ਸਮੁੱਚੀ ਸਿ੍ਸ਼ਟੀ ਦਾ ਦਾਰੋਮਦਾਰ ਔਰਤ ਦੇ ਮਹੱਤਵਪੂਰਨ ਸਰੋਕਾਰਾਂ ਦੀ ਬੁਨਿਆਦ 'ਤੇ ਟਿਕਿਆ ਹੋਇਆ ਹੈ | ਪੁਰਾਤਨ ਪਿਛੋਕੜ ਵਿਚ ਸਾਡੇ ਪੂਰਵਜਾਂ ਦੁਆਰਾ ਕਿਤੇ ਔਰਤ ਦੀ ਨਿੰਦਾ ਤੇ ਕਿਤੇ ਹੱਕ ਦੀ ਗੱਲ ਹੋਈ ਹੈ | ਔਰਤ ਕੇਵਲ ਜਗ-ਜਨਣੀ ਹੀ ਨਹੀਂ, ਸਗੋਂ ਮੋਹ-ਮਮਤਾ ਤੇ ਸਹਿਣਸ਼ੀਲਤਾ ਅਤੇ ਰਿਸ਼ਤਿਆਂ ਨੂੰ ਪਰੋ ਕੇ ਰੱਖਣ ਦੀ ਸ਼ਕਤੀ ਵੀ ਹੈ | ਜੇਕਰ ਅÏਰਤ ਸ਼ਾਂਤੀ ਦਾ ਪ੍ਰਤੀਕ ਹੈ ਤਾਂ ਉਹ ਚੰਡੀ ਅਤੇ ਹੱਕ-ਸੱਚ ਦੀ ਆਵਾਜ਼ ਵੀ ਹੈ | ਇਸ ਦੇ ਬਾਵਜੂਦ ਪ੍ਰਾਚੀਨ ਸਮੇਂ ਤੋਂ ਮਰਦਾਵੇਂ ਦਾਬੇ ਵਾਲੇ ਸਮਾਜ ਵਿਚ ਅÏਰਤ ਪ੍ਰਤੀ ਨਜ਼ਰੀਆ ਗ਼ੁਲਾਮੀ ਦੀ ਜ਼ਹਿਨੀਅਤ ਵਾਲਾ ਹੀ ਰਿਹਾ ਹੈ | ਭਾਰਤੀ ਪਰੰਪਰਾ ਦੇ ਸੰਦਰਭ ਵਿਚ ਅÏਰਤ ਆਦਿ ਕਾਲ ਤੋਂ ਹੀ ਤਿ੍ਸਕਾਰ ਦੀ ਪਾਤਰ ਰਹੀ ਹੈ | ਮੰਨੂ ਸਿਮਿ੍ਤੀ ਵਿਚ ਔਰਤ ਨੂੰ ਨਾ ਹੀ ਬਹੁਤਾ ਸਤਿਕਾਰ ਮਿਲਿਆ ਹੈ ਤੇ ਨਾ ਹੀ ਸੁਤੰਤਰਤਾ | ਪ੍ਰਾਚੀਨ ਭਾਰਤੀ ਧਰਮ-ਸ਼ਾਸਤਰ, ਵੈਦਿਕ ਯੁੱਗ ਤੇ ਸਮਾਜਿਕ ਵਿਵਸਥਾ ਵਿਚ ਪੁੱਤਰੀ ਦਾ ਸਥਾਨ ਪੁੱਤਰ ਤੋਂ ਨੀਵਾਂ ਮੰਨਿਆ ਗਿਆ ਹੈ | ਨਾਥ ਜੋਗੀਆਂ ਦੇ ਨਾਲ ਪ੍ਰਭਾਵ ਅÏਰਤ ਦੇ ਹਾਲਾਤ ਵਿਚ ਹੋਰ ਵੀ ਨਿਘਾਰ ਆਇਆ | ਮੁਸਲਮਾਨਾਂ ਦੇ ਭਾਰਤ ਆਉਣ ਨਾਲ ਪਰਦੇ ਦੀ ਪ੍ਰਥਾ ਦੀ ਸ਼ੁਰੂਆਤ ਹੋਈ ਤੇ ਅÏਰਤ ਦੀ ਹਾਲਤ ਹੋਰ ਵੀ ਪਤਲੀ ਹੋ ਗਈ | ਜੇ ਵਿਧਵਾ ਔਰਤ ਨੂੰ ਪਤੀ ਦੇ ਦਿਹਾਂਤ ਤੋਂ ਉਪਰੰਤ ਜਿਊਣ ਦਾ ਅਧਿਕਾਰ ਦੇ ਵੀ ਦਿੱਤਾ ਜਾਂਦਾ ਸੀ, ਤਾਂ ਉਸ ਨੂੰ ਬਹੁਤ ਸਖ਼ਤ ਅਨੁਸ਼ਾਸਨ ਵਿਚ ਰਹਿਣਾ ਪੈਂਦਾ ਸੀ | ਉਸ ਨੂੰ ਕਿਸੇ ਵੀ ਪ੍ਰਕਾਰ ਦੀ ਸੁਤੰਤਰਤਾ ਅਤੇ ਸਮਾਨਤਾ ਦਾ ਅਧਿਕਾਰ ਨਹੀਂ ਸੀ | ਕੇਵਲ ਭਾਰਤੀ ਸਮਾਜ ਵਿਚ ਹੀ ਨਹੀਂ ਵਿਦੇਸ਼ੀ ਸਮਾਜਾਂ ਵਿਚ ਵੀ ਅÏਰਤ ਦੀ ਸਥਿਤੀ ਬਹੁਤੀ ਸੁਖਾਵੀਂ ਨਹੀਂ ਰਹੀ ਸੀ | ਪਲੈਟੋ ਵਰਗੇ ਮਹਾਨ ਦਾਰਸ਼ਨਿਕ ਨੇ ਵੀ ਪਰਮਾਤਮਾ ਦੀ ਸਭ ਤੋਂ ਵੱਡੀ ਕਿਰਪਾ ਇਹ ਮੰਨੀ ਹੈ ਕਿ ਪਰਮਾਤਮਾ ਨੇ ਉਸ ਦਾ ਨਿਰਮਾਣ ਇੱਕ ਸੁਤੰਤਰ ਮਨੁੱਖ ਵਜੋਂ ਬਣਾਇਆ ਹੈ ਔਰਤ ਨਹੀਂ | ਰੋਮਨ ਪਰੰਪਰਾ ਵਿਚ ਅÏਰਤ ਨੂੰ ਘੱਟ ਬੁੱਧੀ ਵਾਲੀ ਅਤੇ ਅਸੰਤੁਲਿਤ ਕਿਹਾ ਹੈ | ਸੰਤ ਅਗਸਤੀਨ ਦਾ ਕਥਨ ਹੈ ਕਿ ਅÏਰਤ ਨਾ ਸਥਿਰ ਹੈ ਤੇ ਨਾ ਦਿ੍ੜ੍ਹ ਸੰਕਲਪ | ਬਾਈਬਲ ਅੰਦਰ ਸੰਤ ਪਾਲ ਅਨੁਸਾਰ ਅÏਰਤ ਪੁਰਸ਼ ਲਈ ਬਣੀ ਹੈ ਤੇ ਪੁਰਸ਼ ਅÏਰਤ ਲਈ ਨਹੀਂ | ਇਨ੍ਹਾਂ ਹਾਲਾਤ ਵਿਚ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਕੱਟੜਤਾ ਕਰਕੇ ਅÏਰਤ ਦੀ ਸਥਿਤੀ ਦਿਨੋ-ਦਿਨ ਪਤਲੀ ਹੁੰਦੀ ਚਲੀ ਗਈ | ਮੱਧ ਕਾਲੀ ਸਾਹਿਤ ਵਿਚ ਇਹ ਪ੍ਰਤੱਖ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦਾ ਹੈ | ਅੱਠਵੀਂ-ਨੌਵੀਂ ਸਦੀ ਵਿਚ ਵਿਚਰੇ ਨਾਥ ਜੋਗੀ ਅÏਰਤ ਵਿਰੋਧੀ ਭੁਗਤਦੇ ਹਨ | ਅÏਰਤ ਦੀ ਕੁੱਖ ਤੋਂ ਜਨਮ ਲੈਣ ਵਾਲੇ ਇਹ ਲੋਕ ਅÏਰਤ ਨੂੰ ਬਘਿਆੜੀ ਤੱਕ ਕਹਿ ਦਿੰਦੇ ਹਨ | ਗੋਰਖ ਨਾਥ ਅਨੁਸਾਰ:
ਬਾਘਨਿ ਜਿੰਦ ਲੈ, ਬਾਘਨਿ ਬਿੰਦ ਲੈ, ਬਾਘਨਿ ਹਮਰੀ ਕਾਇਆ |
ਇਨ ਬਾਘਨਿ ਤ੍ਰੈ ਲੋਈ ਖਾਈ, ਬਧਿਤ ਗੋਰਖ ਰਾਇਆ |
