14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਗੈਰ-ਹਾਜ਼ਰ ਇਨਸਾਨ

Ad Position 21
No active advertisement
ਅਜੀਤ ਡੈਸਕ 21-12-2025

ਸ਼ਾਮ ਦਾ ਸਮਾਂ ਸੀ। ਗੁਰਮੀਤ ਸਿੰਘ ਸਾਈਕਲ 'ਤੇ ਖੇਤਾਂ ਵਲੋਂ ਫੇਰਾ ਮਾਰ ਕੇ ਪੰਚਾਇਤ ਘਰ ਦੇ ਅੱਗੇ ਰੁੱਕਿਆ। ਉਸ ਨੇ ਵੇਖਿਆ ਚਾਚਾ ਇੰਦਰ ਸਿੰਘ ਉੱਥੇ ਡੱਠੀਆਂ ਕੁਰਸੀਆਂ ਵਿਚੋਂ ਇਕ ਕੁਰਸੀ ਉੱਪਰ ਬੈਠਾ ਸੀ। ਗੁੁਰਮੀਤ ਵੀ ਸਾਈਕਲ ਸਮੇਤ ਚਾਚੇ ਦੇ ਨੇੜੇ ਪਹੁੰਚ ਗਿਆ। 'ਸਤਿ ਸ੍ਰੀ ਅਕਾਲ ਚਾਚਾ ਜੀ'।
'ਸਾਸਰੀ ਕਾਲ ਆ ਭਤੀਜ ਬੈਠ ਮੇਰੇ ਕੋਲ ਜ਼ਰਾ... ਹੋਰ ਸੁਣਾ ਤੇਰੇ ਟੱਬਰ ਦਾ ਕੀ ਹਾਲ ਚਾਲ ਆ...।'
'ਠੀਕ ਆ ਚਾਚਾ ਜੀ .... ਜਿਹੜੀ ਘੜੀ ਨਿਕਲ ਜਾਏ ਚੰਗੀ ਆ'
ਗੁਰਮੀਤ ਸਿੰਘ ਚਾਚੇ ਦੇ ਸਾਹਮਣੇ ਪਈ ਕੁਰਸੀ 'ਤੇ ਬੈਠਦਾ ਹੋਇਆ ਬੋਲਿਆ।
'ਚਾਚਾ ਜੀ ..... ਮੈਂ ਥੋੜ੍ਹੇ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਆਂ ਸਮਝ ਨਹੀਂ ਆਉਦੀ ਪਈ ਮੈਂ ਕੀ ਕਰਾਂ', ਗੁੁਰਮੀਤ ਨੇ ਆਪਣੀ ਸਮੱਸਿਆ ਦੱਸੀ।
ਭਤੀਜ ਪ੍ਰੇਸ਼ਾਨੀ ਕਾਹਦੀ ? ਮੈਨੂੰ ਦੱਸ ਸੋਚਦੇ ਆਂ ਕੋਈ ਹੱਲ...''
'ਚਾਚਾ ਜੀ ਮੈਨੂੰ ਪ੍ਰੇਸ਼ਾਨੀ ਇਹ ਆ ਪਈ ਸਾਡੇ ਮੁਲਕ 'ਚ ਐਨਾ ਪ੍ਰਮਾਤਮਾ ਦੇ ਨਾਂਅ ਦਾ ਜਾਪ ਹੁੰਦਾ ਹੋਵੇ ..... ਲੋਕ ਐਨਾਂ ਪੁੰਨਦਾਨ ਕਰਦੇ ਹੋਣ, ਪਰ ਮੁਲਕ ਸਾਡਾ ਫੇਰ ਵੀ ਗਰੀਬ ਮੁਲਕਾਂ 'ਚ ਗਿਣਿਆ ਜਾਵੇ.... ਸਮਝ ਨੀਂ ਆਈ....।'
'ਭਤੀਜ ਆਪਣੇ ਮੁਲਕ ਦੀ ਹਾਲਤ ਬਾਰੇ ਅਸੀਂ ਖੁਦ ਈ ਜ਼ਿੰਮੇਵਾਰ ਆਂ.... ਕਾਰਨ?'
