26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਗੁਰਤੇਜ ਸਿੰਘ ਖੋਸਾ ਨੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਵਜੋਂ ਅਹੁਦਾ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 22-11-2025
ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-ਅੱਜ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੀ ਮੌਜੂਦਗੀ 'ਚ ਗੁਰਤੇਜ ਸਿੰਘ ਖੋਸਾ ਨੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਸਮੁੱਚੀ ਲੀਡਰਸ਼ਿਪ ਨੇ ਨਵ- ਨਿਯੁਕਤ ਚੇਅਰਮੈਨ ਨੂੰ ਵਧਾਈ ਦਿੱਤੀ | ਗੱਲਬਾਤ ਕਰਦਿਆਂ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਮੁਨੀਸ਼ ਸਿਸੋਦੀਆ ਇੰਚਾਰਜ ਪੰਜਾਬ, ਅਮਨ ਅਰੋੜਾ ਸੂਬਾ ਪ੍ਰਧਾਨ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਹ ਇਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਅੰਦਰ ਜ਼ਿਲ੍ਹਾ ਪਲਾਨਿੰਗ ਕਮੇਟੀ ਰਾਹੀਂ ਵੱਡੇ ਪ੍ਰੋਜੈਕਟ ਲਿਆ ਕੇ ਜ਼ਿਲ੍ਹੇ ਦੇ ਵਿਕਾਸ 'ਚ ਵੱਧ ਤੋਂ ਵੱਧ ਯੋਗਦਾਨ ਪਾਉਣਗੇ ਤੇ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਨੂੰ ਕਰਵਾਉਣਗੇ | ਉਨ੍ਹਾਂ ਕਿਹਾ ਕਿ ਸਫ਼ਲਤਾ ਪਾਰਟੀ ਦੇ ਸਾਰੇ ਵਲੰਟੀਅਰਾਂ ਅਤੇ ਆਪਣੇ ਸਮਰਥਕਾਂ ਨੂੰ ਸਮਰਪਿਤ ਕੀਤੀ | ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਜੈਤੋ ਅਮੋਲਕ ਸਿੰਘ ਨੇ ਨਵ-ਨਿਯੁਕਤ ਚੇਅਰਮੈਨ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਨਵਜੋਤ ਸਿੰਘ ਜਰਗ ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ, ਸੁਖਜੀਤ ਸਿੰਘ ਢਿੱਲਵਾਂ, ਮਨਪ੍ਰੀਤ ਧਾਲਵਾਲ, ਗੈਰੀ ਵੜਿੰਗ, ਰਵੀ ਬੁਗਰਾ, ਜਗਤਾਰ ਨੰਗਲ, ਵਿਪਨ ਲਾਂਬਾ, ਸੁਧੀਰ ਧੀਰਾ, ਗੁਰਪਿੰਦਰ ਗਿੱਲ, ਐਡਵੋਕੇਟ ਸਰਬਜੀਤ ਕੌਰ, ਸਿਮਰਨ ਗਿੱਲ, ਨੀਤੂ ਕਪੂਰ, ਦੀਪਕ ਅਰੋੜਾ ਸਮਾਲਸਰ, ਜਗਜੀਤ ਜੱਗੀ, ਜਗਮੋਹਨ ਲੱਕੀ, ਗੁਰਜੰਟ ਚੀਮਾ, ਸਤਵਿੰਦਰ ਸਿੰਘ ਰੁਪਈਆ ਵਾਲਾ, ਹੈਰੀ ਢਿੱਲਵਾਂ, ਹਮੀਰ ਸਿੰਘ ਸਰਪੰਚ ਸੰਗਰਾਹਰੂ, ਰਾਜਵਿੰਦਰ ਸੰਗਰਾਹੂਰ, ਗੁਰਪ੍ਰੀਤ ਸਿੰਘ, ਗੌਰਵ ਚੋਪੜਾ ਤੇ ਪਰਮਵੀਰ ਸੰਧੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਲੋਟ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸੀਵਰੇਜ ਦੀ ਨਾਕਾਮੀ ਕਾਰਨ ਦੁਕਾਨਦਾਰ ਪ੍ਰੇਸ਼ਾਨ, ਕਾਰੋਬਾਰ ਠੱਪ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਨਗਰ ਕੌਂਸਲ ਨੇ ਰਾਤ ਸਮੇਂ ਦੀ ਸਫ਼ਾਈ ਮੁਹਿੰਮ ਸ਼ੁਰੂ ਕੀਤੀ
Ad Position 24