ਪਾਕਿ ਦੀ ਕੌਮਾਂਤਰੀ ਪੱਧਰ 'ਤੇ ਨਮੋਸ਼ੀ
ਸੁਰਿੰਦਰ ਕੋਛੜ
ਅੰਮਿ੍ਤਸਰ, 20 ਫਰਵਰੀ-ਪਾਕਿਸਤਾਨ ਨੂੰ ਇਕ ਵਾਰ ਫਿਰ ਵਿਸ਼ਵ ਮੰਚ 'ਤੇ ਅਪਮਾਨਿਤ ਕੀਤਾ ਗਿਆ ਹੈ | ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ 'ਚ ਗਾਜ਼ਾ ਸ਼ਾਂਤੀ ਬੋਰਡ ਦੀ ਮੀਟਿੰਗ ਦੌਰਾਨ ਲਗਭਗ 28ਵੀਂ ਵਾਰ ਭਾਰਤ-ਪਾਕਿਸਤਾਨ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਲੈਂਦਿਆਂ ਕਿਹਾ ਕਿ ਪਾਕਿ ਭਾਰਤ ਟਕਰਾਅ ਇਕ ਵੱਡਾ ਮੁੱਦਾ ਸੀ | ਸ਼ਾਂਤੀ ਬੋਰਡ ਦੀ ਇਸ ਪਹਿਲੀ ਮੀਟਿੰਗ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਸ਼ਾਮਿਲ ਹੋਏ, ਜਿਨ੍ਹਾਂ ਵੱਲ ਇਸ਼ਾਰਾ ਕਰਦਿਆਂ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਹਾਨੂੰ (ਸ਼ਰੀਫ਼ ਨੂੰ ) ਖੜ੍ਹੇ ਹੋਣਾ ਚਾਹੀਦਾ ਹੈ | ਇਸ 'ਤੇ ਭਰੀ ਸਭਾ 'ਚ ਸ਼ਾਹਬਾਜ਼ ਸ਼ਰੀਫ਼ ਕਿਸੇ ਸਕੂਲੀ ਬੱਚੇ ਵਾਂਗ ਆਪਣੇ 'ਗੁਰੂ' ਦਾ ਆਦੇਸ਼ ਮੰਨ ਕੇ ਖੜ੍ਹੇ ਹੋ ਗਏ ਅਤੇ ਟਰੰਪ ਦੇ ਸੰਬੋਧਨ ਦੌਰਾਨ ਉਹ ਉਸੇ ਪੁਜ਼ੀਸ਼ਨ 'ਚ ਖੜ੍ਹੇ ਰਹੇ | ਟਰੰਪ ਨੇ ਸੰਬੋਧਨ ਦੌਰਾਨ ਭਾਰਤ ਅਤੇ ਪਾਕਿ ਵਿਚਕਾਰ ਫ਼ੌਜੀ ਤਣਾਅ ਨੂੰ ਰੋਕਣ ਦਾ ਸਿਹਰਾ ਲੈਂਦੇ ਹੋਏ ਇਕ ਵਾਰ ਫਿਰ ਦੁਹਰਾਇਆ ਕਿ ਪਾਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਮੈਂ (ਟਰੰਪ) ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦੀ ਵਿਚੋਲਗੀ ਕਰਕੇ 2.5 ਕਰੋੜ ਲੋਕਾਂ ਜਾਨਾਂ ਬਚਾਈਆਂ | ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਫ਼ੋਨ ਕੀਤਾ | ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਮੇਰੇ ਸਭ ਤੋਂ ਵਧੀਆ ਦੋਸਤ ਹਨ | ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਲੋਕ ਇਸ ਮੁੱਦੇ ਨੂੰ ਹੱਲ ਨਹੀਂ ਕਰਦੇ ਤਾਂ ਮੈਂ ਤੁਹਾਡੇ ਦੋਵਾਂ 'ਚੋਂ ਕਿਸੇ ਨਾਲ ਵੀ ਵਪਾਰਕ ਸਮਝੌਤੇ 'ਤੇ ਦਸਤਖ਼ਤ ਨਹੀਂ ਕਰਾਂਗਾ ਅਤੇ ਜੇਕਰ ਲੜਾਈ ਬੰਦ ਨਹੀਂ ਹੋਈ ਤਾਂ ਟੈਰਿਫ਼ ਲਗਾਏ ਜਾਣਗੇ | ਇਸ ਨਾਲ ਅਸੀਂ ਇਕ ਸਮਝੌਤੇ 'ਤੇ ਪਹੁੰਚ ਗਏ | ਇਸ ਮੌਕੇ ਟਰੰਪ ਨੂੰ ਖ਼ੁਸ਼ ਕਰਨ ਲਈ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ-ਪਾਕਿ ਟਕਰਾਅ 'ਚ ਜੰਗਬੰਦੀ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਸਥਿਤੀ ਬਹੁਤ ਸੰਵੇਦਨਸ਼ੀਲ ਹੋ ਗਈ ਸੀ ਅਤੇ ਦੋਵਾਂ ਧਿਰਾਂ ਵਿਚਕਾਰ ਤਣਾਅ ਤੇਜ਼ੀ ਨਾਲ ਵੱਧ ਰਿਹਾ ਸੀ | ਹਾਲਾਂਕਿ, ਭਾਰਤ ਹਮੇਸ਼ਾ ਜੰਗਬੰਦੀ 'ਚ ਟਰੰਪ ਦੀ ਕਿਸੇ ਵੀ ਸ਼ਮੂਲੀਅਤ ਤੋਂ ਵਾਰ-ਵਾਰ ਇਨਕਾਰ ਕਰਦਾ ਆ ਰਿਹਾ ਹੈ |
ਫ਼ੌਜ ਮੁਖੀ ਆਸਿਮ ਮੁਨੀਰ ਮੇਰਾ ਬੋਸ ਨਹੀਂ-ਖ਼ਵਾਜਾ ਆਸਿਫ਼
ਇਕ ਇੰਟਰਵਿਊ 'ਚ ਪਾਕਿਸਤਾਨੀ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਪਾਕਿ ਸਰਕਾਰ 'ਚ ਫ਼ੌਜ ਦੀ ਸ਼ਮੂਲੀਅਤ ਬਾਰੇ ਚਰਚਾ ਕਰਦਿਆਂ ਸਮਝਾਇਆ ਕਿ ਪਾਕਿਸਤਾਨ 'ਚ ਫ਼ੌਜ ਅਤੇ ਸਰਕਾਰ ਇਕ ਹਾਈਬਿ੍ਡ ਸਿਸਟਮ ਅਧੀਨ ਕੰਮ ਕਰਦੇ ਹਨ | ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਉਨ੍ਹਾਂ ਦੇ ਬੌਸ ਹਨ, ਤਾਂ ਉਨ੍ਹਾਂ ਕਿਹਾ ਕਿ ਮੁਨੀਰ ਨਹੀਂ ਮੇਰੇ ਬੌਸ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਹਨ | ਉਨ੍ਹਾਂ ਨਾਲ ਹੀ ਇਹ ਵੀ ਮੰਨਿਆ ਕਿ ਪਾਕਿ ਸਰਕਾਰ 'ਤੇ ਫ਼ੌਜੀ ਕੰਟਰੋਲ ਦਾ ਲੰਬਾ ਇਤਿਹਾਸ ਰਿਹਾ ਹੈ |
ਇੰਗਲੈਂਡ 'ਚ ਕੰਮ ਨਾ ਮਿਲਣ ਕਰਕੇ ਪਰਿਵਾਰਾਂ ਸਮੇਤ ਆਏ ਲੋਕਾਂ ਦਾ ਰਹਿਣਾ ਤੇ ਵਾਪਸ ਜਾਣਾ ਹੋਇਆ ਮੁਸ਼ਕਿਲ
ਅਜੀਤ ਡੈਸਕ
21-02-2026