08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਮਗਰੋਂ ਕਾਂਗਰਸੀ ਵਿਧਾਇਕ ਖਹਿਰਾ ਨੇ ਮੋਦੀ ਨੂੰ ਕੀਤਾ ਸਵਾਲ

Ad Position 21
No active advertisement
ਅਜੀਤ ਡੈਸਕ 01-11-2025
ਨਡਾਲਾ, 31 ਅਕਤੂਬਰ (ਰਘਬਿੰਦਰ ਸਿੰਘ)-ਬਿਹਾਰ ਚੋਣਾਂ ਦੌਰਾਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਬਕਾ ਸੀ.ਐਮ. ਚਰਨਜੀਤ ਚੰਨੀ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਸੀਂ ਪੰਜਾਬ ਵਿਚ ਬਿਹਾਰੀਆਂ ਨੂੰ ਵੜਨ ਨਹੀਂ ਦੇਵਾਂਗੇ | ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪਣੇ ਐਕਸ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੈਰਾਨੀ ਹੈ ਕਿ ਉਹ ਅੱਜ ਬਿਹਾਰ ਵਿਚ ਕਾਂਗਰਸ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਹੋਰ ਨੇਤਾਵਾਂ ਵਿਰੁੱਧ ਝੂਠਾ ਬਿਆਨ ਦੇ ਰਹੇ ਹਨ ਕਿ ਉਹ ਬਿਹਾਰੀਆਂ ਨੂੰ ਪੰਜਾਬ ਵਿਚ ਦਾਖਲ ਹੋਣ ਤੋਂ ਰੋਕ ਰਹੇ ਹਨ, ਅਸਲੀਅਤ ਇਹ ਹੈ ਕਿ ਮੈਂ ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ ਤੇ ਹੁਣ ਸ਼ਾਸਿਤ ਉੱਤਰਾਖੰਡ ਵਾਂਗ ਇਕ ਕਾਨੂੰਨ ਦਾ ਪ੍ਰਚਾਰ ਕਰ ਰਿਹਾ ਹਾਂ ਜੋ ਕਿ ਬਾਹਰੀ ਲੋਕਾਂ ਨੂੰ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਇਨ੍ਹਾਂ ਰਾਜਾਂ ਵਿਚ ਵੋਟਰ, ਜ਼ਮੀਨ ਦੇ ਮਾਲਕ ਜਾਂ ਸਰਕਾਰੀ ਨੌਕਰੀਆਂ ਲੈਣ ਤੋਂ ਰੋਕਦਾ ਹੈ ਖਹਿਰਾ ਨੇ ਕਿਹਾ ਪੀ.ਐਮ. ਮੋਦੀ ਨੇ ਪਿ੍ਅੰਕਾ ਗਾਂਧੀ ਵਿਰੁੱਧ ਵੀ ਝੂਠਾ ਬਿਆਨ ਦਿੱਤਾ, ਕਿਉਂਕਿ ਪੰਜਾਬ ਵਿਚ ਇੱਕ ਜਨਤਕ ਮੀਟਿੰਗ ਵਿਚ ਉਨ੍ਹਾਂ ਦੀ ਮੌਜੂਦਗੀ ਵਿਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਮੈ ਬੀ.ਜੇ.ਪੀ. ਤੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਜੇਕਰ ਭਾਜਪਾ ਸ਼ਾਸਿਤ ਰਾਜ ਜਿਵੇਂ ਕਿ ਉੱਤਰਾਖੰਡ ਅਤੇ ਗੁਜਰਾਤ ਆਪਣੀ ਜਨਸੰਖਿਆ ਦੀ ਰੱਖਿਆ ਲਈ ਕਾਨੂੰਨ ਬਣਾ ਸਕਦੇ ਹਨ ਤਾਂ ਪੰਜਾਬ ਕਿਉਂ ਨਹੀਂ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਨ ਵਾਲੇ ਚਾਰ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਪਹਿਲਾਂ ਹੀ ਡੁੱਬਣ ਕਿਨਾਰੇ ਚੱਲ ਰਹੀ ਕਿਸਾਨੀ ਨੂੰ ਖਾਦਾਂ ਵਿਚ ਇਹ ਵਾਧਾ ਹੋਰ ਲੈ ਡੁੱਬੇਗਾ-ਕਿਸਾਨ ਆਗੂ
Ad Position 24