ਚੰਡੀਗੜ੍ਹ, 20 ਫ਼ਰਵਰੀ (ਪ੍ਰੋ. ਅਵਤਾਰ ਸਿੰਘ)ਪੰਜਾਬ ਸਰਕਾਰ ਵਲੋਂ ਸਿਵਲ ਪ੍ਰਸ਼ਾਸਨ ਵਿਚ ਭਰੀ ਰੱਦੋ ਬਦਲ ਕਰਦਿਆਂ 8 ਆਈ.ਏ.ਐਸ. ਅਤੇ 88 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ.ਏ.ਪੀ ਸਿਨਹਾ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਬਦਲੇ ਗਏ ਆਈ.ਏ.ਐਸ. ਅਧਿਕਾਰੀਆਂ ਵਿਚ ਰਾਜਦੀਪ ਸਿੰਘ ਬਰਾੜ ਆਈ.ਏ.ਐਸ. ਨੂੰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਬਠਿੰਡਾ ਅਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਟੀ, ਬਠਿੰਡਾ ਲਗਾਇਆ ਗਿਆ ਹੈ | ਇਸੇ ਤਰ੍ਹਾਂ ਰੁਬਿੰਦਰਜੀਤ ਸਿੰਘ ਬਰਾੜ ਨੂੰ ਵਧੀਕ ਮੁੱਖ ਕਾਰਜਕਾਰੀ ਅਫ਼ਸਰ, ਪੰਜਾਬ ਪੂੰਜੀ ਪ੍ਰੋਤਸਾਹਨ ਬਿਓਰੋ ਅਤੇ ਵਾਧੂ ਚਾਰਜ ਵਧੀਕ ਸਕੱਤਰ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਅਤੇ ਵਾਧੂ ਚਾਰਜ ਵਧੀਕ ਸਕੱਤਰ, ਸਥਾਨਕ ਸਰਕਾਰ ਵਿਭਾਗ, ਮਿਸ ਦਿਵਿਆ ਪੀ. ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਜਲੰਧਰ, ਵਿਵੇਕ ਕੁਮਾਰ ਮੋਦੀ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ, ਕ੍ਰਿਸ਼ਨਾ ਪਾਲ ਰਾਜਪੂਤ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਫਿਰੋਜ਼ਪੁਰ, ਡੈਵੀ ਗੋਇਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀ ਮੁਕਤਸਰ ਸਾਹਿਬ, ਕ੍ਰਿਤਿਕਾ ਗੋਇਲ ਨੂੰ ਐਸ.ਡੀ.ਐਮ, ਮਹਿਲ ਕਲਾਂ, ਰਾਕੇਸ਼ ਕੁਮਾਰ ਮੀਨਾ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ ਬਠਿੰਡਾ ਲਗਾਇਆ ਗਿਆ ਹੈ | ਇਸੇ ਤਰ੍ਹਾਂ ਬਦਲੇ ਗਏ ਪੀ.ਸੀ.ਐਸ. ਅਧਿਕਾਰੀਆਂ ਵਿਚ ਗੁਰਪ੍ਰੀਤ ਸਿੰਘ ਥਿੰਦ ਪੀ.ਸੀ.ਐਸ. ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਤਰਨ ਤਾਰਨ, ਰੁਪਿੰਦਰ ਪਾਲ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਅੰਮਿ੍ਤਸਰ, ਅਮਿਤ ਬੈਂਬੀ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਲੁਧਿਆਣਾ, ਅਮਰਬੀਰ ਕੌਰ ਭੁੱਲਰ ਨੂੰ ਸਕੱਤਰ, ਅਧੀਨ ਸੇਵਾਵਾਂ ਚੋਣ ਬੋਰਡ, ਪਰਮਦੀਪ ਸਿੰਘ ਨੂੰ ਵਧੀਕ ਮੁੱਖ ਪ੍ਰਸ਼ਾਸਕ ਪਟਿਆਲਾ ਵਿਕਾਸ ਅਥਾਰਟੀ ਪਟਿਆਲਾ, ਅਮਨਦੀਪ ਕੌਰ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਿਰੋਜ਼ਪੁਰ, ਰਾਕੇਸ਼ ਕੁਮਾਰ ਨੂੰ ਜਨਰਲ ਮੈਨੇਜਰ (ਪ੍ਰਸੋਨਲ ਅਤੇ ਐਡਮਿਨ), ਪਨਸਪ, ਨਿਧੀ ਕੁਮੁਧ ਬੰਬਾ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਹੁਸ਼ਿਆਰਪੁਰ, ਹਰਜੋਤ ਕੌਰ ਨੂੰ ਕੰਟਰੋਲਰ ਛਪਾਈ ਅਤੇ ਲਿਖਣ ਸਮੱਗਰੀ, ਪੰਜਾਬ, ਕੁਲਪ੍ਰੀਤ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਮੋਗਾ, ਅਮਰਜੀਤ ਨੂੰ ਵਧੀਕ ਮੁੱਖ ਪ੍ਰਸ਼ਾਸਕ, ਜਲੰਧਰ ਵਿਕਾਸ ਅਥਾਰਟੀ, ਜਲੰਧਰ, ਗੁਰਮੀਤ ਕੁਮਾਰ ਨੂੰ ਸਹਾਇਕ ਕਮਿਸ਼ਨਰ, ਰਾਜ ਕਰ, ਲੁਧਿਆਣਾ-1, ਨਰਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਲੁਧਿਆਣਾ, ਚਾਰੂਮਿਤਾ ਨੂੰ ਸੰਯੁਕਤ ਸਕੱਤਰ, ਸਥਾਨਕ ਸਰਕਾਰ, ਮਨਜੀਤ ਸਿੰਘ ਚੀਮਾ ਨੂੰ ਵਧੀਕ ਡਿਪਟੀ ਕਮਿਸ਼ਨਰ, ਜਗਰਾਓਾ, ਪੂਨਮ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਲੁਧਿਆਣਾ, ਕਾਲਾ ਰਾਮ ਕਾਂਸਲ ਨੂੰ ਐਸ.ਡੀ.ਐਮ., ਪਾਤੜਾਂ, ਅਰਵਿੰਦ ਕੁਮਾਰ ਨੂੰ ਐਸ.ਡੀ.ਐਮ., ਖਮਾਣੋਂ, ਜੈ ਇੰਦਰ ਸਿੰਘ ਨੂੰ ਵਧੀਕ ਕਮਿਸ਼ਨਰ, ਨਗਰ ਨਿਗਮ, ਅੰਮਿ੍ਤਸਰ, ਅਲਕਾ ਕਾਲੀਆ ਨੂੰ ਐਸ.ਡੀ.ਐਮ., ਅੰਮਿ੍ਤਸਰ-1, ਪੂਨਮ ਪ੍ਰੀਤ ਕੌਰ ਨੂੰ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਪਟਿਆਲਾ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫ਼ਸਰ, ਪਟਿਆਲਾ, ਮਨਕੰਵਲ ਸਿੰਘ ਚਾਹਲ ਨੂੰ ਰੀਜਨਲ ਟਰਾਂਸਪੋਰਟ ਅਫ਼ਸਰ, ਲੁਧਿਆਣਾ, ਦੀਪਜੋਤ ਕੌਰ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ, ਸੁਮਿਤ ਮੁੱਧ ਨੂੰ ਐਸ.ਡੀ.ਐਮ., ਦੀਨਾਨਗਰ ਅਤੇ ਵਾਧੂ ਚਾਰਜ ਐਸ.ਡੀ.ਐਮ., ਕਲਾਨੌਰ, ਵੀਰਪਾਲ ਕੌਰ ਨੂੰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਹਰਪ੍ਰੀਤ ਸਿੰਘ ਅਟਵਾਲ ਨੂੰ ਐਸ.ਡੀ.ਐਮ., ਮੌੜ ਮੰਡੀ, ਦੀਪਕ ਭਾਟੀਆ ਨੂੰ ਐਸ.ਡੀ.ਐਮ., ਬਟਾਲਾ, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸ.ਡੀ.ਐਮ., ਤਲਵੰਡੀ ਸਾਬੋ, ਗੁਰਿੰਦਰ ਸਿੰਘ ਸੋਢੀ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ, ਪਨਸਪ, ਸੁਰਿੰਦਰ ਕੌਰ ਨੂੰ ਐਸ.ਡੀ.ਐਮ. ਮੋਰਿੰਡਾ, ਰਵਿੰਦਰ ਸਿੰਘ ਅਰੋੜਾ ਨੂੰ ਐਸ.ਡੀ.ਐਮ., ਅਜਨਾਲਾ ਅਤੇ ਵਾਧੂ ਚਾਰਜ ਐਸ.ਡੀ.ਐਮ., ਮਜੀਠਾ, ਹਰਬੰਸ ਸਿੰਘ ਨੂੰ ਐਸ.ਡੀ.ਐਮ., ਅਮਰਗੜ੍ਹ ਅਤੇ ਵਾਧੂ ਚਾਰਜ ਐਸ.ਡੀ.ਐਮ., ਅਹਿਮਦਗੜ੍ਹ, ਬਬਨਦੀਪ ਸਿੰਘ ਵਾਲੀਆ ਨੂੰ ਐਸ.ਡੀ.ਐਮ. ਬਾਘਾ ਪੁਰਾਣਾ, ਕਨੂੰ ਗਰਗ ਨੂੰ ਐਸ.ਡੀ.ਐਮ., ਮਲੇਰਕੋਟਲਾ, ਖੁਸ਼ਦਿਲ ਸਿੰਘ ਨੂੰ ਡਿਪਟੀ ਆਬਕਾਰੀ ਕਮਿਸ਼ਨਰ (ਆਬਕਾਰੀ ਤੇ ਡਿਸਟਿਲਰੀਆਂ), ਪਟਿਆਲਾ, ਰਣਦੀਪ ਸਿੰਘ ਹੀਰ ਨੂੰ ਐਸ.ਡੀ.ਐਮ., ਫਗਵਾੜਾ, ਅਰਸ਼ਦੀਪ ਸਿੰਘ ਲੋਬਾਣਾ ਨੂੰ ਐਸ.ਡੀ.ਐਮ., ਪਠਾਨਕੋਟ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫ਼ਸਰ, ਪਠਾਨਕੋਟ, ਕੁਲਦੀਪ ਬਾਵਾ ਨੂੰ ਐਸ.ਡੀ.ਐਮ. ਲੁਧਿਆਣਾ (ਪੱਛਮੀ), ਗੁਰਵਿੰਦਰ ਸਿੰਘ ਜੌਹਲ ਨੂੰ ਐਸ.ਡੀ.ਐਮ., ਧਰਮਕੋਟ, ਨਵਦੀਪ ਕੁਮਾਰ ਨੂੰ ਐਸ.ਡੀ.ਐਮ., ਦੂਧਨ ਸਾਧਾਂ, ਸ਼ਾਇਰੀ ਮਲਹੋਤਰਾ ਨੂੰ ਐਸ.ਡੀ.ਐਮ., ਹਿੁਸ਼ਆਰਪੁਰ, ਲਾਲ ਵਿਸ਼ਵਾਸ ਬੈਂਸ ਨੂੰ ਐਸ.ਡੀ.ਐਮ., ਆਦਮਪੁਰ, ਬਲਜਿੰਦਰ ਸਿੰਘ ਢਿੱਲੋਂ ਨੂੰ ਰੀਜਨਲ ਟਰਾਂਸਪੋਰਟ ਅਫ਼ਸਰ ਜਲੰਧਰ ਅਤੇ ਵਾਧੂ ਚਾਰਜ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਜਲੰਧਰ, ਤਰਸੇਮ ਚੰਦ ਨੂੰ ਐਸ.ਡੀ.ਐਮ. ਸੰਗਰੂਰ, ਕਿਰਪਾਲਵੀਰ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ) ਕਪੂਰਥਲਾ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫ਼ਸਰ ਕਪੂਰਥਲਾ, ਗਗਨਦੀਪ ਸਿੰਘ ਨੂੰ ਐਸ.ਡੀ.