ਅੱਜ ਉਸ ਨੇ ਪਾਟਿਆ ਪੰਜਾਂ ਦਾ ਨੋਟ ਲਪੇਟ ਕੇ ਧਰਮ ਅਸਥਾਨ ਦੀ ਗੋਲਕ 'ਚ ਪਾਉਂਦੇ ਹੋਏ ਮਨ ਹੀ ਮਨ ਕਿਹਾ, 'ਹੇ ਸੱਚੇ ਦੇਵਤਾ ਬਾਦਸ਼ਾਹ ਬਣਾ ਦੇ। ਉਸ ਤੋਂ ਉਥੇ ਬੈਠਿਆਂ ਨਹੀਂ ਗਿਆ ਤੇ ਜਿਉਂ ਹੀ ਉਹ ਮੱਥਾ ਟੇਕ ਕੇ ਮੁੜਨ ਲੱਗਾ ਤਾਂ ਪਿਛੋਂ ਆਵਾਜ਼ ਆਈ, 'ਤੇਰੇ ਮਨ ਦੀ ਮੁਰਾਦ ਤਾਂ ਬਹੁਤ ਦੇਰ ਦੀ ਪੂਰੀ ਹੋ ਚੁੱਕੀ ਹੈ, ਤੂੰ ਬਾਦਸ਼ਾਹ ਹੀ ਏਂ, ਤੂੰ ਇਸ ਲਈ ਬਾਦਸ਼ਾਹ ਏਂ, ਕਿਉਂਕਿ ਕੰਮਕਾਰ ਨਹੀਂ ਕਰਦਾ, ਨਸ਼ਾ ਰੱਜ ਕੇ ਕਰਦਾ ਏਂ ਇਹ ਸਾਰੇ ਬਾਦਸ਼ਾਹਾਂ ਵਾਲੇ ਲੱਛਣ ਨੇ, ਤੂੰ ਮੁੜ ਤੋਂ ਪੰਜਾਬੀ ਗੱਭਰੂ ਬਣ, ਨਸ਼ੇ ਤੋਂ ਮੁਕਤ ਨਸ਼ਾ ਰਹਿਤ ਪਹਿਲਾਂ ਵਾਲਾ ਪੰਜਾਬੀ ਗੱਭਰੂ ਤਾਂ ਕਿ ਤੇਰੀ ਪਹਿਚਾਣ ਬਰਕਰਾਰ ਰਹਿ ਸਕੇ, ਹੋਰਨਾ ਲਈ ਇਤਿਹਾਸ ਬਣ ਜਾਈਂ, ਸਮਝ ਗਿਆ ਨਾ ਤੂੰ?'
ਉਸ ਨੇ ਪਿੱਛੇ ਮੁੜ ਉਸ ਗ਼ੈਬੀ ਲਾਈਟ ਦੇ ਅੱਗੇ ਸੀਸ ਨਿਵਾਇਆ ਤੇ ਉਸ ਦੇ ਮੂੰਹੋਂ ਨਿਕਲਿਆ, 'ਸ਼ੁਕਰੀਆ', ਤੇ ਉਹ ਅਚਾਨਕ ਬੈੱਡ ਤੋਂ ਥੱਲੇ ਡਿਗਿਆ। ਤੜਕੇ ਪੰਜ ਵਜੇ ਦਾ ਸਮਾਂ ਸੀ। ਉਸ ਨੇ ਆਪਣੇ-ਆਪ ਨੂੰ ਵੇਖਿਆ, ਇਹ ਸੁਪਨਾ ਸੀ। ਉਹ ਫੁਰਤੀ ਨਾਲ ਉੱਠਿਆ ਤੇ ਅੱਜ ਉਹ ਨਹਾ ਕੇ ਧਰਮ ਅਸਥਾਨ 'ਚ ਪੈਸਿਆਂ ਤੋਂ ਬਿਨਾਂ ਮੱਥਾ ਟੇਕ ਪੂਰੀ ਭਾਵਨਾ ਨਾਲ ਦਸ ਮਿੰਟ ਦੇਵਤਾ ਦੀ ਪਵਿੱਤਰ ਹਜ਼ੂਰੀ 'ਚ ਬੈਠ ਪਹਿਲੀ ਵਾਰੀ ਖੇਤ ਕੰਮ ਕਰਨ ਚਲਿਆ ਗਿਆ।
-1764, ਗੁਰੂ ਰਾਮ ਦਾਸ ਨਗਰ, ਨੇੜੇ ਨੈਸਲੇ,
ਮੋਗਾ-142001 (ਪੰਜਾਬ)।
ਮੋਬਾਈਲ : 098557-35666