27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕੁੱਟਮਾਰ ਕਰਨ ਸੰਬੰਧੀ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 04-09-2025
ਫਗਵਾੜਾ, 3 ਸਤੰਬਰ (ਚਾਨਾ)-ਕੁੱਟਮਾਰ ਕਰਕੇ ਗਹਿਣੇ ਖੋਹ ਕੇ ਲੈ ਜਾਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਸਿਟੀ ਊਸ਼ਾ ਰਾਣੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਪ੍ਰਭੂਨਾਥ ਵਰਮਾ ਪੁੱਤਰ ਜਮੂਨਾ ਵਰਮਾ ਵਾਸੀ ਪਿੰਡ ਅਮਤਾਹੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਜੇ.ਪੀ. ਜਿਊਲਰਜ਼ ਵਿਖੇ ਕੰਮ ਕਰਦਾ ਹੈ | 30 ਅਗਸਤ ਨੂੰ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਮੋਟਰਸਾਈਕਲ ਤੇ ਜਾ ਰਹੇ ਸਨ ਜਦੋਂ ਉਹ ਮੈਣੀ ਪਾਰਕ ਲਾਗੇ ਸਾਮਾਨ ਖ਼ਰੀਦਣ ਲੱਗੇ ਤਾਂ ਪਿੱਛੋਂ ਦੋ ਨੌਜਵਾਨ ਆਏ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਪਾਸੋਂ ਸੋਨੇ ਦੀ ਚੈਨ, ਦੋ ਪੈਂਡਲ, ਇੱਕ ਜੋੜੀ ਚੁਮਕੀ ਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ | ਜਿਸ ਸਬੰਧ 'ਚ ਪੁਲਿਸ ਨੇ ਬੱਲੜ ਵਾਸੀ ਖੋਥੜਾ, ਮੰਨਾ ਵਾਸੀ ਖੋਥੜਾ, ਸੁੱਖਾ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮੀਂਹ ਰੁਕਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ, ਪਾਣੀ ਦਾ ਵਹਾਅ ਜਿਉਂ ਦਾ ਤਿਉਂ ਅਗਲੀ ਖ਼ਬਰ ਹੜ੍ਹ ਕਾਰਨ ਫਿਰੋਜ਼ਪੁਰ-ਜਲੰਧਰ ਰੇਲਵੇ ਰੂਟ ਬੰਦ, ਰੱਦ ਹੋਈਆਂ ਟਰੇਨਾਂ
Ad Position 24