ਐਮ. ਬੁਢਲਾਡਾ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫ਼ਸਰ ਮਾਨਸਾ, ਪ੍ਰੀਤਇੰਦਰ ਸਿੰਘ ਬੈਂਸ ਨੂੰ ਐਸ.ਡੀ.ਐਮ. ਪਾਇਲ, ਬਲਜੀਤ ਕੌਰ ਨੂੰ ਐਸ.ਡੀ.ਐਮ. ਮਾਨਸਾ, ਚਰਨਜੋਤ ਸਿੰਘ ਵਾਲੀਆ ਨੂੰ ਐਸ.ਡੀ.ਐਮ., ਅਮਲੋਹ, ਪਰਮੋਦ ਸਿੰਗਲਾ ਨੂੰ ਉਪ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ, ਮਨਰੀਤ ਰਾਣਾ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ ਪਟਿਆਲਾ, ਪੁਨੀਤ ਸ਼ਰਮਾ ਨੂੰ ਐਸ.ਡੀ.ਐਮ. ਮਲੋਟ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫ਼ਸਰ ਸ੍ਰੀ ਮੁਕਤਸਰ ਸਾਹਿਬ, ਹਰਜੋਤ ਕੌਰ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ., ਪਟਿਆਲਾ, ਅਰਵਿੰਦਰ ਪਾਲ ਸਿੰਘ ਸੋਮਲ ਨੂੰ ਐਸ.ਡੀ.ਐਮ. ਨਾਭਾ, ਸ੍ਰੀ ਸੂਰਜ ਐਸ.ਡੀ.ਐਮ. ਮੋਗਾ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫ਼ਸਰ ਮੋਗਾ, ਵਰੁਣ ਕੁਮਾਰ ਨੂੰ ਰੀਜਨਲ ਟਰਾਂਸਪੋਰਟ ਅਫਸਰ, ਐਸ.ਏ.ਐਸ. ਨਗਰ, ਸਾਰੰਗਪ੍ਰੀਤ ਸਿੰਘ ਔਜਲਾ ਨੂੰ ਐਸ.ਡੀ.ਐਮ. ਬਟਾਲਾ, ਮਿਸ ਤੁਸ਼ਿਤਾ ਗੁਲਾਟੀ ਨੂੰ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਫ਼ਿਰੋਜ਼ਪੁਰ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫ਼ਸਰ ਫ਼ਿਰੋਜ਼ਪੁਰ, ਗੁਰਸਿਮਰਨਜੀਤ ਕੌਰ ਨੂੰ ਐਸ.ਡੀ.ਐਮ. ਸਮਰਾਲਾ, ਸੁਖਪਾਲ ਸਿੰਘ ਨੂੰ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ, ਗਗਨਦੀਪ ਸਿੰਘ ਨੂੰ ਐਸ.ਡੀ.ਐਮ. ਸੁਨਾਮ, ਅਮਨਪਾਲ ਸਿੰਘ ਨੂੰ ਐਸ.ਡੀ.ਐਮ. ਸੁਲਤਾਨਪੁਰ ਲੋਧੀ, ਜਸ਼ਨਜੀਤ ਸਿੰਘ ਨੂੰ ਐਸ.ਡੀ.ਐਮ. ਬਾਬਾ ਬਕਾਲਾ, ਪਰਦੀਪ ਸਿੰਘ ਬੈਂਸ ਨੂੰ ਐਸ.ਡੀ.ਐਮ. ਚਮਕੌਰ ਸਾਹਿਬ, ਗੁਰਮੰਦਰ ਸਿੰਘ ਮਨੇਸ ਨੂੰ ਐਸ.ਡੀ.ਐਮ. ਅੰਮਿ੍ਤਸਰ-2, ਸ਼ੁਭੀ ਆਂਗਰਾ ਨੂੰ ਮਿਲਖ ਅਫਸਰ ਜਲੰਧਰ ਵਿਕਾਸ ਅਥਾਰਟੀ ਜਲੰਧਰ, ਗੁਰਦੇਵ ਸਿੰਘ ਧੰਮ ਨੂੰ ਐਸ.ਡੀ.ਐਮ. ਪਟਿਆਲਾ, ਗੁਰਮੀਤ ਸਿੰਘ ਨੂੰ ਐਸ.