20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਭਾਰਤ ਕਿਸੇ ਵੀ ਦੇਸ਼ ਤੋਂ ਤੇਲ ਖ਼ਰੀਦਣ ਲਈ ਆਜ਼ਾਦ-ਰੂਸ

Ad Position 21
No active advertisement
ਅਜੀਤ ਡੈਸਕ 05-02-2026
ਮਾਸਕੋ, 4 ਫਰਵਰੀ (ਏਜੰਸੀ)-ਰੂਸ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਆਪਣੀਆਂ ਤੇਲ ਲੋੜਾਂ ਲਈ ਕਿਸੇ ਵੀ ਸਪਲਾਇਰ ਦੀ ਚੋਣ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ ਅਤੇ ਇਸ ਵਿਚ ਕੁਝ ਵੀ ਨਵਾਂ ਨਹੀਂ ਹੈ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਰੂਸ ਤੋਂ ਤੇਲ ਖਰੀਦਣਾ ਬੰਦ ਕਰਕੇ ਅਮਰੀਕਾ ਤੋਂ ਤੇਲ ਖ਼ਰੀਦਣ ਲਈ ਸਹਿਮਤ ਹੋ ਗਏ ਹਨ, 'ਤੇ ਪ੍ਰਤੀਕਿਰਿਆ ਦਿੰਦਿਆਂ ਕ੍ਰੇਮਲਿਨ ਦੇ ਬੁਲਾਰੇ ਦਿਮਿਤਰੀ ਪੈੱਸਕੋਵ ਨੇ ਕਿਹਾ ਕਿ ਭਾਰਤ ਲਈ ਰੂਸ ਤੇਲ ਦਾ ਇਕਲÏਤਾ ਸਰੋਤ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਹੋਰਨਾਂ ਦੇਸ਼ਾਂ ਤੋਂ ਤੇਲ ਖ਼ਰੀਦਦਾ ਰਿਹਾ ਹੈ, ਇਸ ਲਈ ਸਪਲਾਇਰਾਂ 'ਚ ਵਿਭਿੰਨਤਾ ਲਿਆਉਣਾ ਇਕ ਆਮ ਪ੍ਰਕਿਰਿਆ ਹੈ | ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਵੀ ਭਰੋਸਾ ਜਤਾਇਆ ਕਿ ਰੂਸੀ ਹਾਈਡਰੋਕਾਰਬਨ ਦੀ ਖ਼ਰੀਦ ਭਾਰਤ ਅਤੇ ਰੂਸ ਦੋਵਾਂ ਲਈ ਲਾਹੇਵੰਦ ਹੈ ਅਤੇ ਕÏਮਾਂਤਰੀ ਬਾਜ਼ਾਰ 'ਚ ਸਥਿਰਤਾ ਬਣਾਈ ਰੱਖਣ 'ਚ ਮਦਦ ਕਰਦੀ ਹੈ | ਊਰਜਾ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਲਈ ਰੂਸੀ ਤੇਲ ਦੀ ਦਰਾਮਦ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਤਕਨੀਕੀ ਤÏਰ 'ਤੇ ਸੰਭਵ ਨਹੀਂ ਹੈ | ਪ੍ਰਾਈਵੇਟ ਕਾਮਰਸੈਂਟ ਐਫਐਮ ਬਿਜ਼ਨਸ ਰੇਡੀਓ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਦੇ ਉਲਟ, ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਤੇਲ ਦਰਾਮਦ ਨੂੰ ਰੋਕਣ ਬਾਰੇ ਕਿਸੇ ਸਮਝÏਤੇ ਦਾ ਜ਼ਿਕਰ ਨਹੀਂ ਕੀਤਾ |

Ad Position 22
No active advertisement
ਪਿਛਲੀ ਖ਼ਬਰ ਵਾਈ. ਖੇਮਚੰਦ ਸਿੰਘ ਮਨੀਪੁਰ ਦੇ 13ਵੇਂ ਮੁੱਖ ਮੰਤਰੀ ਬਣੇ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਲਈ ਨਿਵੇਸ਼ ਮੁਹਿੰਮ ਤੇਜ਼
Ad Position 24