ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸੰਤ ਸਿਪਾਹੀ ਗਤਕਾ ਅਖਾੜਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਤੇ ਬਾਬਾ ਫ਼ਤਹਿ ਸਿੰਘ ਫਾਊਾਡੇਸ਼ਨ ਵਲੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਛੇਵਾਂ ਮਹੱਲਾ ਨਿਹੰਗ ਸਿੰਘਾਂ ਖ਼ਾਲਸਾਈ ਜਾਹੋ ਜਲਾਲ ਨਾਲ ਸਜਾਇਆ | ਮਹੱਲਾ ਨਿਹੰਗ ਸਿੰਘਾਂ ਜਲੰਧਰ ਦੇ ਰਾਣੀ ਬਾਗ਼ ਨੇੜੇ ਬਸਤੀ ਪੀਰ ਦਾਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨੀਲੇ ਨਿਸ਼ਾਨ ਨਗਾਰਿਆਂ ਦੇ ਨਾਲ ਆਰੰਭ ਹੋ ਕੇ ਗੁਰਦੁਆਰਾ ਬਾਬਾ ਬੁੱਢਾ ਜੀ, ਗੁ. ਸ਼ਹੀਦ ਬਾਬਾ ਬਚਿੱਤਰ ਸਿੰਘ ਮਿੱਠੂ ਬਸਤੀ, ਗੁਰੂ ਨਾਨਕ ਨਗਰ , ਗੁ.ਆਦਰਸ਼ ਨਗਰ, ਝੰਡੀਆਂ ਵਾਲਾ ਪੀਰ, ਅਵਤਾਰ ਨਗਰ, ਡਾ. ਬੀ. ਆਰ. ਅੰਬੇਡਕਰ ਚੌਕ, ਭਗਵਾਨ ਵਾਲਮੀਕਿ ਚੌਕ, ਬਸਤੀ ਅੱਡਾ, ਪਟੇਲ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ ਤੋਂ ਹੁੰਦੇ ਹੋਏ ਬਰਲਟਨ ਪਾਰਕ ਵਿਖੇ ਪਹੁੰਚ ਕੇ ਸਮਾਪਤ ਹੋਇਆ | ਜਿੱਥੇ ਨਿਹੰਗ ਸਿੰਘਾਂ ਵਲੋਂ ਹੈਰਤ ਅੰਗੇਜ਼ ਜੰਗਜੂ ਕਰਤੱਵ ਦਿਖਾਉਂਦੇ ਹੋਏ ਘੋੜ ਦੌੜਾਂ ਵੀ ਕਰਵਾਈਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੰੁਚੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨਿਹੰਗ ਸਿੰਘਾਂ ਜਥੇਬੰਦੀਆਂ ਵਲੋਂ ਕੀਤੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਥ ਨੂੰ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅੱਗੇ ਹੋਰ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਵੇਗਾ | ਇਸ ਮੌਕੇ ਜਥੇਦਾਰ ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਗੁਰਪ੍ਰੀਤ ਸਿੰਘ ਮੁਮਤਾਜ਼ ਗੜ ਵਾਲੇ, ਜਥੇਦਾਰ ਬਾਬਾ ਗੁਰਚਰਨ ਸਿੰਘ ਤਰਨਾ ਦਲ ਹਰੀਆਂ ਬੇਲਾਂ, ਬਾਬਾ ਖੜਗ ਸਿੰਘ ਲੁਧਿਆਣੇ ਵਾਲੇ, ਬਾਬਾ ਸਰਵਣ ਸਿੰਘ ਵੱਡੇ ਖਿਆਲੀਏ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਜਥੇਦਾਰ ਬਾਬਾ ਜੋਗਾ ਸਿੰਘ, ਦਸਮੇਸ਼ ਤਰਨਾ ਦਲ ਤੋਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਮਿਸਲ ਸ਼ਹੀਦਾਂ ਤਰਨਾ ਦਲ ਮਹਿਤਾ ਚੌਕ ਵਾਲੇ, ਬਾਬਾ ਬਲਵਿੰਦਰ ਸਿੰਘ, ਬਾਬਾ ਤਰਲੋਕ ਸਿੰਘ, ਜਥੇਦਾਰ ਬਾਬਾ ਤੇਜਬੀਰ ਸਿੰਘ, ਬਾਬਾ ਹਰੀ ਸਿੰਘ, ਐੱਸ. ਜੀ. ਪੀ. ਸੀ. ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਸੰਤ ਰਣਜੀਤ ਸਿੰਘ, ਬਾਬਾ ਭਵਨਜੀਤ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਭੁਪਿੰਦਰ ਸਿੰਘ, ਨਵਨੀਤ ਸਿੰਘ, ਅੰਮਿ੍ਤਪਾਲ ਸਿੰਘ, ਹਲਕਾ ਇੰਚਾਰਜ ਨਿਤਿਨ ਕੋਹਲੀ, ਮੇਅਰ ਵਿਨੀਤ ਧੀਰ, ਤਜਿੰਦਰ ਸਿੰਘ ਪਰਦੇਸੀ, ਦਵਿੰਦਰ ਸਿੰਘ ਰਹੇਜਾ, ਹਰਪਾਲ ਸਿੰਘ, ਚੱਢਾ, ਹਰਪ੍ਰੀਤ ਸਿੰਘ ਨੀਟੂ, ਰਣਜੀਤ ਸਿੰਘ ਰਾਣਾ, ਹਰਮਨ ਸਿੰਘ, ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਦਲਜੀਤ ਸਿੰਘ, ਤਰਨਜੋਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਮਹੱਲੇ ਦੌਰਾਨ ਰਸਤੇ 'ਚ ਸ਼ਰਧਾਲੂਆਂ ਵਲੋਂ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ |