02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਡਾ. ਅਨੁਜ ਅਗਨੀਹੋਤਰੀ ਸਿਵਲ ਸੇਵਾਵਾਂ ਪ੍ਰੀਖਿਆ 'ਚੋਂ ਪਹਿਲੇ ਸਥਾਨ 'ਤੇ

Ad Position 21
No active advertisement
ਅਜੀਤ ਡੈਸਕ 07-03-2026

ਰਾਜੇਸ਼ਵਰੀ ਸੁਵੇ ਐਮ. ਤੇ ਅਕਾਂਸ਼ ਢੁੱਲ ਨੇ ਦੂਜਾ ਅਤੇ ਤੀਜਾ ਰੈਂਕ ਪ੍ਰਾਪਤ ਕੀਤਾ

ਨਵੀਂ ਦਿੱਲੀ, 6 ਮਾਰਚ (ਜਗਤਾਰ ਸਿੰਘ)-ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐਸ. ਸੀ.) ਵਲੋਂ ਸਿਵਲ ਸੇਵਾਵਾਂ ਪ੍ਰੀਖਿਆ 2025 ਦਾ ਅੰਤਿਮ ਨਤੀਜਾ ਐਲਾਨ ਦਿੱਤਾ ਗਿਆ ਹੈ, ਜਿਸ 'ਚ ਰਾਜਸਥਾਨ ਨਾਲ ਸੰਬੰਧਿਤ ਐਮ.ਬੀ.ਬੀ.ਐਸ. ਗ੍ਰੈਜੂਏਟ ਡਾ. ਅਨੁਜ ਅਗਨੀਹੋਤਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਤਾਮਿਲਨਾਡੂ ਦੀ ਰਾਜੇਸ਼ਵਰੀ ਸੁਵੇ ਐਮ. ਅਤੇ ਚੰਡੀਗੜ੍ਹ ਦੇ ਅਕਾਂਸ਼ ਢੁੱਲ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਰੈਂਕ ਪ੍ਰਾਪਤ ਕੀਤਾ ਹੈ | ਡਾ. ਅਗਨੀਹੋਤਰੀ ਨੇ ਮੈਡੀਕਲ ਸਾਇੰਸ 'ਚ ਚੋਣਵੇਂ ਵਿਸ਼ੇ ਵਜੋਂ ਪ੍ਰੀਖਿਆ ਪਾਸ ਕੀਤੀ | ਉਸ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਜੋਧਪੁਰ, ਰਾਜਸਥਾਨ ਤੋਂ ਐਮ. ਬੀ. ਬੀ. ਐਸ. (ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ) ਕੀਤੀ ਹੈ | ਰਾਜੇਸ਼ਵਰੀ, ਜਿਸ ਕੋਲ ਅੰਨਾ ਯੂਨੀਵਰਸਿਟੀ, ਚੇਨਈ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ (ਈ.ਈ.ਈ.) ਵਿਚ ਬੈਚਲਰ ਆਫ਼ ਇੰਜੀਨੀਅਰਿੰਗ (ਬੀ.ਈ.) ਦੀ ਡਿਗਰੀ ਹੈ, ਨੇ ਸਮਾਜ ਸ਼ਾਸਤਰ ਨੂੰ ਆਪਣੇ ਚੋਣਵੇਂ ਵਿਸ਼ੇ ਵਜੋਂ ਦੂਜਾ ਰੈਂਕ ਪ੍ਰਾਪਤ ਕੀਤਾ | ਦਿੱਲੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਕਾਮਰਸ (ਬੀਕਾਮ) ਗ੍ਰੈਜੂਏਟ ਆਕਾਂਸ਼ ਕਾਮਰਸ ਅਤੇ ਅਕਾਊਾਟੈਂਸੀ ਨੂੰ ਆਪਣੇ ਚੋਣਵੇਂ ਵਿਸ਼ੇ ਵਜੋਂ ਰੈਂਕ ਵਿਚ ਤੀਜੇ ਸਥਾਨ 'ਤੇ ਰਿਹਾ | ਚੋਟੀ ਦੇ ਪਹਿਲੇ ਪੰਜ ਟਾਪਰਾਂ 'ਚ ਇਕ ਔਰਤ ਅਤੇ ਚਾਰ ਪੁਰਸ਼ ਉਮੀਦਵਾਰ ਸ਼ਾਮਿਲ ਹਨ, ਜਦੋਂਕਿ ਪਹਿਲੇ 10 'ਚ 3 ਔਰਤਾਂ ਹਨ | ਰਾਘਵ ਝੁਨਝੁਨਵਾਲਾ ਅਤੇ ਈਸ਼ਾਨ ਭਟਨਾਗਰ ਨੇ ਕ੍ਰਮਵਾਰ ਚੌਥਾ ਅਤੇ 5ਵਾਂ ਸਥਾਨ ਪ੍ਰਾਪਤ ਕੀਤਾ ਹੈ | ਝੁਨਝੁਨਵਾਲਾ, ਜਿਸ ਨੇ ਦਿੱਲੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਬੈਚਲਰ ਆਫ਼ ਆਰਟਸ (ਬੀ.ਏ.) ਕੀਤੀ ਹੈ, ਨੇ ਅਰਥ ਸ਼ਾਸਤਰ ਨੂੰ ਆਪਣਾ ਚੋਣਵਾਂ ਵਿਸ਼ਾ ਬਣਾ ਕੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ | ਭਟਨਾਗਰ, ਜਿਸ ਨੇ ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ ਤੋਂ ਬੀ.ਏ. ਐਲ.ਐਲ.ਬੀ. (ਆਨਰਜ਼) ਕੀਤਾ ਹੈ, ਨੇ ਸਮਾਜ ਸ਼ਾਸਤਰ ਨੂੰ ਆਪਣਾ ਚੋਣਵਾਂ ਵਿਸ਼ਾ ਬਣਾ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ | ਚੋਟੀ ਦੇ 25 ਉਮੀਦਵਾਰਾਂ ਵਿਚ 11 ਔਰਤਾਂ ਅਤੇ 14 ਪੁਰਸ਼ ਹਨ |
ਪੰਚਕੂਲਾ ਦੇ ਅਕਾਂਸ਼ ਢੁੱਲ ਦੀ ਪਹਿਲਾਂ ਵੀ ਦੋ ਵਾਰ ਹੋ ਚੁੱਕੀ ਹੈ ਚੋਣ
ਪੰਚਕੂਲਾ, (ਕਪਿਲ)-ਯੂ. ਪੀ. ਐਸ. ਸੀ. ਸਿਵਲ ਸੇਵਾਵਾਂ ਪ੍ਰੀਖਿਆ 2025 'ਚ ਪੰਚਕੂਲਾ ਦੇ ਰਹਿਣ ਵਾਲੇ ਅਕਾਂਸ਼ ਢੁੱਲ (25) ਨੇ ਤੀਜਾ ਸਥਾਨ ਹਾਸਲ ਕਰਕੇ ਹਰਿਆਣਾ ਦਾ ਨਾਂਅ ਦੇਸ਼ ਭਰ 'ਚ ਰੋਸ਼ਨ ਕੀਤਾ ਹੈ | ਅਕਾਂਸ਼ ਢੁੱਲ ਦੀ ਪਹਿਲਾਂ ਵੀ ਦੋ ਵਾਰ ਯੂ. ਪੀ. ਐਸ. ਸੀ. 'ਚ ਚੋਣ ਹੋ ਚੁੱਕੀ ਹੈ | ਅਕਾਂਸ਼ ਢੁੱਲ ਸਥਾਨਕ ਸੈਕਟਰ-12ਏ ਦੇ ਰਹਿਣ ਵਾਲੇ ਹਨ | ਉਨ੍ਹਾਂ ਦੇ ਪਿਤਾ ਕਿ੍ਸ਼ਨ ਢੁੱਲ ਭਾਜਪਾ ਨਾਲ ਜੁੜੇ ਹੋਏ ਹਨ, ਜਦਕਿ ਮਾਤਾ ਦਾ ਨਾਂਅ ਨਿਰਮਲਾ ਢੁੱਲ ਹੈ | ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਅਕਾਂਸ਼ ਢੁੱਲ ਦੇ ਮਾਤਾ-ਪਿਤਾ ਨੂੰ ਫ਼ੋਨ ਕਰਕੇ ਵਧਾਈ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲ ਵਲੋਂ ਈਰਾਨ ਤੇ ਲਿਬਨਾਨ 'ਤੇ ਹਵਾਈ ਹਮਲੇ ਤੇਜ਼ ਈਰਾਨ 'ਚ 1332 ਤੋਂ ਵੱਧ ਤੇ ਲਿਬਨਾਨ 'ਚ 120 ਲੋਕਾਂ ਦੀ ਮੌਤ... ਅਗਲੀ ਖ਼ਬਰ ਬਜਟ ਇਜਲਾਸ ਦੇ ਪਹਿਲੇ ਦਿਨ ਕਾਂਗਰਸੀ ਆਗੂਆਂ ਵਲੋਂ ਵਿਧਾਨ ਸਭਾ ਦੇ ਘਿਰਾਓ ਦੀ ਕੋਸ਼ਿਸ਼ <br/>
Ad Position 24
No active advertisement