18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਿੰਨੀ ਕਹਾਣੀਆਂ ਦਾਨ

Ad Position 21
No active advertisement
ਅਜੀਤ ਡੈਸਕ 28-09-2025

'ਬੀਬੀ ਜੀ, ਕੁਝ ਖਾਣ ਨੂੰ ਮਿਲੇਗਾ'
'ਅੱਗੇ ਚਲਾ ਜਾ, ਸਵੇਰੇ ਸਵੇਰੇ ਤੁਰ ਪੈਂਦੇ ਆ ਮੰਗਣ ਨੂੰ'
ਮੰਗਣ ਵਾਲਾ ਅਗਲੇ ਦਰ ਵੱਲ ਚਲੇ ਗਿਆ। '
ਉਹ ਬੀਬੀ ਪਦਾਰਥਾਂ ਦਾ ਥਾਲ ਭਰ ਕੇ ਧਾਰਮਿਕ ਅਸਥਾਨ ਵੱਲ ਤੁਰ ਪਈ।
ਸ਼ਿਕਾਇਤ
ਖੁੱਲ੍ਹੇ ਦਰਬਾਰ 'ਚ ਸਟੇਜ 'ਤੇ ਬੈਠੇ ਅਫ਼ਸਰਾਂ ਨੂੰ ਕੁਝ ਜਣੇ ਸ਼ਿਕਾਇਤ ਕਰਨ ਲੱਗੇ ਕਿ ਉਨ੍ਹਾਂ ਨੂੰ ਸਵੇਰ ਤੋਂ ਲਿਆ ਕੇ ਬਿਠਾਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਲਿਆਂਦਾ ਗਿਆ ਕਿ ਤੁਸੀਂ ਸਿਰਫ਼ ਦਰਬਾਰ ਦੀ ਰੌਣਕ ਨੂੰ ਵਧਾਉਣੀ ਹੈ।
ਸੱਤਾਧਾਰੀ ਧਿਰ ਦੇ ਪ੍ਰਬੰਧਕ ਉਨ੍ਹਾਂ ਨੂੰ ਉੱਥੋਂ ਬਾਹਰ ਲੈ ਗਏ ਤੇ ਉਹ ਇਕ ਹੋਰ ਸ਼ਿਕਾਇਤ ਲੈ ਕੇ ਆਪਣੇ ਪਿੰਡ ਵੱਲ ਹੋ ਤੁਰੇ।
ਡਰ
ਰਾਤ ਨੂੰ ਪਿੰਡ 'ਚ ਕਾਫ਼ੀ ਫਾਇਰ ਹੋਏ ਪਰ ਕੋਈ ਨੁਕਸਾਨ ਨਹੀਂ ਹੋਇਆ।
ਸਵੇਰ ਨੂੰ ਪੁਲੀਸ ਪਾਰਟੀ ਆ ਕੇ ਛਾਣ ਬੀਣ ਕਰਨ ਪੁੱਜ ਗਈ।
ਪਿੰਡ ਵਾਲੇ ਹੁਣ ਰਾਤ ਨਾਲੋਂ ਵੀ ਜ਼ਿਆਦਾ ਘਬਰਾਏ ਹੋਏ ਸਨ।
ਘੇਰਾ
'ਤੁਹਾਡੇ ਲਈ ਰੋਟੀ ਦਾ ਵਸੀਲਾ ਬਣਾਵਾਂਗਾ...ਸਭ ਨੂੰ ਨੌਕਰੀਆਂ 'ਤੇ ਲੁਆਵਾਂਗਾ'
ਮੰਤਰੀ ਦਾ ਭਾਸ਼ਣ ਸੁਣ ਰਹੇ ਨੌਜਵਾਨਾਂ 'ਚੋਂ ਇਕ ਨੇ ਸਵਾਲ ਕੀਤਾ,
'ਮੁਫ਼ਤ 'ਚ ਹੀ ਜਾਂ ਫਿਰ..'
ਭਾਸ਼ਣ ਜਾਰੀ ਸੀ ਤੇ ਉਹ ਨੌਜਵਾਨ ਪ੍ਰਬੰਧਕਾਂ ਦੇ ਘੇਰੇ 'ਚ ਸੀ।
ਜਾਨਵਰ
'ਪਾਪਾ ਜਦ ਆਪਾਂ ਗੁਆਂਢੀਆਂ ਨਾਲ ਲੜੇ ਹੋਏ ਹਾਂ, ਪਰ ਫਿਰ ਵੀ ਆਪਣਾ ਕੁੱਤਾ ਤੇ ਉਨ੍ਹਾਂ ਦਾ ਕੁੱਤਾ ਇਕੱਠੇ ਕਿਉਂ ਬੈਠਦੇ ਹਨ'
ਪੁੱਤਰ ਦੇ ਇਸ ਸਵਾਲ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ।
ਯੋਗ
'ਤੁਸੀਂ ਦੂਜੀ ਵਾਰ ਉਸੇ ਹੀ ਉਮੀਦਵਾਰ ਨੂੰ ਟਿਕਟ ਕਿਉਂ ਸਮਝਿਆ। '
'ਕਿਉਂਕਿ ਪਹਿਲੀ ਵਾਰ ਜਿੱਤ ਤੇ ਉਸ ਨੇੇ ਆਪਣਾ ਘਰ ਭਰ ਲਿਆ ਹੈ, ਦੂਜੀ ਵਾਰ ਜਿੱਤ ਕੇ ਸ਼ਾਇਦ ਉਹ ਲੋਕਾਂ ਬਾਰੇ ਸੋਚੇਗਾ'
ਉਧਾਰ
ਦੋਵਾਂ ਨੂੰ ਆਪਣੀ ਦੋਸਤੀ 'ਤੇ ਬਹੁਤ ਮਾਣ ਸੀ। ਜਦੋਂ ਉਸ ਨੇ ਉਧਾਰ ਲਏ ਪੈਸੇ ਵਾਪਸ ਕਰਨ ਲਈ ਪੁੱਛਿਆ ਤਾਂ ਹੁਣ ਉਹ ਦੋਸਤ ਨਹੀਂ ਦੁਸ਼ਮਣ ਜਾਪਿਆ।
ਅਭਾਗਣ
'ਕਿੰਨੀ ਭਾਗਾਂ ਵਾਲੀ ਕੁੜੀ ਏ, ਜਿਹੜੀ ਆਪਣੇ ਵੀਰੇ ਨੂੰ ਨਾਲ ਲੈ ਕੇ ਆਈ'
ਜੋੜੇ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਸਾਰੇ ਉਸ ਨੂੰ ਪਲੋਸ ਰਹੇ ਸਨ।
ਪਰ ਅਗਲੇ ਦਿਨ ਮੁੰਡਾ ਅੱਖਾਂ ਮੀਚ ਗਿਆ ਤੇ ਆਵਾਜ਼ ਆਈ,
'ਇਹਦੇ ਨਾਲੋਂ ਇਹ ਚਲੀ ਜਾਂਦੀ'
ਨੱਠ ਭੱਜ
ਉਸ ਸ਼ਹਿਰ ਵਿਚ ਦੁਰਘਟਨਾਵਾਂ ਬਹੁਤ ਹੁੰਦੀਆਂ ਸਨ, ਪਰ ਬੰਦੇ ਨੱਠ ਭੱਜ ਕੇ ਬੰਦਿਆਂ ਦੀ ਜਾਨ ਬਚਾ ਲੈਂਦੇ ਸਨ।
ਹੁਣ ਉਸ ਸ਼ਹਿਰ ਵਿਚ ਅਜਿਹੀਆਂ ਦੁਰਘਟਨਾਵਾਂ ਬੰਦ ਹੋ ਗਈਆਂ ਹੁਣ ਬੰਦੇ ਹੀ ਬੰਦਿਆਂ ਨੂੰ ਮਾਰ ਕੇ ਨੱਠ-ਭੱਜ ਜਾਂਦੇ ਹਨ।

-ਪਿੰਡ ਮਜਾਰੀ, ਨੇੜੇ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 98721-93237

Ad Position 22
No active advertisement
ਪਿਛਲੀ ਖ਼ਬਰ ਮੋੜਾ ਅਗਲੀ ਖ਼ਬਰ ਕੰਡੇ ਦਾ ਕੰਡਾ ਸ਼ੁਕਰੀਆ
Ad Position 24