ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਜਾਰੀ ਰੱਖਣ ਦਾ ਕੀਤਾ ਐਲਾਨ
ਸਾਨ ਫਰਾਂਸਿਸਕੋ/ਵਾਸ਼ਿੰਗਟਨ, 22 ਅਪ੍ਰੈਲ (ਐਸ. ਅਸ਼ੋਕ ਭÏਰਾ, ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸਲਾਮਾਬਾਦ 'ਚ ਹੋਣ ਵਾਲੀ ਸੰਭਾਵਿਤ ਗੱਲਬਾਤ ਲਈ ਈਰਾਨ ਦੀ ਬੇਰੁਖੀ ਦੇ ਬਾਵਜੂਦ ਨਵੀਂ ਸ਼ਾਂਤੀ ਵਾਰਤਾ ਬਾਰੇ ਸਕਾਰਾਤਮਕ ਕਦਮ ਚੁੱਕਿਆ ਹੈ ਜੋ ਵਕਤੀ ਤÏਰ 'ਤੇ ਦੁਨੀਆ ਲਈ ਸੁੱਖ ਦਾ ਸਾਹ ਲੈਣ ਵਾਂਗ ਹੈ | ਟਰੰਪ ਨੇ ਵਿਚੋਲੇ ਪਾਕਿਸਤਾਨ ਦੀ ਅਪੀਲ 'ਤੇ ਈਰਾਨ ਨਾਲ ਜੰਗਬੰਦੀ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ | ਉਧਰ ਈਰਾਨ ਦੀ ਰੇਵੋਲੂਸ਼ਨਰੀ ਗਾਰਡ ਨੇ ਬੁੱਧਵਾਰ ਨੂੰ ਦੋ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਜ਼ਬਤ ਕਰ ਲਿਆ, ਜਿਨ੍ਹਾਂ 'ਚ ਇਕ ਗੁਜਰਾਤ ਜਾ ਰਿਹਾ ਕਾਰਗੋ ਜਹਾਜ਼ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ | ਟਰੰਪ ਨੇ ਕਿਹਾ ਕਿ ਜੰਗਬੰਦੀ ਵਧਾਉਣ ਦੇ ਕਦਮ ਦਾ ਮਕਸਦ ਤਹਿਰਾਨ ਦੀ ਖਿੱਲਰੀ ਹੋਈ ਲੀਡਰਸ਼ਿਪ ਨੂੰ 7 ਹਫ਼ਤਿਆਂ ਤੋਂ ਚੱਲ ਰਹੇ ਯੁੱਧ ਨੂੰ ਖਤਮ ਕਰਨ ਲਈ ਇਕ ਸਾਂਝਾ ਪ੍ਰਸਤਾਵ ਲਿਆਉਣ ਦਾ ਸਮਾਂ ਦੇਣਾ ਹੈ | ਵਾਸ਼ਿੰਗਟਨ ਸਮੇਂ ਅਨੁਸਾਰ ਬੁੱਧਵਾਰ ਨੂੰ ਜੰਗਬੰਦੀ ਦੀ ਸਮਾਪਤੀ ਤੋਂ ਕੁਝ ਘੰਟੇ ਪਹਿਲਾਂ ਟਰੰਪ ਨੇ ਅੱਜ ਮੀਡੀਆ 'ਟਰੂਥ' 'ਤੇ ਪੋਸਟ ਕੀਤਾ ਕਿ ਉਹ ਈਰਾਨ ਨਾਲ ਜੰਗਬੰਦੀ ਉਦੋਂ ਤੱਕ ਵਧਾਏਗਾ ਜਦੋਂ ਤੱਕ ਇਸ ਨਾਲ ਜੁੜੇ ਨੇਤਾ ਇਕ ਸਾਂਝਾ ਪ੍ਰਸਤਾਵ ਲੈ ਕੇ ਨਹੀਂ ਆਉਂਦੇ ਪਰ ਨਾਲ ਇਹ ਕਹਿੰਦਿਆਂ ਕਿ ਈਰਾਨ ਦੀਆਂ ਬੰਦਰਗਾਹਾਂ ਦੀ ਜਲ ਸੈਨਾ ਵਲੋਂ ਕੀਤੀ ਨਾਕਾਬੰਦੀ ਜਾਰੀ ਰਹੇਗੀ ਨਾਲ ਟਿੱਪਣੀ ਕੀਤੀ ਕਿ ਅਸੀਂ ਇਕ ਬਹੁਤ ਵੱਡਾ ਇਕਰਾਰ ਕਰਨ ਜਾ ਰਹੇ ਹਾਂ, ਕਿਉਂਕਿ ਈਰਾਨ ਕੋਲ ਪਾਕਿਸਤਾਨ ਨੂੰ ਵਫਦ ਭੇਜਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਸੀ | ਇਸ ਵਿਸਤਾਰ ਕਾਰਨ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਦੀ ਅਗਵਾਈ 'ਚ ਅਮਰੀਕੀ ਵਫ਼ਦ ਦੀ ਇਸਲਾਮਾਬਾਦ ਦੀ ਕੀਤੀ ਜਾਣ ਵਾਲੀ ਯਾਤਰਾ, ਜਿਸ ਦਾ ਉਦੇਸ਼ ਈਰਾਨੀ ਵਾਰਤਾਕਾਰਾਂ ਨਾਲ ਗੱਲਬਾਤ ਕਰਨਾ ਸੀ, ਪ੍ਰਭਾਵੀ ਤੌਰ 'ਤੇ ਟਲ ਗਈ | ਉਧਰ ਟਰੰਪ ਦੀ ਇਸ ਚਿਤਾਵਨੀ ਤੋਂ ਬਾਅਦ ਕਿ ਜੇਕਰ ਗੱਲਬਾਤ ਸਿਰੇ ਨਹੀਂ ਲੱਗਦੀ ਤਾਂ ਉਹ ਦੁਬਾਰਾ ਬੰਬਾਰੀ ਸ਼ੁਰੂ ਕਰਨ ਕਈ ਤਿਆਰ ਹੈ, ਦੇ ਜਵਾਬ 'ਚ ਈਰਾਨ ਨੇ ਪ੍ਰਤੀਕਿਰਿਆ ਜਾਹਿਰ ਕੀਤੀ ਹੈ ਕਿ ਈਰਾਨ ਖ਼ਤਰੇ ਦੇ ਪਰਛਾਵੇਂ ਹੇਠ ਗੱਲਬਾਤ ਹਰਗਿਜ਼ ਨਹੀਂ ਕਰੇਗਾ ਤੇ ਜੰਗ ਦੇ ਮੈਦਾਨ ਲਈ ਸਾਡੇ ਨਵੇਂ ਪੱਤੇ ਤਿਆਰ ਹਨ | ਈਰਾਨ ਨੇ ਅਮਰੀਕਾ ਵਲੋਂ ਜ਼ਬਤ ਕੀਤੇ ਗਏ ਇਕ ਕਾਰਗੋ ਜਹਾਜ਼ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਦੁਹਰਾਈ ਤੇ ਬਦਲਾ ਲੈਣ ਦੀ ਸਹੁੰ ਖਾਧੀ, ਕਿਉਂਕਿ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੇ ਹੋਰਮੁਜ਼ ਦੇ ਮਹੱਤਵਪੂਰਨ ਜਲਡਮਰੂ ਦੇ ਆਲੇ-ਦੁਆਲੇ ਤਣਾਅ ਵਧਾ ਦਿੱਤਾ ਹੈ | ਅਮਰੀਕਾ ਦੀ ਆਲੋਚਨਾ ਕਰਦੇ ਹੋਏ ਈਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਘਚੀ ਨੇ ਕਿਹਾ ਕਿ ਈਰਾਨੀ ਬੰਦਰਗਾਹਾਂ ਦੀ ਨਾਕੇਬੰਦੀ ਯੁੱਧ ਦੀ ਇਕ ਕਾਰਵਾਈ ਹੈ ਅਤੇ ਇਸ ਤਰਾਂ ਜੰਗਬੰਦੀ ਦੀ ਉਲੰਘਣਾ ਹੈ | ਉਨ੍ਹਾਂ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ ਕਿ ਕਿਸੇ ਵਪਾਰਕ ਜਹਾਜ਼ 'ਤੇ ਹਮਲਾ ਕਰਨਾ ਅਤੇ ਉਸ ਦੇ ਚਾਲਕ ਦਲ ਨੂੰ ਬੰਧਕ ਬਣਾਉਣਾ ਤਾਂ ਹੋਰ ਵੀ ਵੱਡੀ ਉਲੰਘਣਾ ਹੈ | ਇਸ 'ਤੇ ਪੈਂਟਾਗਨ ਨੇ ਕਿਹਾ ਕਿ ਈਰਾਨ ਲਈ ਸਮਰਥਨ ਨੂੰ ਭੰਗ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ, ਅਮਰੀਕੀ ਫ਼Ïਜਾਂ ਰਾਤੋ-ਰਾਤ ਇਕ ਹੋਰ ਪਾਬੰਦੀਸ਼ੁਦਾ ਟੈਂਕਰ 'ਤੇ ਵੀ ਜਾ ਚੜ੍ਹੀਆਂ ਹਨ | ਦੂਜੇ ਪਾਸੇ ਲਿਬਨਾਨ ਦੇ ਮਾਮਲੇ 'ਚ ਸੰਕੇਤ ਇਹ ਵੀ ਹਨ ਕਿ ਅਮਰੀਕੀ ਵਿਦੇਸ਼ ਸਕੱਤਰ ਮਾਰਕੋ ਰੂਬੀਓ ਦੇ ਵੀਰਵਾਰ ਨੂੰ ਵਿਦੇਸ਼ ਵਿਭਾਗ 'ਚ ਇਜ਼ਰਾਈਲ ਅਤੇ ਲਿਬਨਾਨ ਵਿਚਕਾਰ ਸਿੱਧੀ ਗੱਲਬਾਤ ਦੇ ਦੂਜੇ ਦÏਰ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ | ਇਸੇ ਦਰਮਿਆਨ ਖਜ਼ਾਨਾ ਸਕੱਤਰ ਸਕਾਟ ਬੇਸੇਂਟ ਨੇ ਈਰਾਨ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ 'ਚ ਮੌਜੂਦ 14 ਲੋਕਾਂ, ਸੰਸਥਾਵਾਂ ਅਤੇ ਜਹਾਜ਼ਾਂ 'ਤੇ ਪਾਬੰਦੀਆਂ ਦਾ ਐਲਾਨ ਕੀਤਾ | ਇਨ੍ਹਾਂ 'ਤੇ ਈਰਾਨੀ ਸ਼ਾਸਨ ਵਲੋਂ ਹਥਿਆਰ ਜਾਂ ਹਥਿਆਰਾਂ ਦੇ ਪੁਰਜੇ ਖਰੀਦਣ ਜਾਂ ਉਨ੍ਹਾਂ ਨੂੰ ਲਿਜਾਣ 'ਚ ਸ਼ਾਮਿਲ ਹੋਣ ਦਾ ਦੋਸ਼ ਹੈ |
ਟਰੰਪ ਨੇ ਜੰਗਬੰਦੀ ਦੀ ਮਿਆਦ ਵਧਾਈ <br/>
ਅਜੀਤ ਡੈਸਕ
23-04-2026