27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮੀਂਹ ਰੁਕਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ, ਪਾਣੀ ਦਾ ਵਹਾਅ ਜਿਉਂ ਦਾ ਤਿਉਂ

Ad Position 21
No active advertisement
ਅਜੀਤ ਡੈਸਕ 04-09-2025

ਕਾਲਾ ਸੰਘਿਆਂ 'ਚ 3 ਘਰਾਂ ਅਤੇ ਮਕਾਨ ਦੀ ਛੱਤ ਡਿੱਗੀ
ਕਾਲਾ ਸੰਘਿਆਂ, 3 ਸਤੰਬਰ (ਬਲਜੀਤ ਸਿੰਘ ਸੰਘਾ)-ਲਗਾਤਾਰ ਮੀਂਹ ਉਪਰੰਤ ਮੌਸਮ ਕੁੱਝ ਸਾਫ਼ ਹੋਣ ਦੇ ਅਸਾਰ ਨਾਲ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ | ਜਦਕਿ ਕਾਲਾ ਸੰਘਿਆਂ ਇਲਾਕੇ ਦੇ ਬਹੁਤੇ ਪਿੰਡ ਬੁਰੀ ਤਰ੍ਹਾਂ ਪਾਣੀ ਦੀ ਲਪੇਟ ਵਿਚ ਹਨ | ਸੜਕਾਂ, ਮੁਹੱਲਿਆਂ ਅਤੇ ਨੀਵੇਂ ਘਰਾਂ ਵਿਚ ਪਾਣੀ ਪੂਰੀ ਤਰਾਂ ਭਰਿਆ ਹੋਇਆ ਹੈ | ਲੋਹੀਆਂ, ਸੰਧੂ ਚੱਠਾ ਨੇੜਿਉਂ ਰੁੜ੍ਹ ਚੁੱਕਿਆ ਸੜਕ ਦਾ ਰਾਸਤਾ ਅਜੇ ਪੂਰੀ ਤਰਾਂ ਬੰਦ ਹੈ ਤੇ ਪਾਣੀ ਵੀ ਵਹਿ ਰਿਹਾ ਹੈ | ਕਾਲਾ ਸੰਘਿਆਂ ਤੋਂ ਕਪੂਰਥਲਾ ਰੋਡ ਤੇ ਕਈ ਥਾਵਾਂ ਤੋਂ ਪਾਣੀ ਸੜਕ ਉੱਪਰੋਂ ਅਜੇ ਵੀ ਲਗਾਤਾਰ ਵਗ ਰਿਹਾ ਹੈ | ਬਲੇਰ ਖ਼ਾਨਪੁਰ ਤੋਂ ਸਿੱਧਪੁਰ ਸੜਕ, ਬਾਬਾ ਸਿੱਧ ਵਜੀਰ ਨੇੜਲੀ ਸੜਕ ਖੇਡ ਸਟੇਡੀਅਮ ਬਲੇਰ ਖ਼ਾਨਪੁਰ ਪੂਰੀ ਤਰਾਂ ਡੁੱਬੇ ਪਏ ਹਨ | ਕਾਲਾ ਸੰਘਿਆਂ ਪੁਲਿਸ ਚੌਂਕੀ ਤੇ ਹਸਪਤਾਲ ਦੀ ਪੁਰਾਣੀ ਬਿਲਡਿੰਗ ਪਾਣੀ ਦਾ ਪੱਧਰ ਅਜੇ ਤੱਕ ਨਹੀਂ ਘਟਿਆ | ਕਾਲਾ ਸੰਘਿਆਂ ਵਿਚ 3 ਘਰਾਂ ਤੇ 1 ਅੱਖਾਂ ਦੇ ਕਲੀਨਿਕ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪਰ ਜਾਨੀ ਨੁਕਸਾਨ ਤੋਂ ਪੂਰੀ ਤਰਾਂ ਬਚਾਅ ਦੱਸਿਆ ਜਾ ਰਿਹਾ ਹੈ | ਮਾਸਟਰ ਵੇਦ ਪ੍ਰਕਾਸ਼ ਹੁਰਾਂ ਦੇ ਪੁਰਾਣੇ ਮਕਾਨ ਦੀ ਚੁਬਾਰੇ ਛੱਤ ਡਿੱਗਣ ਉਪਰੰਤ ਹੇਠਲੀ ਛੱਤ ਵੀ ਚਕਨਾਚੂਰ ਹੋ ਕੇ ਡਿਗ ਗਈ | ਮੀਂਹ ਦੇ ਪਾਣੀ ਕੰਧਾਂ ਡਿੱਗਣ ਦੀਆਂ ਕਈ ਥਾਵਾਂ ਤੋਂ ਖ਼ਬਰਾਂ ਹਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਖੇਤੀਬਾੜੀ ਮੰਤਰੀ ਅੱਜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਗੂਵਾਲ ਦਾ ਦੌਰਾ ਕਰਨਗੇ-ਰਣਜੀਤ ਸਿੰਘ ਖੋਜੇਵਾਲ ਅਗਲੀ ਖ਼ਬਰ ਕੁੱਟਮਾਰ ਕਰਨ ਸੰਬੰਧੀ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
Ad Position 24