14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪੱਗ ਵੱਟ ਭਰਾ

Ad Position 21
No active advertisement
ਅਜੀਤ ਡੈਸਕ 21-12-2025

ਪੰਜਾਬ ਵਿਚ ਮਰਦ ਆਪਣੇ ਸਿਰ 'ਤੇ ਪੱਗ ਸਜਾਉਂਦੇ ਹਨ। ਇਸ ਵਿਚ ਹਿੰਦੂ ਮੁਸਲਿਮ ਅਤੇ ਸਿੱਖ ਸ਼ਾਮਿਲ ਹੁੰਦੇ ਹਨ। ਪੁਰਾਣੇ ਵਕਤ ਵਿਚ ਪੱਗ ਬਦਲ ਕੇ ਭਰਾ ਬਣਨ ਦਾ ਰਿਵਾਜ ਸੀ। ਮੁਸਲਮਾਨ ਨੌਜਵਾਨ ਆਪਣੀ ਪੱਗ ਕਿਸੇ ਸਿੱਖ ਨੌਜਵਾਨ ਨਾਲ ਬਦਲ ਲੈਂਦਾ ਤਾਂ ਇਸ ਰਸਮ ਨਾਲ ਉਹ ਦੋਵੇਂ ਇਕ-ਦੂਜੇ ਨੂੰ ਭਰਾ ਸਮਝਦੇ ਸਨ। ਇਨ੍ਹਾਂ ਨੂੰ ਪੱਗ ਵੱਟ ਭਰਾ ਆਖਿਆ ਜਾਂਦਾ ਸੀ। ਪੱਗ ਵਟਾ ਕੇ ਭਰਾ ਬਣੇ ਦੋਵਾਂ ਧਰਮਾਂ ਦੇ ਲੋਕ ਇਕ-ਦੂਜੇ ਦੇ ਪਰਿਵਾਰਾਂ ਦਾ ਵੀ ਬਹੁਤ ਸਤਿਕਾਰ ਕਰਦੇ ਸਨ। ਦੋਵੇਂ ਪੱਗ ਵੱਟ ਭਰਾਵਾਂ ਦੇ ਪਰਿਵਾਰ ਵੀ ਇਕ-ਦੂਜੇ ਨੂੰ ਆਪਣਾ ਪੱਕਾ ਰਿਸ਼ਤੇਦਾਰ ਮੰਨਦੇ ਸਨ। ਮਸਲਾ ਜ਼ਮੀਨ ਦਾ ਹੋਵੇ ਜਾਂ ਸਰਕਾਰੀ ਪਾਣੀ ਦਾ, ਇਸ ਵਿਚ ਉਲਝੇ ਹੋਏ ਲੋਕ ਦੋਵਾਂ ਪੱਗ ਵੱਟ ਭਰਾਵਾਂ ਦੀ ਮਦਦ ਲੈ ਕੇ ਮਸਲਾ ਹੱਲ ਕਰਾ ਲੈਂਦੇ ਸਨ। ਉਨ੍ਹਾਂ ਨੂੰ ਪੂਰਾ ਭਰੋਸਾ ਹੁੰਦਾ ਸੀ ਕਿ ਦੋਵਾਂ ਦੇ ਧਰਮ ਭਾਵੇਂ ਵੱਖ-ਵੱਖ ਹਨ, ਪਰ ਇਹ ਪੱਗ ਵਟਾ ਭਰਾ ਹਨ, ਇਨ੍ਹਾਂ 'ਤੇ ਕਿਸੇ ਵੀ ਧਰਮ ਦਾ ਜਾਦੂ ਨਹੀਂ ਚੱਲਣਾ।
ਦੇਸ਼ ਦੀ ਵੰਡ ਹੋਈ ਤਾਂ ਧਰਮਾਂ ਦੀ ਲੜਾਈ, ਮਾਰਕੁਟ, ਕਤਲ-ਵਗੈਰਾ ਦਾ ਗ਼ੈਰ-ਮਨੁੱਖੀ ਕਾਰਜ ਵਧਦਾ ਹੀ ਗਿਆ। ਪਾਕਿਸਤਾਨ ਵਿਚ ਪੰਜਾਬ ਵਿਚਲੇ ਹਿੰਦੂ-ਸਿੱਖਾਂ ਤੇ ਗ਼ੈਰ-ਮਨੁੱਖੀ ਜ਼ੁਲਮ ਹੋਣਾ ਹੀ ਸੀ ਜਿਵੇਂ ਹਿੰਦੁਸਤਾਨ ਵਿਚ ਮੁਸਲਮਾਨਾਂ 'ਤੇ ਹੋ ਰਿਹਾ ਸੀ।
ਇਕ ਪੱਗ ਵੱਟ ਭਰਾ ਦਾ ਸਿੱਖ ਨੌਜਵਾਨ ਆਪਣੇ ਪਰਿਵਾਰ ਦੇ ਕਤਲੇਆਮ ਤੋਂ ਬਹੁਤ ਡਰਿਆ ਹੋਇਆ ਸੀ, ਕਿਉਂਕਿ ਉਸ ਦੇ ਪਿੰਡ ਵਿਚ ਗ਼ੈਰ-ਮੁਸਲਿਮਾਂ ਦਾ ਕਤਲ ਕੀਤਾ ਜਾ ਰਿਹਾ ਸੀ ਅਤੇ ਫਿਰ ਇਕ ਜਾਦੂ ਜਗਾ ਦਿੱਤਾ ਪੱਗ ਵੱਟ ਭਰਾ ਵਾਲੀ ਰਸਮ ਨੇ। ਸਿੱਖ ਨੌਜਵਾਨ ਦਾ ਮੁਸਲਮਾਨ ਪੱਗ ਵਟਾ ਭਰਾ ਉਹਦੇ ਘਰ ਆ ਗਿਆ, ਉਹਦੇ ਨਾਲ ਉਹਦਾ ਪਰਿਵਾਰ ਵੀ ਸੀ। ਉਸ ਨੇ ਸਿੱਖ ਭਰਾ ਦਾ ਸਾਮਾਨ ਲਿਆ ਕੇ ਤਾਂਗੇ 'ਤੇ ਰੱਖ ਲਿਆ। ਉਹਦੀ ਪਤਨੀ ਨੇ ਸਿੱਖ ਜਵਾਨ ਦੀ ਪਤਨੀ ਨੂੰ ਬੁਰਕਾ ਪੁਆ ਕੇ ਬੱਚਿਆਂ ਨੂੰ ਮੁਸਲਿਮ ਔਰਤ ਦੀ ਦਿਖ ਬਣਾ ਕੇ ਤਾਂਗਾ ਤੋਰ ਲਿਆ। ਲੰਮਾ ਸਫਰ ਤੈਅ ਕਰਕੇ ਸਰਹੱਦ ਪਾਰ ਕਰਵਾਕੇ ਆਪਣੇ ਪੱਗ ਵਟਾ ਭਰਾ ਅਤੇ ਪਰਿਵਾਰ ਨੂੰ ਸੁਰੱਖਿਅਤ ਭਾਰਤ ਪਹੁੰਚਾ ਦਿੱਤਾ।

-ਜੇਠੀ ਨਗਰ, ਮਾਲੇਰਕੋਟਲਾ ਰੋਡ ਖੰਨਾ-141401 (ਪੰਜਾਬ)।
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀਆਂ ਅਗਲੀ ਖ਼ਬਰ ਦੋ ਗ਼ਜ਼ਲਾਂ
Ad Position 24