26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮਲੋਟ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸੀਵਰੇਜ ਦੀ ਨਾਕਾਮੀ ਕਾਰਨ ਦੁਕਾਨਦਾਰ ਪ੍ਰੇਸ਼ਾਨ, ਕਾਰੋਬਾਰ ਠੱਪ

Ad Position 21
No active advertisement
ਅਜੀਤ ਡੈਸਕ 22-11-2025
ਮਲੋਟ, 21 ਨਵੰਬਰ (ਪਾਟਿਲ)-ਮਲੋਟ-ਬਠਿੰਡਾ ਨੈਸ਼ਨਲ ਹਾਈਵੇਅ ਨੰਬਰ 7 'ਤੇ ਬਣੀ ਸਰਵਿਸ ਰੋਡ ਸਥਾਨਕ ਦੁਕਾਨਦਾਰਾਂ ਲਈ ਸਿਰਦਰਦੀ ਬਣੀ ਹੋਈ ਹੈ | ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾ ਹੋਣ ਤੇ ਕਈ ਸੀਵਰੇਜ਼ ਚੈਂਬਰ ਡੈਮੇਜ ਹੋਣ ਕਾਰਨ ਗੰਦਾ ਪਾਣੀ ਲੰਮੇ ਸਮੇਂ ਤੋਂ ਰੋਡ 'ਤੇ ਖੜ੍ਹਾ ਰਹਿੰਦਾ ਹੈ, ਜਿਸ ਕਰਕੇ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਹਾਈਵੇਅ ਦੇ ਨਿਰਮਾਣ ਦੌਰਾਨ ਖੱਬੇ ਪਾਸੇ ਸਰਵਿਸ ਲੇਨ ਬਣਾਈ ਗਈ, ਜਿੱਥੇ ਉਨ੍ਹਾਂ ਦੀਆਂ ਦੁਕਾਨਾਂ ਹਨ, ਪਰ ਪਾਣੀ ਦੀ ਨਿਕਾਸੀ ਲਈ ਬਣਾਈ ਡਰੇਨ ਗ਼ਲਤ ਢੰਗ ਨਾਲ ਤਿਆਰ ਕੀਤੀ ਗਈ ਹੈ | ਇਸ ਕਰਕੇ ਬਾਰਿਸ਼ ਦਾ ਪਾਣੀ ਤਾਂ ਕੁਦਰਤੀ ਭਾਣਾ ਮੰਨਦੇ ਹੋਏ ਕੁਝ ਹੱਦ ਤੱਕ ਝੱਲ ਲੈਂਦੇ ਹਨ, ਪਰ ਸੀਵਰੇਜ਼ ਚੈਂਬਰਾਂ ਦੇ ਡੈਮੇਜ ਹੋਣ ਨਾਲ ਗੰਦਾ ਪਾਣੀ ਰੋਡ 'ਤੇ ਹੀ ਜਮ੍ਹਾਂ ਹੋ ਜਾਂਦਾ ਹੈ | ਦੁਕਾਨਦਾਰਾਂ ਮੁਤਾਬਕ ਜਦੋਂ ਗੰਦਾ ਪਾਣੀ ਸਰਵਿਸ ਰੋਡ 'ਤੇ ਫ਼ੈਲ ਜਾਂਦਾ ਹੈ ਤਾਂ ਗ੍ਰਾਹਕ ਵੀ ਇਸ ਖੇਤਰ ਵੱਲ ਰੁਖ਼ ਨਹੀਂ ਕਰਦੇ, ਜਿਸ ਨਾਲ ਉਨ੍ਹਾਂ ਦਾ ਧੰਦਾ ਠੱਪ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਤੋਂ ਲੈ ਕੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਤੱਕ ਕਈ ਵਾਰ ਮਿਲ ਚੁੱਕੇ ਹਨ, ਪਰ ਕੋਈ ਸੁਧਾਰ ਨਹੀਂ ਹੋਇਆ | ਹੋਟਲ ਤੇ ਦੁਕਾਨਦਾਰੀ ਨਾਲ ਜੁੜੇ ਅਮਨਦੀਪ ਮਹਿਰਾ, ਪ੍ਰੀਤਮ ਸਿੰਘ, ਹਰਜੀਤ ਸਿੰਘ, ਰਾਜਪਾਲ ਸਿੰਘ, ਗੁਰਲਾਲ ਸਿੰਘ, ਜੱਸਾ ਸਿੰਘ, ਅਨਮੋਲ, ਜਗਦੀਪ ਸਿੰਘ, ਗੁਰਵਿੰਦਰ ਸਿੰਘ, ਅਨੂਪ ਸਿੰਘ, ਜਗਜੀਤ ਸਿੰਘ, ਗੁਰਮੀਤ ਸਿੰਘ, ਹਰਭਜਨ ਸਿੰਘ, ਕੁਲਵਿੰਦਰ ਸਿੰਘ, ਸੂਰਜ, ਹਰਦੇਵ ਸਿੰਘ, ਬੰਟੀ, ਸੋਨੂ ਕੁਮਾਰ, ਗੁਰਾ ਸਿੰਘ, ਸਤਨਾਮ ਸਿੰਘ, ਆਤਮਾ ਸਿੰਘ, ਮਨਜੀਤ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਦੇ ਨਿਰਮਾਣ ਸਮੇਂ ਸੀਵਰੇਜ਼ ਲਾਈਨ ਦਾ ਇਕ ਹਿੱਸਾ ਲਗਭਗ ਦੋ ਫ਼ੁੱਟ ਹੇਠਾਂ ਬੈਠ ਗਿਆ ਹੈ, ਜਿਸ ਕਰਕੇ ਸੀਵਰੇਜ਼ ਬੰਦ ਪਿਆ ਹੈ ਤੇ ਗੰਦਾ ਪਾਣੀ ਸੜਕਾਂ 'ਤੇ ਵਗ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਪ੍ਰਾਪਰਟੀ ਟੈਕਸ ਸਮੇਤ ਸਾਰੇ ਟੈਕਸ ਨਿਯਮਿਤ ਤੌਰ 'ਤੇ ਭਰਦੇ ਹਨ | ਸੀਵਰੇਜ਼ ਤੇ ਪਾਣੀ ਦੇ ਬਿੱਲ ਵੀ ਅਦਾ ਕਰਦੇ ਹਨ, ਪਰ ਫ਼ਿਰ ਵੀ ਵਿਭਾਗ ਉਨ੍ਹਾਂ ਦੇ ਨਾਲ ਨਾ ਜਾਣੇ ਕਿਸ ਜਨਮ ਦਾ ਵੈਰ ਕੱਢ ਰਿਹਾ ਹੈ | ਦੁਕਾਨਦਾਰਾਂ ਨੇ ਐੱਸ.ਡੀ.ਐੱਮ. ਮਲੋਟ ਤੇ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਜਲਦੀ ਕੱਢਿਆ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਜਲਦ ਹੱਲ ਨਾ ਕੱਢਿਆ ਗਿਆ ਤਾਂ ਉਹ ਮਜ਼ਬੂਰਨ ਸੰਘਰਸ਼ ਦੀ ਅਗਲੀ ਰੂਪ-ਰੇਖਾ ਤਹਿ ਕਰਨਗੇ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 24 ਘੰਟਿਆਂ 'ਚ 8 ਮੁਕੱਦਮੇ ਦਰਜ, 9 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਗੁਰਤੇਜ ਸਿੰਘ ਖੋਸਾ ਨੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਵਜੋਂ ਅਹੁਦਾ ਸੰਭਾਲਿਆ <br/>
Ad Position 24