23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪ੍ਰੀਤਾ ਲੀ ਲੈਸਨ ਸਕੂਲ 'ਚ ਕਰਵਾਏ ਸਹੋਦਿਆ ਅੰਤਰ ਸਕੂਲ ਸਾਇੰਸ ਮਾਡਲ ਬਣਾਉਣ ਦੇ ਮੁਕਾਬਲੇ

Ad Position 21
No active advertisement
ਸਮਾਗਮ ਦਾ ਦੀਪ ਜਗਾਕੇ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਤੇ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਡੌਲੀ ਸਿੰਘ | ਤਸਵੀਰ ਵਿਚ ਪਿ੍ੰਸੀਪਲ ਮੀਨਾਕਸ਼ੀ ਸਿਆਲ, ਕਾਊਾਸਲਰ ਸਿਮਰਨ ਵਿਰਕ ਤੇ ਹੋਰ, ਸੱਜੇ ਸਾਇੰਸ ਮਾਡਲ ਬਣਾਉਣ ਦੇ ਮੁਕਾਬਲੇ 'ਚ ਭਾਗ ਲੈਂਦੇ ਹੋਏ ਸਕੂਲ ਦੇ ਵਿਦਿਆਰਥੀ | ਅਜੀਤ ਤਸਵੀਰ <br/> 02-11-2025
ਕਪੂਰਥਲਾ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਪ੍ਰੀਤਾ ਲੀ ਲੈਸਨ ਸਕੂਲ ਕਪੂਰਥਲਾ ਵਿਚ ਸਹੋਦਿਆ ਅੰਤਰ ਸਕੂਲ ਸਾਇੰਸ ਮਾਡਲ ਬਣਾਉਣ ਦੇ ਮੁਕਾਬਲੇ ਕਰਵਾਉਣ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸਦਾ ਉਦਘਾਟਨ ਪ੍ਰੀਤਾ ਲੀ ਲੈਸਨ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਡੌਲੀ ਸਿੰਘ ਜੋ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨੇ ਦੀਪ ਜਗਾ ਕੇ ਕੀਤਾ ਤੇ ਬਾਅਦ ਵਿਚ ਮੁਕਾਬਲਿਆਂ ਦੀ ਸ਼ੁਰੂਆਤ ਦਿਨੇਸ਼ ਵੰਦਨਾ ਨਾਲ ਹੋਈ | ਇਸੇ ਦੌਰਾਨ ਹੀ ਸਕੂਲ ਦੇ ਵਿਦਿਆਰਥੀਆਂ ਨੇ ਗੀਤ, ਵੈਸਟਰਨ ਡਾਂਸ ਬਾਖ਼ੂਬੀ ਨਾਲ ਪੇਸ਼ ਕੀਤਾ | ਇਸਤੋਂ ਪਹਿਲਾਂ ਸਕੂਲ ਦੀ ਪਿ੍ੰਸੀਪਲ ਮੀਨਾਕਸ਼ੀ ਸਿਆਲ ਨੇ ਮੁੱਖ ਮਹਿਮਾਨ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ | ਸਾਇੰਸ ਮਾਡਲ ਬਣਾਉਣ ਦੇ ਮੁਕਾਬਲੇ ਵਿਚ ਐਮ.ਜੀ.ਐਨ. ਪਬਲਿਕ ਸਕੂਲ ਕਪੂਰਥਲਾ ਨੇ ਪਹਿਲਾ, ਦਾ ਹਾਕਵਰਡ ਸਕੂਲ ਸੁਲਤਾਨਪੁਰ ਲੋਧੀ ਨੇ ਦੂਜਾ ਤੇ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮੁੱਖ ਮਹਿਮਾਨ ਡੌਲੀ ਸਿੰਘ ਨੇ ਮੁਕਾਬਲੇ ਵਿਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ | ਇਨ੍ਹਾਂ ਮੁਕਾਬਲਿਆਂ ਵਿਚ ਜੱਜਮੈਂਟ ਦੇ ਫਰਜ ਮਿੰਹਾਜ਼ ਅਹਿਮਦ ਖ਼ਾਨ ਪ੍ਰੋਫੈਸਰ (ਬਾਇਓਕਮਿਸਟਰੀ ਤੇ ਮੌਲੀਕੂਲਰ ਬਾਇਉਲੋਜੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਤੇ ਸ੍ਰੀਮਤੀ ਤਨੂ ਮਹਾਜਨ ਐਸੋਸੀਏਟ ਪ੍ਰੋਫੈਸਰ ਡੀ.ਏ.ਵੀ. ਕਾਲਜ ਜਲੰਧਰ ਨੇ ਬਾਖ਼ੂਬੀ ਨਾਲ ਨਿਭਾਏ | ਉਨ੍ਹਾਂ ਵਿਦਿਆਰਥੀਆਂ ਦੀ ਰਚਨਾਤਮਕ ਤੇ ਵਿਗਿਆਨਕ ਸੋਚ ਦੀ ਸ਼ਲਾਘਾ ਕੀਤੀ | ਮੁਕਾਬਲਿਆਂ ਦੀ ਸਮਾਪਤੀ 'ਤੇ ਪ੍ਰੀਤਾ ਲੀ ਲੈਸਨ ਸਕੂਲ ਦੀ ਸੀ.ਈ.ਓ. ਸੀਮਾ ਦਾਦਾ ਨੇ ਮੁੱਖ ਮਹਿਮਾਨ, ਜੱਜ ਸਾਹਿਬਾਨ ਤੇ ਸਕੂਲ ਦੇ ਡਾਇਰੈਕਟਰ ਪ੍ਰਸ਼ਾਸਨ ਅਰਨੀਤ ਬੀਰ ਸਿੰਘ ਢੀਂਡਸਾ ਤੇ ਸ੍ਰੀਮਤੀ ਸਿਮਰਨ ਵਿਰਕ ਸਕੂਲ ਕਾਊਾਸਲਰ ਤੇ ਹੋਰ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇੱਥੇ ਵਰਨਣਯੋਗ ਹੈ ਕਿ ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ 18 ਸਕੂਲਾਂ ਦੇ ਚੁਣੇ ਹੋਏ ਵਿਦਿਆਰਥੀਆਂ ਨੇ ਭਾਗ ਲਿਆ ਸੀ |
Ad Position 22
No active advertisement
ਪਿਛਲੀ ਖ਼ਬਰ ਗਰੀਨ ਪਾਰਕ ਤੇ ਪ੍ਰੀਤਮ ਨਗਰ ਦੇ ਵਸਨੀਕ ਗੰਦਗੀ ਚੁਕਵਾਉਣ ਲਈ 3 ਮਹੀਨਿਆਂ ਤੋਂ ਨਗਰ ਨਿਗਮ ਦੇ ਗੇੜੇ ਮਾਰ ਕੇ ਅੱਕੇ ਅਗਲੀ ਖ਼ਬਰ ਅਕਾਲੀ ਆਗੂ ਤੇ ਵਰਕਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਤਿਆਰੀ ਵਿਚ ਜੁਟ ਜਾਣ-ਐਚ.ਐਸ. ਵਾਲੀਆ
Ad Position 24