31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗ਼ਜ਼ਲ

Ad Position 21
No active advertisement
ਅਜੀਤ ਡੈਸਕ 19-10-2025

ਜਿਸ ਨੂੰ ਮਿਲਿਆ ਯਾਰ ਮੁਕੰਮਲ।
ਉਸਦਾ ਫਿਰ ਸੰਸਾਰ ਮੁਕੰਮਲ।
ਯਾਰੀ ਖਾਤਰ ਜਾਨ ਗਈ ਤਾਂ,
ਤਾਂ ਹੀ ਹੁੰਦਾ ਪਿਆਰ ਮੁਕੰਮਲ।
ਅੱਖਾਂ ਦੇ ਨਾਲ ਦਿਲ ਵੀ ਠਰਿਆ,
ਹੋਇਆ ਜਦ ਦੀਦਾਰ ਮੁਕੰਮਲ।
ਸਾਗਰ ਤਰਨਾ ਆ ਜਾਵੇ ਤਾਂ,
ਲੱਗਦਾ ਬੇੜਾ ਪਾਰ ਮੁਕੰਮਲ।
ਪਿੱਠ ਤੇ ਵਾਰ ਗ਼ੱਦਾਰੀ ਹੁੰਦੀ,
ਹਿੱਕ ਤੇ ਹੋਵੇ ਵਾਰ ਮੁਕੰਮਲ।
ਰਿਸ਼ਤਾ ਟੁੱਟਕੇ ਵੀ ਰਿਸ਼ਤੇ ਵਿੱਚ,
ਹੋਵੇ ਨਾ ਦੀਵਾਰ ਮੁਕੰਮਲ।
ਦੁਨੀਆ ਯਾਦ ਕਰੇਂਦੀ ਉਸਨੂੰ,
ਰੱਖਦਾ ਜੋ ਕਿਰਦਾਰ ਮੁਕੰਮਲ।
ਹੱਕ-ਸੱਚ ਖ਼ਤਿਰ ਉੱਠੇ ਜਿਹੜੀ,
ਉਹ ਹੁੰਦੀ ਤਲਵਾਰ ਮੁਕੰਮਲ।
ਦੁਨੀਆ ਅੰਦਰ ਦੀਨ ਕਮਾਵੇ,
ਹਾਂ,ਉਹ ਦੁਨੀਆਦਾਰ ਮੁਕੰਮਲ।

ਮੋਬਾ : 9814272293

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-45 * ਗੁਰਦਿਆਲ ਰੌਸ਼ਨ *
Ad Position 24