10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਆਈਵੀ ਵਰਲਡ ਸਕੂਲ 'ਚ ਛੋਟੇ ਆਈਵੀਅਨਜ਼ ਦੀ ਖੋਜ ਯਾਤਰਾ 'ਦ ਕ੍ਰਿਓਸਿਟੀ ਐਕਸਪੈਰੀਮੈਂਟ' ਤਹਿਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 08-12-2025
ਜਲੰਧਰ, 7 ਦਸੰਬਰ (ਪਵਨ ਖਰਬੰਦਾ)-ਵਾਸਲ ਐਜੂਕੇਸ਼ਨ ਦੇ ਸਹਿਯੋਗ ਹੇਠ ਆਈਵੀ ਵਰਲਡ ਸਕੂਲ ਵਿੱਚ 'ਦਿ ਕ੍ਰਿਓਸਿਟੀ ਐਕਸਪੈਰੀਮੈਂਟ' ਤਹਿਤ ਸਮਾਗਮ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਵਿਗਿਆਨਕ ਸੋਚ, ਰਚਨਾਤਮਿਕਤਾ ਅਤੇ ਨਵੀਨੀਕਰਨ ਨੂੰ ਉਭਾਰਨਾ ਸੀ ¢ ਇਸ ਗਤੀਵਿਧੀ ਨੇ ਵਿਦਿਆਰਥੀਆਂ ਨੂੰ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਦੀ ਦੁਨੀਆ ਨੂੰ ਮਨੋਰੰਜਕ ਢੰਗ ਨਾਲ ਖੋਜਣ ਦਾ ਮÏਕਾ ਦਿੱਤਾ¢ ਨੰਨ੍ਹੇ-ਮੁੰਨੇ ਵਿਗਿਆਨੀਆਂ ਨੇ ਬੜੇ ਜੋਸ਼ ਨਾਲ ਵੱਖ-ਵੱਖ ਪ੍ਰਯੋਗ ਕੀਤੇ | ਕੁਝ ਨੇ ਨਿਯਮਾਂ ਅਨੁਸਾਰ, ਜਦਕਿ ਕੁਝ ਨੇ ਆਪਣੀ ਰਚਨਾਤਮਿਕ ਸੋਚ ਨਾਲ ਉਨ੍ਹਾਂ ਵਿੱਚ ਨਵੀਂ ਚਮਕ ਜੋੜੀ ¢ 'ਦੇਖੋ-ਪਛਾਣੋ-ਬਣਾਓ' ਦੀ ਸÏਖੀ ਪਰ ਪ੍ਰਭਾਵਸ਼ਾਲੀ ਪ੍ਰਕਿਰਿਆ ਰਾਹੀਂ ਬੱਚਿਆਂ ਨੇ ਰੋਜ਼ਾਨਾ ਦੇ ਫਜ਼ੂਲ ਸਾਮਾਨ ਨੂੰ ਪ੍ਰਭਾਵਸ਼ਾਲੀ ਮਾਡਲਾਂ 'ਚ ਤਬਦੀਲ ਕੀਤਾ ¢ ਨੰਨ੍ਹੇ ਆਈਵੀਅਨ ਖੋਜੀਆਂ ਨੇ ਵਾਟਰ ਸਾਈਕਲ ਮਾਡਲ, ਕਲਰ ਬਿ੍ਜ ਪ੍ਰਯੋਗ, ਫਲੋਟਿੰਗ ਲੀਫ਼ ਅਬਜ਼ਰਵੇਸ਼ਨ ਅਤੇ ਹੋਰ ਕਈ ਗਤੀਵਿਧੀਆਂ ਕਰਕੇ ਆਪਣੀ ਜਿਗਿਆਸਾ ਅਤੇ ਸਮੱਸਿਆ-ਹੱਲ ਕਰਨ ਦੀ ਯੋਗਤਾ ਦਰਸਾਈ ¢ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਵਾਈਸ ਪ੍ਰੈਜ਼ੀਡੈਂਟ ਈਨਾ ਵਾਸਲ, ਸੀਈਓ ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਬੱਚਿਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਰਚਨਾਤਮਿਕ ਅਤੇ ਆਲੋਚਨਾਤਮਿਕ ਸੋਚ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਆਮਦਨ ਕਰ ਵਧਾਉਣ ਲਈ ਖੇਡ ਕਾਰੋਬਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਨੇ ਵਿਸ਼ਵ ਅਪੰਗਤਾ ਦਿਵਸ ਮਨਾਇਆ
Ad Position 24