ਅਸੀਂ ਗੁਰੂਆਂ ਦੀ ਦਿੱਤੀ ਸਿੱਖਿਆ ਕਿਰਤ ਦੀ ਅਹਿਮੀਅਤ ਭੁੱਲ ਗਏ ਆਂ... ਦੂਜਾ ਅਸੀਂ ਦਿਖਾਵਾ ਕਰਦੇ ਆਂ... ਗੁਰੂ ਦੀ ਸਿੱਖਿਆ 'ਤੇ ਅਮਲ ਨਹੀਂ ਕਰਦੇ... ਆਹ ਥੋੜ੍ਹੇ ਸਾਲ ਪਹਿਲਾਂ ਦੀਆਂ ਗੱਲਾਂ ਨੇ ਭਤੀਜ.... ਪਿੰਡ 'ਚ ਕਿਸੇ ਘਰ ਅਖੰਡ ਪਾਠ ਹੋਣਾਂ ਤਾਂ ਸਾਰੇ ਪਿੰਡ ਦੀ ਸੰਗਤ ਨੇ ਉਸ ਘਰ ਪਾਠ ਸੁਣਨ ਜਾਣਾ... ਸਬਦ ਕੀਰਤਨ ਪੂਰੀ ਰੂਹ ਤੇ ਅਨੰਦ ਨਾਲ ਸੁਣਨਾ ਤੇ ਫਿਰ ਭੋਗ ਦੀ ਸਮਾਪਤੀ 'ਤੇ ਸਾਰੀ ਸੰਗਤ ਨੇ ਕੋਰਿਆਂ ਤੇ ਬੈਠ ਕੇ ਬੜੀ ਸ਼ਰਧਾ ਨਾਲ ਲੰਗਰ ਛਕਣਾ... ਪਰ ਹੁਣ ਦੇਖ ਲੈ ਤੇਰੇ ਸਾਹਮਣੇ ਈ ਆ ਸਾਰਾ ਕੁਝ... ਅਸੀਂ ਸ਼ਰੀਰ ਕਰਕੇ ਈ ਉਥੇ ਹਾਜ਼ਰ ਹੁੰਨੇ ਆਂ... ਮਨ ਕਰਕੇ ਨਹੀਂ, ਹੋਣਗੇ ਥੋੜ੍ਹੇ ਬੰਦੇ ਜਿਹੜੇ ਮਨੋਂ ਪ੍ਰਮਾਤਮਾ ਨੂੰ ਯਾਦ ਕਰਦੇ ਹੋਣਗੇ ਪਰ ਬਹੁਗਿਣਤੀ ਇਸ ਤਰ੍ਹਾਂ ਨਹੀਂ ਕਰਦੀ'। 'ਤੁਸੀਂ ਠੀਕ ਆਖਿਆ ਚਾਚਾ ਜੀ... ਜਿਹੜਾ ਵੀ ਕੰਮ ਕਰੀਏ ਪੂਰੇ ਤਨ ਮਨ ਨਾਲ ਕਰੀਏ ਤਾਂ ਅਸੀਂ ਵੀ ਖੁਸ਼ਹਾਲ ਤੇ ਅਮੀਰ ਮੁਲਕਾਂ ਵਿੱਚ ਸ਼ਾਮਿਲ ਹੋ ਸਕਦੇ ਆਂ....।' ਗੁਰਮੀਤ ਆਖ ਰਿਹਾ ਸੀ।
'ਤੂੰ ਠੀਕ ਸਮਝਿਆ ਭਤੀਜ.... ਬਾਬਾ ਬੁੱਲੇਸ਼ਾਹ ਆਖਦੇ ਨੇ.... ਬੁੱਲਿਆ ਰੱਬ ਦਾ ਕੀ ਪਾਉਣਾ... ਐਧਰੋਂ...ਪੁੱਟਣਾ ਤੇ ਓਧਰ ਲਾਉਣਾ।
ਗੁਰਮੀਤ ਸਿੰਘ ਚਾਚੇ ਦੀ ਆਖੀ ਗੱਲ 'ਤੇ ਮਨ ਹੀ ਮਨ ਮੁਸਕਰਾ ਰਿਹਾ ਸੀ।

-ਨਿਹਾਲਪੁਰ ਰੋਡ ਦਸੂਹਾ

Ad Position 22
No active advertisement
ਪਿਛਲੀ ਖ਼ਬਰ ਥੰਮ੍ਹੀਆਂ ਅਗਲੀ ਖ਼ਬਰ ਮਿੰਨੀ ਕਹਾਣੀਆਂ
Ad Position 24