20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਲੋਕ ਸਭਾ 'ਚ ਹੰਗਾਮਿਆਂ ਕਾਰਨ ਟਲਿਆ ਪ੍ਰਧਾਨ ਮੰਤਰੀ ਦਾ ਭਾਸ਼ਨ

Ad Position 21
No active advertisement
ਅਜੀਤ ਡੈਸਕ 05-02-2026

ਸਦਨ ਦੀ ਕਾਰਵਾਈ ਕਈ ਵਾਰ ਉਠਾਉਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ
ਨਵੀਂ ਦਿੱਲੀ, 4 ਫਰਵਰੀ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਲਗਾਤਾਰ ਜਾਰੀ ਹੰਗਾਮਿਆਂ ਕਾਰਨ ਪ੍ਰਧਾਨ ਮੰਤਰੀ ਵਲੋਂ ਬੁੱਧਵਾਰ ਸ਼ਾਮ 5 ਵਜੇ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਪ੍ਰਸਤਾਵ 'ਤੇ ਦਿੱਤਾ ਜਾਣ ਵਾਲਾ ਜਵਾਬ ਟਲ ਗਿਆ ਅਤੇ ਸਦਨ ਦੀ ਕਾਰਵਾਈ ਵੀਰਵਾਰ ਸਵੇਰ ਤੱਕ ਲਈ ਉਠਾ ਦਿੱਤੀ ਗਈ | ਹੁਣ ਪ੍ਰਧਾਨ ਮੰਤਰੀ ਵੀਰਵਾਰ ਨੂੰ ਭਾਸ਼ਨ ਦੇ ਸਕਦੇ ਹਨ | ਲੋਕ ਸਭਾ 'ਚ ਬੁੱਧਵਾਰ ਨੂੰ ਵੀ ਦਿਨ ਭਰ ਹੰਗਾਮਿਆਂ ਦਾ ਦੌਰ ਜਾਰੀ ਰਿਹਾ | ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਸੰਸਦ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਸਭਾ ਦੇ ਵਿਚਕਾਰ ਆ ਗਏ | ਉਨ੍ਹਾਂ ਹੱਥਾਂ 'ਚ ਪੋਸਟਰ ਰਾਹੀਂ ਵੀ ਰੋਸ ਪ੍ਰਦਰਸ਼ਨ ਕੀਤਾ | ਸਪੀਕਰ ਓਮ ਬਿਰਲਾ ਨੇ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਉਠਾ ਦਿੱਤੀ | ਸਭਾ ਮੁੜ ਜੁੜਣ 'ਤੇ ਵਣਜ ਮੰਤਰੀ ਪਿਊਸ਼ ਗੋਇਲ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਸਰਕਾਰ ਦਾ ਪੱਖ ਰੱਖਦਿਆਂ ਬਿਆਨ ਦਿੱਤਾ, ਪਰ ਇਸ ਦੌਰਾਨ ਵੀ ਨਾਅਰੇਬਾਜ਼ੀ ਜਾਰੀ ਰਹੀ | ਸਪੀਕਰ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਸਦਨ ਦੀ ਮਰਿਆਦਾ 'ਚ ਰਹਿਣ ਦੀ ਤਾਕੀਦ ਕੀਤੀ | ਹੰਗਾਮਾ ਖਤਮ ਨਾ ਹੋਣ 'ਤੇ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ | ਸਭਾ ਮੁੜ ਜੁੜਣ 'ਤੇ ਸਦਨ 'ਚ ਸਿਰਫ 8 ਮਿੰਟ ਦੀ ਕਾਰਵਾਈ ਤੋਂ ਬਾਅਦ ਕਾਰਵਾਈ ਸ਼ਾਮ 5 ਵਜੇ ਤੱਕ ਮੁਲਤਵੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਨਾਲ ਵਪਾਰ ਸੰਧੀ 'ਚ ਖੇਤੀ ਅਤੇ ਡੇਅਰੀ ਉਤਪਾਦਾਂ ਨਾਲ ਕੋਈ ਸਮਝੌਤਾ ਨਹੀਂ-ਗੋਇਲ ਅਗਲੀ ਖ਼ਬਰ ਵਾਈ. ਖੇਮਚੰਦ ਸਿੰਘ ਮਨੀਪੁਰ ਦੇ 13ਵੇਂ ਮੁੱਖ ਮੰਤਰੀ ਬਣੇ
Ad Position 24