10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

'ਵਨ ਰੇਸ' ਜਲੰਧਰ ਹਾਫ ਮੈਰਾਥਨ 'ਚ 4300 ਤੋਂ ਵੱਧ ਦੌੜਾਕਾਂ ਨੇ ਲਿਆ ਹਿੱਸਾ

Ad Position 21
No active advertisement
ਅਜੀਤ ਡੈਸਕ 08-12-2025
ਜਲੰਧਰ, 7 ਦਸੰਬਰ (ਡਾ. ਜਤਿੰਦਰ ਸਾਬੀ)-ਚੌਥੀ ਕੈਪੀਟਲ ਸਮਾਲ ਫਾਈਨਾਂਸ ਬੈਂਕ 'ਵਨ ਰੇਸ' ਜਲੰਧਰ ਹਾਫ ਮੈਰਾਥਨ 'ਦੌੜ ਜਲੰਧਰ' ਦਾ ਆਯੋਜਨ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ | ਜਿਸ 'ਚ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾ, ਕੈਪੀਟਲ ਬੈਂਕ ਦੇ ਐਮ. ਡੀ. ਸਰਵਜੀਤ ਸਿੰਘ ਸਮਰਾ ਤੇ ਮੇਜਰ ਡੀ. ਪੀ. ਸਿੰਘ ਨੇ ਦੌੜਾਕਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਦੌੜਾਕਾਂ ਦੀ ਹੌਸਲਾ ਅਫਜਾਈ ਲਈ ਕੈਪੀਟਲ ਬੈਂਕ ਦੇ ਐਮ. ਡੀ. ਸਰਵਜੀਤ ਸਿੰਘ ਸਮਰਾ ਨੇ 10 ਕਿਲੋਮੀਟਰ ਦੌੜ ਵਿਚ ਹਿੱਸਾ ਲਿਆ | ਇਸ ਦੌੜ ਵਿਚ ਜਲੰਧਰ ਤੇ ਆਸ-ਪਾਸ ਦੇ ਜ਼ਿਲਿ੍ਹਆਂ ਤੋਂ ਇਲਾਵਾ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਤੇ ਮੁੰਬਈ ਤੋਂ ਹਰ ਉਮਰ ਵਰਗ ਦੇ 4300 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ | ਦੌੜ ਜਲੰਧਰ 'ਚ ਵੱਡੀ ਗਿਣਤੀ ਵਿਚ ਦੌੜਾਕਾਂ ਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਇਸ ਵਾਰੀ ਵੀ ਰੇਸ ਰੂਟ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ | ਇਸ ਵਾਰ ਜੇਤੂਆਂ ਨੂੰ 4,50,000 ਰਾਸ਼ੀ ਦੇ ਨਕਦ ਇਨਾਮ ਦਿੱਤੇ ਗਏ | ਇਨਾਮਾਂ ਦੀ ਵੰਡ ਅਰਜੁਨਾ ਅਵਾਰਡੀ ਲਾਈਫ ਟਾਈਮ ਸੁੱਚਾ ਸਿੰਘ ਤੇ ਸਰਵਜੀਤ ਸਿੰਘ ਸਮਰਾ ਵਲੋਂ ਕੀਤੀ ਗਈ | ਹਾਫ ਮੈਰਾਥਨ ਵਿਚ ਪੁਰਸ਼ਾਂ ਦੀ 21.1 ਕਿੱਲੋਮੀਟਰ ਦੌੜ ਵਿਚ ਲਵਪ੍ਰੀਤ ਸਿੰਘ ਨੇ ਪਹਿਲਾ, ਨੀਰਜ ਦੂਜੇ ਤੇ ਅਜੀਤ ਤੀਸਰੇ ਸਥਾਨ 'ਤੇ ਰਹੇ | ਮਹਿਲਾ ਵਰਗ ਵਿਚ ਭੋਲੀ ਪਹਿਲੇ, ਵੀਰਾ ਪੁਰੀ ਦੂਸਰੇ ਤੇ ਗੁਰਪ੍ਰੀਤ ਕੌਰ ਤੀਸਰੇ ਸਥਾਨ 'ਤੇ ਰਹੇ | ਇਸੇ ਤਰ੍ਹਾਂ ਪੁਰਸ਼ਾਂ ਦੀ 10 ਕਿੱਲੋਮੀਟਰ ਦੌੜ ਵਿਚ ਸੰਦੀਪ, ਚੇਤਨ ਸਿੰਘ ਤੇ ਜਤਿੰਦਰ ਸਿੰਘ (ਪੰਜਾਬ ਪੁਲਿਸ) ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ ਜਦ ਕਿ ਮਹਿਲਾ ਵਰਗ ਵਿਚ ਮਨਦੀਪ ਕੌਰ, ਮੋਨਿਕਾ ਓਬਰਾਏ ਤੇ ਰਾਜਨੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਪੁਰਸ਼ਾਂ ਦੀ 5 ਕਿਲੋਮੀਟਰ ਦੌੜ ਵਿਚ ਪ੍ਰਭਜੋਤ ਸਿੰਘ, ਕਰਨ ਸਿੰਘ ਤੇ ਰਾਘਵ ਜੋਤ ਕ੍ਰਮਵਾਰ ਪਹਿਲਾ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ ਅਤੇ 5 ਕਿਲੋਮੀਟਰ ਮਹਿਲਾ ਵਰਗ ਵਿਚ ਕੌਸ਼ਿਨ ਪਾਰਿਕ, ਪ੍ਰਾਚੀ ਕੁਮਾਰੀ ਤੇ ਵੰਦਨਾ ਕੁਮਾਰੀ ਨੇ ਕ੍ਰਮਵਾਰ , ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਹਰੇਕ ਉਮਰ ਵਰਗ ਵਿਚ ਪਹਿਲੇ, ਦੂਜੇ ਤੇ ਤੀਜੇ ਨੰਬਰ 'ਤੇ ਆਉਣ ਵਾਲੇ ਦੌੜਾਕਾਂ ਨੂੰ ਨਕਦ ਇਨਾਮ ਦਿੱਤੇ ਗਏ | ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸਰਵਜੀਤ ਸਿੰਘ ਸਮਰਾ ਨੇ ਦੱਸਿਆ ਕਿ 'ਵਨ ਰੇਸ'-ਹਾਫ ਮੈਰਾਥਨ ਜਲੰਧਰ ਵਿਚ ਫਿੱਟਨੈਸ ਤੇ ਖੇਡ ਕਲਚਰ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ | ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪਿਛਲੇ ਸਾਲ ਦੀ ਤਰ੍ਹਾਂ ਔਟਿਸਟਿਕ ਬੱਚਿਆਂ ਨੂੰ 3 ਕਿੱਲੋਮੀਟਰ ਦੌੜ ਵਿਚ ਭਾਗ ਲੈਣ ਲਈ 'ਸੋਚ ਔਟਿਜ਼ਮ ਸੁਸਾਇਟੀ ਆਫ ਪੰਜਾਬ' ਦੇ ਸਹਿਯੋਗ ਨਾਲ ਬਿਨਾ ਕਿਸੇ ਆਵਾਜ਼ ਦੇ 'ਕੁਆਈਟ ਫਲੈਗ ਆਫ' ਨਾਲ ਦੌੜ ਸ਼ੁਰੂ ਕਰਵਾਈ ਗਈ |
Ad Position 22
No active advertisement
ਪਿਛਲੀ ਖ਼ਬਰ ਬੀ. ਡੀ. ਏ. ਇਨਕਲੇਵ 'ਚ ਪਾਣੀ ਸੀਵਰੇਜ ਦੇ ਕੁਨੈਕਸ਼ਨ ਮਨਜ਼ੂਰ ਅਗਲੀ ਖ਼ਬਰ ਮੁੱਖ ਸੜਕਾਂ ਦੀ ਸਫ਼ਾਈ ਦਾ ਟਰਾਇਲ ਸਫਲ-45 ਟਰੈਕਟਰ ਟਰਾਲੀਆਂ ਦੇ ਲੱਗੇ ਟੈਂਡਰ
Ad Position 24