03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਲਿਟਲ ਏਾਜਲਸ ਕੋ-ਐੱਡ ਸਕੂਲ 'ਚ ਕਰਵਾਇਆ ਸਹੋਦਿਆ ਇੰਟਰਨੈਸ਼ਨਲ ਸਕੂਲ ਪੰਜਾਬੀ ਵਾਦ ਵਿਵਾਦ ਦਾ ਮੁਕਾਬਲਾ

Ad Position 21
No active advertisement
ਅਜੀਤ ਡੈਸਕ 22-11-2025
ਕਪੂਰਥਲਾ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਲਿਟਲ ਏਾਜਲਸ ਕੋ-ਐੱਡ ਸਕੂਲ ਕਪੂਰਥਲਾ ਵਿਚ ਸਹੋਦਿਆ ਅੰਤਰ ਸਕੂਲ ਪੰਜਾਬੀ ਵਾਦ ਵਿਵਾਦ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਡਾ. ਉਮਿੰਦਰ ਸਿੰਘ ਜੌਹਲ ਐਮ.ਏ. ਗੋਲਡ ਮੈਡਲਿਸਟ ਮੁਖੀ ਪੰਜਾਬੀ ਪੀ.ਜੀ. ਵਿਭਾਗ ਦੁਆਬਾ ਕਾਲਜ ਜਲੰਧਰ ਤੇ ਡਾ. ਹਰਜੀਤ ਸਿੰਘ ਡੀ.ਏ.ਵੀ. ਕਾਲਜ ਦਸੂਹਾ ਨੇ ਜੱਜਮੈਂਟ ਦੇ ਫ਼ਰਜ਼ ਅਦਾ ਕੀਤੇ | ਇਸ ਮੁਕਾਬਲੇ ਵਿਚ ਸਹੋਦਿਆ ਨਾਲ ਸਬੰਧਿਤ 13 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | 'ਅਜੋਕੇ ਯੁੱਗ ਵਿਚ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸੀ) ਕਿਰਤ 'ਤੇ ਹਮਲਾ ਹੈ' ਵਿਸ਼ੇ 'ਤੇ ਕਰਵਾਏ ਇਸ ਮੁਕਾਬਲੇ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਪਹਿਲਾ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ. ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਦੂਜਾ ਤੇ ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਮਨਵੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਵਿਸ਼ੇ ਦੇ ਵਿਰੋਧ ਵਿਚ ਐਮ.ਜੀ.ਐਨ. ਪਬਲਿਕ ਸਕੂਲ ਦੀ ਜੀਆ ਨੇ ਪਹਿਲਾ, ਗੁਰੂ ਅਮਰਦਾਸ ਪਬਲਿਕ ਸਕੂਲ ਦੀ ਜੈਸਮੀਨ ਕੌਰ ਨੇ ਦੂਜਾ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ. ਦੀ ਵਿਦਿਆਰਥਣ ਦਿਵਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੀ ਚੇਅਰਪਰਸਨ ਕਿਰਨਦੀਪ ਕੌਰ ਖਿੰਡਾ ਤੇ ਪਿ੍ੰਸੀਪਲ ਇੰਦਰਜੀਤ ਕੌਰ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਇਨਾਮ ਤਕਸੀਮ ਕੀਤੇ |
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸਮੇਂ ਸਿਰ ਤਨਖ਼ਾਹ ਦੀ ਅਦਾਇਗੀ ਯਕੀਨੀ ਬਣਾਵੇ-ਸਰਵਜੀਤ ਸਿ... ਅਗਲੀ ਖ਼ਬਰ ਪੰਜਾਬ ਮਾਸਟਰ ਅਥਲੈਟਿਕਸ ਚੈਪੀਅਨਸ਼ਿਪ 'ਚੋਂ ਸੁਰਖਪੁਰੀਏ ਨੇ 3 ਸੋਨ ਤਗਮੇ ਜਿੱਤੇ
Ad Position 24
No active advertisement