾਂ ਨੂੰ ਜਿੱਤਾਉਣ- ਵਿਧਾਇਕ ਰਾਏ
Ad Position 24