ਫਗਵਾੜਾ, 3 ਸਤੰਬਰ (ਚਾਨਾ)-ਨਸ਼ੇ ਦਾ ਸੇਵਨ ਕਰਨ ਵਾਲੇ ਇਕ ਨੌਜਵਾਨ ਨੂੰ ਸਿਟੀ ਪੁਲਿਸ ਨੇ ਕਾਬੂ ਕਰਕੇ ਕੇਸ ਦਰਜ ਕੀਤਾ ਹੈ | ਐਸ.ਐਚ.ਓ ਸਿਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਜੋ ਪੁਰਾਣਾ ਸਿਵਲ ਹਸਪਤਾਲ 'ਚ ਹੈਰੋਇਨ ਦਾ ਸੇਵਨ ਕਰ ਰਿਹਾ ਹੈ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੁਨੀਸ਼ ਉਰਫ਼ ਮਨੀ ਪੁੱਤਰ ਮਹਿੰਦਰਪਾਲ ਥਾਪਰ ਵਾਸੀ ਮੁਹੱਲਾ ਵਾਲਮੀਕੀ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ |