23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਵਿੱਤਰ ਕਾਲੀ ਵੇਈਾ ਦੀ ਕਾਰ ਸੇਵਾ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਸੰਤ ਸੀਚੇਵਾਲ ਵਲੋਂ 25 ਪਿੰਡਾਂ ਨੂੰ ਦੀਵਾਲੀ ਦਾ ਤੋਹਫ਼ਾ

Ad Position 21
No active advertisement
ਅਜੀਤ ਡੈਸਕ 20-10-2025
ਸੁਲਤਾਨਪੁਰ ਲੋਧੀ, 19 ਅਕਤੂਬਰ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਪੂਰਥਲਾ ਅਤੇ ਜਲੰਧਰ ਜ਼ਿਲਿ੍ਹਆਂ ਦੇ 25 ਪਿੰਡਾਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਸਟੀਲ ਦੀਆਂ ਪਾਣੀ ਵਾਲੀਆਂ ਟੈਂਕੀਆਂ ਸੌਂਪੀਆਂ | ਇਹ ਟੈਂਕੀਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੇ ਸੀਚੇਵਾਲ ਤੋਂ ਰਵਾਨਾ ਕੀਤੀਆਂ ਗਈਆਂ | ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਕਾਲੀ ਵੇਈਾ ਦੀ ਸਫ਼ਾਈ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ 'ਤੇ ਸਾਲ ਭਰ ਸਮਾਗਮ ਚੱਲਣਗੇ | ਇਸੇ ਸਿਲਸਿਲੇ ਵਿਚ ਇਹ ਟੈਂਕੀਆਂ ਪਿੰਡਾਂ ਨੂੰ ਦਿੱਤੀਆਂ ਗਈਆਂ ਹਨ | ਉਨ੍ਹਾਂ ਹੁਣ ਤੱਕ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ 7.5 ਕਰੋੜ ਦੀ ਗ੍ਰਾਂਟ ਨਾਲ 215 ਪਾਣੀ ਵਾਲੀਆਂ ਟੈਂਕੀਆਂ ਪੰਜਾਬ ਭਰ ਦੇ ਪਿੰਡਾਂ ਵਿਚ ਵੰਡੀਆਂ ਹਨ | ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਇਹ ਸਟੀਲ ਦੀਆਂ ਟੈਂਕੀਆਂ ਪਿੰਡਾਂ ਲਈ ਸਦੀਵੀ ਤੋਹਫ਼ਾ ਹਨ | ਇਨ੍ਹਾਂ ਨਾਲ ਪਾਣੀ ਦੀ ਕਮੀ ਦੂਰ ਹੋਵੇਗੀ, ਬੂਟਿਆਂ ਨੂੰ ਪਾਣੀ ਲਗਾਉਣ ਤੇ ਅੱਗ ਬੁਝਾਉਣ ਵਿਚ ਵੀ ਮਦਦ ਮਿਲੇਗੀ | ਧਾਰਮਿਕ ਸਮਾਗਮਾਂ ਦੌਰਾਨ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਸੀ ਜੋ ਹੁਣ ਹੱਲ ਹੋ ਗਈ ਹੈ | ਸੰਤ ਸੀਚੇਵਾਲ ਨੇ ਪਿੰਡਾਂ ਦੇ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ | ਉਨ੍ਹਾਂ ਦੱਸਿਆ ਕਿ ਜਲਦੀ ਹੀ ਹੋਰ 50 ਟੈਂਕੀਆਂ ਵੀ ਪਿੰਡਾਂ ਨੂੰ ਦਿੱਤੀਆਂ ਜਾਣਗੀਆਂ, ਜਿਸ ਵਿਚ ਦਲਿਤ ਭਾਈਚਾਰੇ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਤਰਜੀਹ ਦਿੱਤੀ ਜਾਵੇਗੀ | ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਕਿਹਾ ਕਿ ਹੜ੍ਹਾਂ ਦੌਰਾਨ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਆਉਂਦੀ ਸੀ, ਪਰ 5000 ਲੀਟਰ ਸਮਰੱਥਾ ਵਾਲੀਆਂ ਟੈਂਕੀਆਂ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ | ਸਿਧਵਾਂ ਦੋਨਾ, ਕੌਲ ਤਲਵੰਡੀ ਤੇ ਖੈੜਾ ਦੋਨਾ ਦੇ ਸਰਪੰਚਾਂ ਨੇ ਕਿਹਾ ਕਿ ਇਹ ਇਨਕਲਾਬੀ ਕਦਮ ਹੈ ਜੋ ਵਾਤਾਵਰਣ ਸੁਰੱਖਿਆ ਲਈ ਮੀਲ ਪੱਥਰ ਸਾਬਤ ਹੋਵੇਗਾ | ਇਸ ਮੌਕੇ ਆਹਲੀ ਕਲਾਂ, ਬਹਿਬਲ ਬਹਾਦਰ, ਸਿਧਵਾਂ ਦੋਨਾ, ਸੁਖਾਣੀ, ਕੌਲ ਤਲਵੰਡੀ, ਖੈੜਾ ਦੋਨਾ, ਝੱਲ ਬੀਬੜੀ, ਮੁਸਤਫ਼ਾਬਾਦ, ਟਿੱਬਾ, ਈਸ਼ਰਵਾਲ, ਮੇਵਾ ਸਿੰਘ ਵਾਲਾ, ਮੁਹੱਬਲੀਪੁਰ, ਦਬੂਲੀਆਂ (ਕਪੂਰਥਲਾ) ਤੇ ਕਸੂਪੁਰ, ਉਮਰਵਾਲਾ ਬਿੱਲਾ, ਮਾਣਕਪੁਰ, ਬਾਜਵਾ ਖੁਰਦ, ਮੂਲੇਵਾਲ ਖਹਿਰਾ, ਮੂਲੇਵਾਲ ਅਰਾਈਆ, ਖ਼ਾਨਪੁਰ ਰਾਜਪੂਤਾਂ, ਤਲਵੰਡੀ ਸਲੇਮ ਸਮਾਇਲਪੁਰ, ਪੰਡੋਰੀ ਖ਼ਾਸ, ਬਾੜਾ ਜੋਧ ਸਿੰਘ, ਈਸੇਵਾਲ (ਜਲੰਧਰ) ਦੇ ਪਿੰਡਾਂ ਨੂੰ ਟੈਂਕੀਆਂ ਦਿੱਤੀਆਂ ਗਈਆਂ | ਕੁੱਝ ਦਿਨ ਪਹਿਲਾਂ ਵੀ ਸੰਤ ਸੀਚੇਵਾਲ ਨੇ ਕਪੂਰਥਲਾ ਦੇ ਜੈਨਪੁਰ, ਹੈਬਤਪੁਰ, ਤਲਵੰਡੀ ਚੌਧਰੀਆਂ ਤੇ ਸ਼ਾਹਵਾਲਾ ਅੰਦਰੀਸਾ ਪਿੰਡਾਂ ਨੂੰ ਟੈਂਕੀਆਂ ਦਿੱਤੀਆਂ ਸਨ | ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਵਾਈਸ ਚੇਅਰਮੈਨ ਹਰਜਿੰਦਰ ਸਿੰਘ, ਪੰਚਾਇਤ ਸੈਕਟਰੀ ਜਸਵਿੰਦਰ ਸਿੰਘ ਤੇ ਇਲਾਕੇ ਦੇ ਕਈ ਪੰਚ-ਸਰਪੰਚ ਤੇ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੌਂਦ ਬਿਲਡਿੰਗ ਮਟੀਰੀਅਲ ਸਟੋਰ ਠੱਟਾ ਨਵਾਂ ਵਲੋਂ ਸੈਨੇਟਰੀ, ਪੇਂਟ ਤੇ ਟਾਈਲਾਂ ਉੱਪਰ ਛੋਟ <br/> ਅਗਲੀ ਖ਼ਬਰ ਲੱਖਪੁਰ ਵਿਖੇ ਬੱਸ ਸਟੈਂਡ ਦੀ ਇਮਾਰਤ ਦੀ ਉਸਾਰੀ ਦੀ ਸ਼ੁਰੂਆਤ <br/>
Ad Position 24