17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਈਰਾਨ ਨੇ ਹੋਰਮੁਜ਼ ਨਾ ਖੋਲਿ੍ਹਆ ਤਾਂ ਪਾਵਰ ਪਲਾਂਟ ਤੇ ਪੁਲ ਕਰ ਦੇਵਾਂਗੇ ਤਬਾਹ-ਟਰੰਪ

Ad Position 21
No active advertisement
ਅਜੀਤ ਡੈਸਕ 06-04-2026

• ਮੁਆਵਜ਼ਾ ਮਿਲਣ 'ਤੇ ਹੀ ਹੋਰਮੁਜ਼ ਖੋਲ੍ਹਾਂਗੇ-ਈਰਾਨ • ਕਿਹਾ, ਟਰੰਪ ਦੇ ਘਿਣਾਉਣੇ ਅਪਰਾਧ ਖ਼ਿਲਾਫ਼ ਆਵਾਜ਼ ਉਠਾਏ ਵਿਸ਼ਵ
ਵਾਸ਼ਿੰਗਟਨ, 5 ਅਪ੍ਰੈਲ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਇਕ ਵਾਰ ਫਿਰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਦੁਬਾਰਾ ਨਾ ਖੋਲਿ੍ਹਆ ਗਿਆ ਤਾਂ ਅਮਰੀਕਾ ਮੰਗਲਵਾਰ (7 ਅਪ੍ਰੈਲ) ਨੂੰ ਈਰਾਨ ਦੇ ਪਾਵਰ ਪਲਾਂਟਾਂ ਅਤੇ ਪੁਲਾਂ ਸਮੇਤ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਵਲੋਂ ਈਰਾਨ ਨੂੰ ਹੋਰਮੁਜ਼ ਖੋਲ੍ਹਣ ਦਾ ਦਿੱਤਾ ਗਿਆ 'ਅਲਟੀਮੇਟਮ' 6 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ | ਦੂਜੇ ਪਾਸੇ, ਈਰਾਨ ਦੇ ਰਾਸ਼ਟਰਪਤੀ ਦਫ਼ਤਰ 'ਚ ਸੰਚਾਰ ਉਪ ਮੰਤਰੀ ਸੱਯਦ ਮੇਹਦੀ ਤਬਤਾਬਾਈ ਨੇ ਕਿਹਾ ਹੈ ਕਿ ਈਰਾਨ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਤਾਂ ਹੀ ਖੋਲ੍ਹੇਗਾ, ਜਦੋਂ ਉਸ ਨੂੰ ਜੰਗ 'ਚ ਹੋਏ ਨੁਕਸਾਨ ਲਈ ਇਕ ਕਾਨੂੰਨੀ ਤੰਤਰ ਦੇ ਰਾਹੀਂ ਮੁਆਵਜ਼ਾ ਦਿੱਤਾ ਜਾਵੇਗਾ | ਤਬਤਾਬਾਈ ਨੇ ਇਕ ਸੋਸ਼ਲ ਮੀਡੀਆ ਪੋਸਟ 'ਚ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਿਸ ਨੇ ਹੋਰਮੁਜ਼ ਨਾ ਖੋਲ੍ਹਣ 'ਤੇ ਈਰਾਨ ਦੇ ਸਿਵਲ ਬੁਨਿਆਦੀ ਢਾਂਚੇ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ, ਨੇ ਪੂਰੀ ਤਰ੍ਹਾਂ ਨਿਰਾਸ਼ਾ ਅਤੇ ਗੁੱਸੇ 'ਚ ਆ ਕੇ ਅਸੱਭਿਅਕ ਭਾਸ਼ਾ ਦਾ ਸਹਾਰਾ ਲਿਆ | ਸੰਯੁਕਤ ਰਾਸ਼ਟਰ 'ਚ ਈਰਾਨੀ ਮਿਸ਼ਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦੇਸ਼ ਦੇ ਪਾਵਰ ਪਲਾਂਟਾਂ, ਪੁਲਾਂ ਸਮੇਤ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਅਤੇ 'ਸਟ੍ਰੇਟ ਆਫ਼ ਹੋਰਮੁਜ਼' ਦੇ ਮਾਮਲੇ 'ਤੇ ਈਰਾਨ ਨੂੰ ਨਰਕ 'ਚ ਸੁੱਟਣ ਦੀਆਂ ਤਾਜ਼ਾ ਧਮਕੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸੰਯੁਕਤ ਰਾਸ਼ਟਰ ਦੀ ਜ਼ਮੀਰ ਜ਼ਿੰਦਾ ਹੁੰਦੀ ਤਾਂ ਉਹ ਜੰਗ ਨੂੰ ਭੜਕਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਦੀਆਂ ਉਪਰੋਕਤ ਧਮਕੀਆਂ 'ਤੇ ਚੁੱਪ ਨਾ ਰਹਿੰਦਾ | ਉਨ੍ਹਾਂ ਕਿਹਾ ਕਿ ਟਰੰਪ ਇਸ ਖੇਤਰ ਨੂੰ ਇਕ ਅੰਤਹੀਨ ਜੰਗ 'ਚ ਘਸੀਟਣਾ ਚਾਹੁੰਦੇ ਹਨ | ਮਿਸ਼ਨ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਅਤੇ ਸਾਰੇ ਦੇਸ਼ਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਜੰਗੀ ਅਪਰਾਧਾਂ ਦੇ ਅਜਿਹੇ ਘਿਨਾਉਣੇ ਕੰਮਾਂ ਨੂੰ ਰੋਕਣ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਨਿਭਾਉਣ |

Ad Position 22
No active advertisement
ਪਿਛਲੀ ਖ਼ਬਰ ਸ਼ਿਵਰਾਜ ਚੌਹਾਨ ਵਲੋਂ ਗੜੇਮਾਰੀ ਤੇ ਭਾਰੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦੀ ਸਮੀਖਿਆ ਅਗਲੀ ਖ਼ਬਰ ਮੰਡੀਆਂ 'ਚ ਕਣਕ ਦੀ ਆਮਦ ਤੇਜ਼-ਇਕ ਦਿਨ 'ਚ 4 ਦਿਨਾਂ ਦੇ ਬਰਾਬਰ ਫ਼ਸਲ ਆਈ
Ad Position 24