20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੰਜਾਬ ਸਰਕਾਰ ਵਲੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਲਈ ਨਿਵੇਸ਼ ਮੁਹਿੰਮ ਤੇਜ਼

Ad Position 21
No active advertisement
ਅਜੀਤ ਡੈਸਕ 05-02-2026

ਪੰਜਾਬ ਸਰਕਾਰ ਨੇ ਨਵੇਂ ਉਦਯੋਗਾਂ, ਹੁਨਰਮੰਦ ਨੌਕਰੀਆਂ ਅਤੇ ਨੌਜਵਾਨਾਂ ਲਈ ਲੰਬੇ ਸਮੇਂ ਦੇ ਰੁਜ਼ਗਾਰ ਸਿਰਜਣ ਲਈ ਵਿਸ਼ਵਵਿਆਪੀ ਨਿਵੇਸ਼ਕਾਂ ਨਾਲ ਕੀਤਾ ਰਾਬਤਾ1
ਮੁੰਬਈ ਰੋਡ ਸ਼ੋਅ ਨੇ ਨੌਕਰੀਆਂ ਤੇ ਨਿਵੇਸ਼-ਆਧਾਰਿਤ ਆਰਥਿਕ ਵਿਸਥਾਰ ਲਈ ਪੰਜਾਬ ਦਾ ਰੋਡਮੈਪ ਦਰਸਾਇਆ

ਮੁੰਬਈ, 4 ਫਰਵਰੀ (ਅਜੀਤ ਬਿਊਰੋ)-ਮੁੰਬਈ ਨਿਵੇਸ਼ ਰੋਡ ਸ਼ੋਅ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਦੇ ਹਿੱਸੇ ਵਜੋਂ ਸੂਬੇ ਦੇ ਨੌਜਵਾਨਾਂ ਲਈ ਪੂੰਜੀ ਨਿਵੇਸ਼ ਨੂੰ ਨੌਕਰੀਆਂ ਵਿਚ ਤਬਦੀਲ ਕਰਨ 'ਤੇ ਧਿਆਨ ਕੇਂਦਰਿਤ ਕਰਦਿਆਂ ਨਿਵੇਸ਼ ਮੁਹਿੰਮ ਹੋਰ ਤੇਜ਼ ਕੀਤੀ | ਉੱਚ-ਪੱਧਰੀ ਮੀਟਿੰਗਾਂ ਤੋਂ ਲੈ ਕੇ ਵਿੱਤੀ ਵਿਚਾਰ-ਵਟਾਂਦਰਾ ਕਰਦੇ ਹੋਏ ਪੰਜਾਬ ਸਰਕਾਰ ਨੇ ਲਘੂ ਅਤੇ ਛੋਟੇ ਉਦਯੋਗਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਇਨ੍ਹਾਂ ਨੂੰ ਵੱਡੇ ਉੱਦਮਾਂ ਵਿਚ ਤਬਦੀਲ ਕਰਨ ਯੋਗ ਬਣਾਉਣ ਤੋਂ ਲੈ ਕੇ ਨਿਰਮਾਣ, ਲੌਜਿਸਟਿਕਸ ਅਤੇ ਉੱਭਰ ਰਹੇ ਖੇਤਰਾਂ ਵਿਚ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਤੱਕ ਅਨੇਕਾਂ ਸੰਭਾਵਨਾਵਾਂ ਦੀ ਲੜੀ ਪੇਸ਼ ਕੀਤੀ | ਵਫ਼ਦ ਨੇ ਦਿਨ ਦੀ ਸ਼ੁਰੂਆਤ ਸਨਾਤਨ ਟੈਕਸਟਾਈਲ ਅਤੇ ਮਹਿੰਦਰਾ ਗਰੁੱਪ ਸਮੇਤ ਪ੍ਰਮੁੱਖ ਉਦਯੋਗ ਸਮੂਹਾਂ ਨਾਲ ਉੱਚ-ਪੱਧਰੀ ਮੀਟਿੰਗਾਂ ਨਾਲ ਕੀਤੀ ਜਿੱਥੇ ਟੈਕਸਟਾਈਲ, ਆਟੋਮੋਟਿਵ, ਖੇਤੀ ਉਪਕਰਨ, ਰੱਖਿਆ ਨਿਰਮਾਣ ਅਤੇ ਸਪਲਾਈ-ਚੇਨ ਏਕੀਕਰਨ ਵਿਚ ਸੰਭਾਵਿਤ ਮੌਕਿਆਂ 'ਤੇ ਕੇਂਦਰਿਤ ਚਰਚਾ ਕੀਤੀ ਗਈ | ਇਨ੍ਹਾਂ ਮੀਟਿੰਗਾਂ ਦੌਰਾਨ ਨਵੇਂ ਨਿਵੇਸ਼ਾਂ ਦੇ ਨਾਲ-ਨਾਲ ਪੰਜਾਬ 'ਚ ਮੌਜੂਦਾ ਕਾਰਜਾਂ ਦੇ ਵਿਸਥਾਰ, ਰਾਜ ਦੇ ਹੁਨਰਮੰਦ ਕਾਰਜਬਲ, ਉਦਯੋਗਿਕ ਬੁਨਿਆਦੀ ਢਾਂਚੇ ਅਤੇ ਨੀਤੀ ਸਥਿਰਤਾ ਦਾ ਲਾਭ ਉਠਾਉਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਵੀ ਕੀਤੀ ਗਈ | ਇਸ ਵਿਸ਼ੇਸ਼ ਦਿਨ ਦਾ ਮੁੱਖ ਆਕਰਸ਼ਣ ਸੀਐਕਸਓ ਰਾਊਾਡਟੇਬਲ ਮੀਟਿੰਗ ਸੀ, ਜਿਸ ਵਿਚ ਪ੍ਰਮੁੱਖ ਪ੍ਰਾਈਵੇਟ ਇਕੁਇਟੀ ਫਰਮਾਂ ਅਤੇ ਵਿੱਤੀ ਸੰਸਥਾਵਾਂ ਸ਼ਾਮਿਲ ਸਨ, ਜੋ ਪੰਜਾਬ ਦੇ ਐਮ.ਐਸ.ਐਮ.ਈਜ਼ ਨੂੰ ਵੱਡੇ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇ ਵਾਲੇ ਉੱਦਮਾਂ ਵਿਚ ਤਬਦੀਲ ਕਰਨ ਲਈ ਵਿੱਤੀ ਸੰਭਾਵਨਾਵਾਂ, ਪੂੰਜੀ ਨਿਵੇਸ਼ ਅਤੇ ਢਾਂਚਾਗਤ ਸਹਾਇਤਾ 'ਤੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਈ ਗਈ ਸੀ | ਇਸ ਰਾਊਾਡਟੇਬਲ ਮੀਟਿੰਗ ਵਿਚ ਬੇਰਿੰਗ ਪ੍ਰਾਈਵੇਟ ਇਕੁਇਟੀ ਇੰਡੀਆ ਇਨਵੈਸਟਮੈਂਟ ਮੈਨੇਜਰਜ਼ ਐਲ.ਐਲ.ਪੀ., ਜੇ.ਐਮ. ਫਾਈਨੈਂਸ਼ੀਅਲ ਲਿਮਟਿਡ, ਐਵੇਂਡਸ ਵੈਲਥ ਮੈਨੇਜਮੈਂਟ, ਨਿਓ ਵੈਲਥ ਐਂਡ ਐਸੇਟ ਮੈਨੇਜਮੈਂਟ, ਓਏਕੇਐਸ ਐਸੇਟ ਮੈਨੇਜਮੈਂਟ, ਅਲਵਾਰੇਜ਼ ਐਂਡ ਮਾਰਸਲ ਅਤੇ ਥਿੰਕ ਲਾਅ ਦੀ ਸੀਨੀਅਰ ਲੀਡਰਸ਼ਿਪ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਲੰਬੇ ਸਮੇਂ ਲਈ ਨਿਵੇਸ਼, ਪ੍ਰਸ਼ਾਸਨਿਕ ਸਹਾਇਤਾ ਅਤੇ ਰਣਨੀਤਕ ਮਾਰਕੀਟ ਪਹੁੰਚ ਰਾਹੀਂ ਐਮ.ਐਸ.ਐਮ.ਈਜ਼ ਨੂੰ ਵੱਡੇ ਐਂਟਰਪ੍ਰਾਈਜ਼ ਵਿਚ ਤਬਦੀਲ ਕਰਨ 'ਤੇ ਚਰਚਾ ਕੀਤੀ ਗਈ | ਗੋਲਮੇਜ਼ ਮੀਟਿੰਗ ਦੌਰਾਨ ਇਨਵੈਸਟ ਪੰਜਾਬ ਦੇ ਸੀ.ਈ.ਓ. ਨੇ ਪੰਜਾਬ ਦੇ ਸੁਧਾਰ-ਸੰਚਾਲਿਤ ਸ਼ਾਸਨ ਢਾਂਚੇ, ਫਾਸਟਟਰੈਕ ਪੰਜਾਬ ਸਿੰਗਲ-ਵਿੰਡੋ ਸਿਸਟਮ ਅਤੇ ਸਮਾਂ-ਬੱਧ ਪ੍ਰਵਾਨਗੀਆਂ ਬਾਰੇ ਵਿਸਥਾਰ 'ਚ ਪੇਸ਼ਕਾਰੀ ਦਿੱਤੀ, ਜਦੋਂਕਿ ਨਿਵੇਸ਼ ਪ੍ਰੋਤਸਾਹਨ ਦੇ ਪ੍ਰਸ਼ਾਸਕੀ ਸਕੱਤਰ ਨੇ ਨੀਤੀਗਤ ਨਿਸ਼ਚਤਤਾ ਅਤੇ ਨਿਵੇਸ਼ਕ ਸਹੂਲਤ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ | ਇਹ ਸੈਸ਼ਨ ਇੰਟਰਐਕਟਿਵ ਓਪਨ ਹਾਊਸ ਅਤੇ ਨੈਟਵਰਕਿੰਗ ਲੰਚ ਨਾਲ ਸਮਾਪਤ ਹੋਇਆ, ਜਿਸ ਕਾਰਨ ਨਿਵੇਸ਼ਕਾਂ ਅਤੇ ਪੰਜਾਬ ਸਰਕਾਰ ਦੇ ਵਫ਼ਦ ਵਿਚਕਾਰ ਸਿੱਧੀ ਗੱਲਬਾਤ ਸੰਭਵ ਹੋਈ | ਮੀਟਿੰਗ ਬਾਅਦ ਵਫ਼ਦ ਨੇ ਯੂ.ਏ.ਈ.-ਅਧਾਰਿਤ ਡੀਪੀ ਵਰਲਡ ਨਾਲ ਮੀਟਿੰਗਾਂ ਕੀਤੀਆਂ | ਇਸ ਤੋਂ ਬਾਅਦ ਐਵੇਨਿਊ ਸੁਪਰਮਾਰਟਸ, ਯੂਪੀਐਲ ਲਿਮਟਿਡ ਅਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਗਈ, ਜਿਸ ਵਿਚ ਸੰਗਠਿਤ ਪ੍ਰਚੂਨ, ਖੇਤੀਬਾੜੀ-ਇਨਪੁਟਸ, ਭੋਜਨ ਪ੍ਰਣਾਲੀਆਂ ਅਤੇ ਖੇਡ ਸਿੱਖਿਆ ਅਤੇ ਬੁਨਿਆਦੀ ਢਾਂਚੇ ਵਰਗੇ ਖੇਤਰਾਂ 'ਤੇ ਚਰਚਾ ਕੀਤੀ ਗਈ | ਇਨ੍ਹਾਂ ਸ਼ਮੂਲੀਅਤਾਂ ਨੇ ਨਿਰਮਾਣ, ਸੇਵਾਵਾਂ, ਖੇਤੀਬਾੜੀ-ਕਾਰੋਬਾਰ, ਲੌਜਿਸਟਿਕਸ ਅਤੇ ਉੱਭਰ ਰਹੇ ਉਦਯੋਗਾਂ 'ਚ ਪੰਜਾਬ ਦੇ ਵਿਭਿੰਨ ਖੇਤਰੀ ਮੌਕਿਆਂ ਨੂੰ ਉਜਾਗਰ ਕੀਤਾ | ਇਨਵੈਸਟ ਇੰਡੀਆ ਦੇ ਇਕ ਨੁਮਾਇੰਦੇ ਨੇ ਵੀ ਪੰਜਾਬ ਸਰਕਾਰ ਦੇ ਵਫ਼ਦ ਨਾਲ ਦਿਨ ਦੇ ਸਮਾਗਮਾਂ 'ਚ ਹਿੱਸਾ ਲਿਆ, ਜਿਸ ਨਾਲ ਸੂਬੇ ਵਿਚ ਘਰੇਲੂ ਅਤੇ ਆਲਮੀ ਪੱਧਰ ਦੇ ਨਿਵੇਸ਼ ਆਕਰਸ਼ਿਤ ਕਰਨ ਅਤੇ ਪੰਜਾਬ ਦੀ ਨਿਵੇਸ਼ ਪਹੁੰਚ ਨੂੰ ਕੌਮੀ ਨਿਵੇਸ਼ ਪ੍ਰੋਤਸਾਹਨ ਪਹਿਲਕਦਮੀਆਂ ਦੀ ਤਰਜ਼ 'ਤੇ ਲੈ ਜਾਣ ਲਈ ਮਜ਼ਬੂਤੀ ਮਿਲੇਗੀ | ਮੁੰਬਈ ਨਿਵੇਸ਼ ਰੋਡ ਸ਼ੋਅ ਸੰਸਥਾਗਤ ਨਿਵੇਸ਼ਕਾਂ, ਉਦਯੋਗ ਦੇ ਮੋਹਰੀਆਂ ਅਤੇ ਵਿੱਤੀ ਭਾਈਵਾਲਾਂ ਨੂੰ ਸ਼ਾਮਿਲ ਕਰਨ ਲਈ ਮਜ਼ਬੂਤ ਪਲੇਟਫਾਰਮ ਵਜੋਂ ਕੰਮ ਕਰਦਾ ਰਹੇਗਾ ਹੈ ਤੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਵਿਚ ਉਨ੍ਹਾਂ ਦੀ ਭਾਗੀਦਾਰੀ ਲਈ ਰਸਮੀ ਤੌਰ 'ਤੇ ਸੱਦਾ ਹੈ | ਸਮਾਗਮਾਂ ਨੇ ਸਥਿਰ ਤੇ ਨਿਵੇਸ਼ਕ-ਅਨੁਕੂਲ ਵਾਤਾਵਰਨ ਪ੍ਰਣਾਲੀ ਰਾਹੀਂ ਕਾਰੋਬਾਰਾਂ ਨੂੰ ਵਧਾਉਣ, ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਕੌਮੀ ਤੇ ਆਲਮੀ ਬਾਜ਼ਾਰਾਂ ਨਾਲ ਏਕੀਕਰਨ ਲਈ ਪੰਜਾਬ ਦੀ ਤਿਆਰੀ ਨੂੰ ਪੇਸ਼ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਰਤ ਕਿਸੇ ਵੀ ਦੇਸ਼ ਤੋਂ ਤੇਲ ਖ਼ਰੀਦਣ ਲਈ ਆਜ਼ਾਦ-ਰੂਸ ਅਗਲੀ ਖ਼ਬਰ ਕਿਸ਼ਤਵਾੜ ਤੇ ਊਧਮਪੁਰ 'ਚ ਮੁਕਾਬਲਿਆਂ ਦੌਰਾਨ 3 ਜੈਸ਼ ਅੱਤਵਾਦੀ ਹਲਾਕ
Ad Position 24