ਮੱਧ ਕਾਲ ਦੀ ਮਸ਼ਹੂਰ ਵੰਨਗੀ ਕਿੱਸਾ ਕਾਵਿ ਵਿਚ ਵਾਰਿਸ, ਪੀਲੂ, ਵਰਗੇ ਪ੍ਰਮੁੱਖ ਸ਼ਾਇਰਾਂ ਦਾ ਅÏਰਤਾਂ ਪ੍ਰਤੀ ਨਜ਼ਰੀਆ ਦੁਜੈਲਾ ਹੀ ਰਿਹਾ ਹੈ | ਪੀਲੂ ਅਨੁਸਾਰ 'ਭੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ' ਵਰਗੇ ਸ਼ਬਦ ਲਿਖ ਕੇ ਔਰਤ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਗਿਆ | ਮਹਾਂਭਾਰਤ ਸਮੇਂ ਵੀ ਅÏਰਤ ਨੂੰ ਬਰਾਬਰੀ ਦਾ ਸਨਮਾਨ ਨਹੀਂ ਮਿਲਿਆ | ਦ੍ਰਪੋਤੀ ਨੂੰ ਉਦਾਹਰਨ ਵਜੋਂ ਦੇਖਿਆ ਜਾ ਸਕਦਾ ਹੈ | ਗੁਰੂ ਨਾਨਕ ਕਾਲ ਤੋਂ ਪਹਿਲਾਂ ਅਤੇ ਗੁਰੂ ਨਾਨਕ ਕਾਲ ਦੇ ਸਮੇਂ ਵੀ ਅÏਰਤ ਦੀ ਦਸ਼ਾ ਖਸਤਾ ਹੀ ਸੀ ਪਰ ਗਿਆਰਵੀਂ ਬਾਰ੍ਹਵੀਂ ਸਦੀ ਵਿਚ ਵਿਚਰੇ ਬਾਬਾ ਸ਼ੇਖ਼ ਫ਼ਰੀਦ ਜੀ ਨੇ ਜ਼ਰੂਰ ਅÏਰਤ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ:
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ |
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ |
ਮੱਧ ਕਾਲੀਨ ਭਾਰਤ ਵਿਚ ਭਾਰਤੀ ਤੇ ਸਾਮੀ ਸੱਭਿਆਚਾਰਾਂ ਨੇ ਦੇਸ਼ ਦੀ ਰਾਜਨੀਤਕ ਸਥਿਤੀ 'ਤੇ ਮਰਦ ਅਤੇ ਔਰਤ ਦੇ ਨਸਲੀ ਵਿਤਕਰੇ ਨੇ ਔਰਤਾਂ ਨੂੰ ਬੁਰਕੇ ਵਿਚ ਲਪੇਟਣਾ, ਘੁੰਡ ਵਿਚ ਬੰਦ ਕਰਨਾ, ਪਤੀ ਦੇ ਮਰਨ ਉਤੇ ਔਰਤ ਨੂੰ ਬਲਦੀ ਚਿਤਾ ਵਿਚ ਬਿਠਾ ਕੇ ਸਤੀ ਕਰਨ, ਕੁੜੀਆਂ ਨੂੰ ਵੇਚਣ, ਛੋਟੀ ਉਮਰ ਵਿਚ ਵਿਆਹ ਦੇਣ ਜਾਂ ਜੰਮਦਿਆਂ ਮਾਰ ਦੇਣ ਆਦਿ ਘਿਨਾਉਣੀਆਂ ਸਮਾਜਿਕ ਕੁਰੀਤੀਆਂ ਤੇ ਵਹਿਮਾਂ ਭਰਮਾਂ ਵਿਚ ਗ੍ਰਸਿਆ ਹੋਇਆ ਸੀ | ਕਿੱਸਾ ਕਾਵਿ ਜੋ ਮੱਧ ਕਾਲ ਦੀਆਂ ਮਕਬੂਲ ਵੰਨਗੀਆਂ ਵਿਚੋਂ ਇਕ ਹੈ ਵਿਚ ਵੀ ਔਰਤਾਂ ਨੂੰ ਬਰਾਬਰੀ ਨਹੀਂ ਮਿਲੀ | ਇੱਥੋਂ ਤੱਕ ਕਿ ਲੋਕ ਕਥਾਵਾਂ, ਲੋਕ ਕਹਾਣੀਆਂ ਆਦਿ ਵਿਚ ਵੀ ਔਰਤ ਨਾਲ ਇਹੋ ਜਿਹਾ ਵਿਤਕਰਾ ਹੁੰਦਾ ਰਿਹਾ ਹੈ | ਸਿੱਖ-ਗੁਰੂਆਂ ਜਿੱਥੇੇ ਔਰਤਾਂ ਪ੍ਰਤੀ ਆਪਣੀ ਸਿਰਜਨਾ ਤੇ ਕਾਵਿ ਕੌਸ਼ਲਤਾ ਰਾਹੀਂ ਮਨੁੱਖਤਾ ਵਿਚ ਮਾਨਸਿਕ ਤੇ ਸਮਾਜਿਕ ਚੇਤਨਾ ਪੈਦਾ ਕੀਤੀ ਉਥੇ ਔਰਤ ਦੀ ਮਾੜੀ ਦਸ਼ਾ ਨੂੰ ਸਮਝਦਿਆਂ ਇਸ ਦੀ ਨਿੰਦਾ ਹੀ ਨਹੀਂ ਕੀਤੀ, ਸਗੋਂ ਸਿੱਖ ਸੱਭਿਆਚਾਰ ਵਿਚ ਇਨ੍ਹਾਂ ਲਾਹਣਤਾਂ ਨੂੰ ਦੂਰ ਕਰਨ ਦੀ ਤਾਕੀਦ ਵੀ ਕੀਤੀ ਅਤੇ ਉਨ੍ਹਾਂ ਲਈ ਬਰਾਬਰਤਾ, ਸਮਾਨਤਾ, ਸੁਤੰਤਰਤਾ ਤੇ ਸਨਮਾਨ ਦੇ ਵੀ ਭਾਵ ਪ੍ਰਗਟ ਕੀਤੇ ਹਨ | ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਪਵਿੱਤਰ ਸੰਦੇਸ਼ ਦੇਣ ਤੇ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨੇ ਸਥਾਪਤੀ ਦੇ ਦਮਨਕਾਰੀ ਵਿਹਾਰ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ, ਕਿਉਂਕਿ ਉਹ ਬਦਲ ਰਹੀਆਂ ਪ੍ਰਸਥਿਤੀਆਂ ਤੇ ਸਮੇਂ ਦੇ ਇਤਿਹਾਸਕ ਵੇਗ ਨੂੰ ਸਮਝਣ ਦੇ ਸਮਰੱਥ ਸਨ, ਉਨ੍ਹਾਂ ਉਸ ਸਮੇਂ ਦੀਆਂ ਕੁਰੀਤੀਆਂ ਖ਼ਿਲਾਫ਼ ਵਿਰੋਧੀ ਸੁਰ ਵਾਲੀ ਭਾਸ਼ਾ ਦੀ ਵਰਤੋਂ ਕੀਤੀ | ਸਦੀਆਂ ਤੋਂ ਦੁਰਕਾਰੀ ਤੇ ਲਿਤਾੜੀ ਜਾ ਰਹੀ ਔਰਤ ਦੇ ਸਵੈ-ਮਾਣ ਦੇ ਹੱਕ ਵਿਚ ਆਵਾਜ਼ ਉਠਾਈ | ਆਸਾ ਦੀ ਵਾਰ ਦੀ ਪਾਉੜੀ 19ਵੀਂ ਵਿਚ ਉਹ ਵਿਸਥਾਰ ਨਾਲ ਸਮਝਾਉਂਦੇ ਹਨ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ¨
ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ¨
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ¨
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ¨
ਗੁਰੂ ਨਾਨਕ ਦੇਵ ਜੀ ਦੀ ਆਮਦ ਨਾਲ ਸਮਾਜਿਕ ਸੁਧਾਰਾਂ ਦੇ ਨਾਲ ਬਰਾਬਰਤਾ ਦੀ ਗੱਲ ਵੀ ਸ਼ੁਰੂ ਹੋਈ | ਜਿੱਥੇ ਉਨ੍ਹਾਂ ਨੇ ਲੋਕਾਈ ਨੂੰ ਧਰਮ ਦੀ ਅਸਲੀਅਤ ਬਾਰੇ ਬਾਖੂਬੀ ਜਾਣਕਾਰੀ ਦਿੱਤੀ, ਉੱਥੇ ਜਬਰ ਵਿਰੁੱਧ ਲੜਨ ਦੀ ਪ੍ਰੇਰਨਾ ਅਤੇ ਹੱਕਾਂ ਪ੍ਰਤੀ ਸੁਚੇਤਤਾ ਵੀ ਪ੍ਰਦਾਨ ਕੀਤੀ, ਜਿਸ ਦੀ ਵਧੀਆ ਉਦਾਹਰਨ ਉਨ੍ਹਾਂ ਵਲੋਂ ਬਾਬਰ ਦੇ ਖ਼ਿਲਾਫ਼ ਲਿਖੀ ਹੋਈ ਬਾਬਰ ਬਾਣੀ ਹੈ | ਇਤਿਹਾਸ ਗਵਾਹ ਹੈ ਕਿ ਅÏਰਤ ਨੇ ਆਪਣੇ ਸਵੈ-ਮਾਣ ਨੂੰ ਬਹਾਲ ਕਰਨ ਲਈ ਸਖ਼ਤ ਮੁਸ਼ੱਕਤ ਕੀਤੀ ਹੈ | ਮੱਧਕਾਲ ਤੋਂ ਵਰਤਮਾਨ ਤੱਕ ਅਨੇਕਾਂ ਅÏਰਤ ਸ਼ਖ਼ਸੀਅਤਾਂ ਜ਼ਿਕਰਯੋਗ ਹਨ, ਜਿਨ੍ਹਾਂ 'ਤੇ ਪੂਰੀ ਕੌਮੀਅਤ ਮਾਣ ਕਰਦੀ ਹੈ | ਅਸੀਂ ਕਹਿ ਸਕਦੇ ਹਾਂ ਕਿ ਔਰਤ ਮਰਦ ਦੇ ਹਰ ਖੇਤਰ ਵਿਚ ਬਰਾਬਰ ਖੜ੍ਹੀ ਨਜ਼ਰੀ ਆਉਂਦੀ ਹੈ | ਸਾਨੂੰ ਔਰਤ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ | ਅÏਰਤ ਵੀ ਆਪਣੇ ਹੱਕਾਂ ਲਈ ਜਥੇਬੰਦਕ ਹੋ ਕੇ ਲੜਾਈ ਲੜੇ, ਤਾਂ ਕਿ ਉਸ ਵਿਚ ਚੇਤਨਤਾ ਅਤੇ ਨਾਬਰੀ ਦਾ ਅਹਿਸਾਸ ਤਿੱਖਾ ਹੋਵੇ |
-ਸਾਬਕਾ ਐਸੋਸੀਏਟ ਪ੍ਰੋਫ਼ੈਸਰ ਤੇ ਮੁਖੀ ਪੰਜਾਬੀ ਵਿਭਾਗ, ਮਾਲਵਾ ਬੌਂਦਲੀ ਕਾਲਜ, ਨਿਰਮਲ ਨਗਰ ਸਮਰਾਲਾ |
ਮੋਬਾ: 94177-05555