ਡੀ.ਐਮ. ਖਰੜ, ਅਦਿੱਤਿਆ ਗੁਪਤਾ ਨੂੰ ਮੁੱਖ ਮੰਤਰੀ ਖੇਤਰੀ ਅਫ਼ਸਰ ਜਲੰਧਰ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ ਜਲੰਧਰ, ਸੁਖਰਾਜ ਸਿੰਘ ਢਿੱਲੋਂ ਨੂੰ ਐਸ.ਡੀ.ਐਮ. ਕੋਟਕਪੂਰਾ, ਮਨਜੀਤ ਸਿੰਘ ਰਾਜਲਾ ਨੂੰ ਐਸ.ਡੀ.ਐਮ. ਰਾਏਕੋਟ, ਬੇਅੰਤ ਸਿੰਘ ਸਿੱਧੂ ਨੂੰ ਐਸ.ਡੀ.ਐਮ. ਨਿਹਾਲ ਸਿੰਘ ਵਾਲਾ, ਰਾਜਪਾਲ ਸਿੰਘ ਸੇਖੋਂ ਨੂੰ ਰੀਜਨਲ ਟਰਾਂਸਪੋਰਟ ਅਫ਼ਸਰ ਬਰਨਾਲਾ, ਚੇਤਨ ਬੰਗੜ ਨੂੰ ਐਸ.ਡੀ.ਐਮ. ਰੂਪਨਗਰ, ਰੁਪਿੰਦਰਪਾਲ ਸਿੰਘ ਨੂੰ ਐਸ.ਡੀ.ਐਮ. ਭੁਲੱਥ, ਹਿਤੇਸ਼ਵੀਰ ਗੁਪਤਾ ਨੂੰ ਰੀਜਨਲ ਟਰਾਂਸਪੋਰਟ ਅਫ਼ਸਰ ਅੰਮਿ੍ਤਸਰ, ਅਮਨਦੀਪ ਸਿੰਘ ਮਾਵੀ ਨੂੰ ਸਹਾਇਕ ਕਮਿਸ਼ਨਰ (ਜਨਰਲ) ਪਟਿਆਲਾ, ਗੁਰਕਿਰਨਦੀਪ ਸਿੰਘ ਨੂੰ ਐਸ.ਡੀ.ਐਮ. ਰਾਮਪੁਰਾ ਫ਼ੂਲ, ਜੁਗਰਾਜ ਸਿੰਘ ਕਾਹਲੋਂ ਨੂੰ ਸਹਾਇਕ ਕਮਿਸ਼ਨਰ (ਜਨਰਲ), ਸ੍ਰੀ ਮੁਕਤਸਰ ਸਾਹਿਬ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫਸਰ, ਸ੍ਰੀ ਮੁਕਤਸਰ ਸਾਹਿਬ, ਅਮਨਦੀਪ ਨੂੰ ਰੀਜਨਲ ਟਰਾਂਸਪੋਰਟ ਅਫ਼ਸਰ, ਫਰੀਦਕੋਟ, ਰਾਜਬੀਰ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ), ਸੰਗਰੂਰ, ਗਗਨਦੀਪ ਸਿੰਘ ਨੂੰ ਐਸ.ਡੀ.ਐਮ. ਧਾਰ ਕਲਾਂ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫਸਰ, ਪਠਾਨਕੋਟ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ) ਪਠਾਨਕੋਟ, ਗੁਰਮੀਤ ਸਿੰਘ ਨੂੰ ਐਸ.ਡੀ.ਐਮ. ਦਿੜਬਾ, ਕੁਲਦੀਪ ਚੰਦ ਨੂੰ ਸਹਾਇਕ ਕਮਿਸ਼ਨਰ (ਜਨਰਲ) ਗੁਰਦਾਸਪੁਰ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫ਼ਸਰ ਗੁਰਦਾਸਪੁਰ, ਨਵਦੀਪ ਸਿੰਘ ਨੂੰ ਐਸ.ਡੀ.ਐਮ ਜਲੰਧਰ-1, ਵਿਕਰਮਜੀਤ ਨੂੰ ਐਸ.ਡੀ.ਐਮ. ਜੈਤੋ, ਪ੍ਰਵੀਨ ਕੁਮਾਰ ਸਿੰਗਲਾ ਨੂੰ ਸਹਾਇਕ ਕਮਿਸ਼ਨਰ (ਜਨਰਲ) ਫ਼ਤਹਿਗੜ੍ਹ ਸਾਹਿਬ ਅਤੇ ਕਰਨਵੀਰ ਸਿੰਘ ਨੂੰ ਮੁੱਖ ਮੰਤਰੀ ਖੇਤਰੀ ਅਫ਼ਸਰ ਤਰਨ ਤਾਰਨ ਅਤੇ ਵਾਧੂ ਚਾਰਜ ਐਸ.ਡੀ.ਐਮ. ਤਰਨ ਤਾਰਨ ਲਗਾਇਆ ਗਿਆ ਹੈ |