ਜਲੰਧਰ, 7 ਦਸੰਬਰ (ਸ਼ਿਵ)-ਮੇਅਰ ਵਨੀਤ ਧੀਰ ਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ , ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੀ ਹਦਾਇਤ 'ਤੇ ਗੈਰ ਮਨਜ਼ੂਰਸ਼ੁਦਾ ਕਾਲੋਨੀਆਂ 'ਚ ਪਾਣੀ ਤੇ ਸੀਵਰੇਜ ਕੁਨੈਕਸ਼ਨ ਨੂੰ ਰੈਗੂਲਰ ਕਰਨ ਦੀ ਮੁਹਿੰਮ ਦੇ ਤਹਿਤ ਜ਼ੋਨ ਨੰਬਰ 7 ਦੇ ਬੀ. ਡੀ. ਏ. ਇਨਕਲੇਵ ਵਾਰਡ ਨੰਬਰ 76 ਵਿਚ ਨਵੇਂ ਕੁਨੈਕਸ਼ਨ ਮਨਜ਼ੂਰ ਕੀਤੇ ਗਏ | ਇਹ ਕਾਰਵਾਈ ਨੋਡਲ ਅਧਿਕਾਰੀ ਸ਼੍ਰੀ ਅਸ਼ਵਨੀ ਗਿੱਲ ਅਤੇ ਇੰਸਪੈਕਟਰ ਸ਼੍ਰੀ ਰਜਿੰਦਰ ਸਭਰਵਾਲ ਦੀ ਅਗਵਾਈ ਹੇਠ ਨਿਗਮ ਦੀ ਟੀਮ ਵੱਲੋਂ ਸੁਚਾਰੂ ਤਰੀਕੇ ਨਾਲ ਕੀਤੀ ਗਈ | ਇਸ ਮੌਕੇ ਕੌਂਸਲਰ ਰਾਜੇਸ਼ ਠਾਕੁਰ ਵੀ ਮੌਜੂਦ ਸਨ |