02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵਿਨੋਦ ਜਾਖੜ ਐਨ.ਐਸ.ਯੂ.ਆਈ. ਦੇ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 21-02-2026
ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਕਾਂਗਰਸ ਨੇ ਵਿਨੋਦ ਜਾਖੜ ਨੂੰ ਆਪਣੇ ਵਿਦਿਆਰਥੀ ਵਿੰਗ 'ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ' (ਐਨ. ਐਸ. ਯੂ. ਆਈ.) ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਆਲ ਇੰਡੀਆ ਕਾਂਗਰਸ ਕਮੇਟੀ ਦੇ ਜਾਰੀ ਬਿਆਨ ਮੁਤਾਬਿਕ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਵਿਨੋਦ ਜਾਖੜ ਨੂੰ ਐਨ. ਐਸ. ਯੂ. ਆਈ. ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦੇਣ ਦਾ ਫ਼ੈਸਲਾ ਕੀਤਾ | ਕਾਂਗਰਸ ਨੇ ਐਨ. ਐਸ. ਯੂ. ਆਈ. ਦੇ ਜਾਣ ਵਾਲੇ ਪ੍ਰਧਾਨ ਵਰੁਣ ਚੌਧਰੀ ਦੇ ਯੋਗਦਾਨ ਦੀ ਵੀ ਪ੍ਰਸੰਸਾ ਕੀਤੀ | ਰਾਜਸਥਾਨ ਦੇ ਰਹਿਣ ਵਾਲੇ ਜਾਖੜ ਪਹਿਲਾਂ ਰਾਜਸਥਾਨ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ | ਉਨ੍ਹਾਂ ਅਜਿਹੇ ਸਮੇਂ ਚਾਰਜ ਸੰਭਾਲਿਆ ਜਦੋਂ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ (ਡੀ. ਯੂ. ਐਸ. ਯੂ.) ਦੀਆਂ ਚੋਣਾਂ ਸਮੇਤ ਯੂਨੀਵਰਸਿਟੀ ਚੋਣਾਂ ਦੇ ਨੇੜੇ ਆਉਣ ਨਾਲ ਵਿਦਿਆਰਥੀ ਰਾਜਨੀਤੀ ਜ਼ੋਰ ਫੜਨ ਵਾਲੀ ਹੈ |

Ad Position 22
No active advertisement
ਪਿਛਲੀ ਖ਼ਬਰ ਮਜ਼ਬੂਤ ਉਦਯੋਗਿਕ ਨੀਤੀ ਨੂੰ ਅੰਤਿਮ ਰੂਪ ਦੇਣ ਦੇ ਅਗਲੇ ਪੜਾਅ 'ਚ ਪੰਜਾਬ ਸਰਕਾਰ-ਅਰੋੜਾ ਅਗਲੀ ਖ਼ਬਰ ਭਾਰਤ ਸਮੇਤ ਆਪਣੇ ਸਹਿਯੋਗੀਆਂ ਨਾਲ ਗੱਠਜੋੜ ਮਜ਼ਬੂਤ ਕਰ ਰਿਹਾ ਹੈ ਇਜ਼ਰਾਈਲ-ਨੇਤਨਯਾਹੂ
Ad Position 24
No active advertisement