ਮੇਰੇ ਮੌਲਾ, ਜਹਾਂ ਅੰਦਰ ਇਹੋ ਇਕ ਫਲਸਫ਼ਾ ਹੋਵੇ।
ਹਕੀਕਤ ਵਿਚ ਬਰਾਬਰ ਹਰ ਕਿਸੇ ਦਾ ਮਰਤਬਾ ਹੋਵੇ।
ਮੁਹੱਬਤ ਪਿਆਰ ਤਾਂ ਹੈ ਲੀਕ ਪੱਥਰ ਤੇ ਬਣੀ ਹੋਈ,
ਤੇ ਨਫ਼ਰਤ ਜੇ ਕਿਤੇ ਹੋਵੇ, ਮਹਿਜ਼ ਇਕ ਬੁਲਬੁਲਾ ਹੋਵੇ।
ਹਰਿੱਕ ਦੀ ਸੋਚ ਹੋਵੇ ਕਿ ਹਰਿੱਕ ਨੂੰ ਆਖੀਏ ਚੰਗਾ,
ਮੈਂ ਚਾਹੁੰਦਾ ਹਾਂ, ਬਸ਼ਰ ਏਨਾ ਤਾਂ ਦਿਲ ਦਾ ਖੁਲਦਿਲਾ ਹੋਵੇ।
ਭਟਕਦੇ ਵੇਖਦਾ ਹਾਂ ਜਦ ਲੋਕਾਈ ਨੂੰ ਤਾਂ ਇਹ ਸੋਚਾਂ,
ਅਜੋਕੇ ਵਕਤ ਵਿਚ ਨਾਨਕ ਜਿਹਾ ਇਕ ਰਹਿਨੁਮਾ ਹੋਵੇ।
ਚਲੋ ਇਹ ਠੀਕ ਹੈ ਅਣਗੌਲਿਆ ਕੀਤਾ ਤੁਸੀਂ ਮੈਨੂੰ,
ਮਗਰ ਇਹ ਦੇਖਣਾ ਗ਼ਲਤੀ ਇਹੀ ਨਾ ਹਰ ਦਫਾ ਹੋਵੇ।
ਜੋ ਦੱਸੇ ਰਾਹ ਲੋਕਾਈ ਨੂੰ ਇਹ ਜੀਵਨ ਜੀਣ ਦਾ 'ਫ਼ੈਸਲ'
ਇਨ੍ਹਾਂ ਬੇਜ਼ਾਰ ਲੋਕਾਂ ਦਾ ਕੋਈ ਤਾਂ ਆਸਰਾ ਹੋਵੇ।
-ਮੋਬਾਈਲ : 99149-65937