08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਜ਼ਿਮਨੀ ਚੋਣਾਂ :ਸੁਨੇਤਰਾ ਪਵਾਰ ਦੀ ਰਿਕਾਰਡ ਇਤਿਹਾਸਕ ਜਿੱਤ

Ad Position 21
No active advertisement
ਅਜੀਤ ਡੈਸਕ 05-05-2026

ਨਵੀਂ ਦਿੱਲੀ, 4 ਮਈ (ਏਜੰਸੀਆਂ)-ਦੇਸ਼ ਦੇ 5 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਦੇ ਨਤੀਜੇ ਲਗਪਗ ਆ ਗਏ ਹਨ | ਮਹਾਰਾਸ਼ਟਰ ਦੇ ਬਾਰਾਮਤੀ ਸੀਟ ਤੋਂ ਐਨ.ਸੀ.ਪੀ. ਉਮੀਦਵਾਰ ਸੁਨੇਤਰਾ ਪਵਾਰ ਨੇ 2 ਲੱਖ 18 ਹਜ਼ਾਰ ਵੋਟਾਂ ਦੇ ਵੱਡੇ ਅੰਤਰ ਨਾਲ ਇਤਿਹਾਸਕ ਜਿੱਤ ਦਰਜ ਕੀਤੀ ਹੈ | ਇਹ ਅੰਤਰ ਭਾਰਤ ਦੇ ਇਤਿਹਾਸ 'ਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ | ਇਹ ਫਰਕ ਭਾਰਤ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਫਰਕ ਹੈ | ਸੁਨੇਤਰਾ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਹੈ, ਜਿਨ੍ਹਾਂ ਦਾ 28 ਜਨਵਰੀ 2026 ਨੂੰ ਇਕ ਜਹਾਜ਼ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ | ਬਾਰਾਮਤੀ ਅਜੀਤ ਪਵਾਰ ਦੀ ਰਵਾਇਤੀ ਸੀਟ ਰਹੀ ਹੈ | ਇਸ ਹਲਕੇ ਤੋਂ ਸੁਨੇਤਰਾ ਦੀ ਜਿੱਤ ਲਗਭਗ ਯਕੀਨੀ ਸੀ | ਉਨ੍ਹਾਂ ਖ਼ਿਲਾਫ਼ 22 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਸਨ | ਮਹਾਰਾਸ਼ਟਰ ਦੀ ਰਾਹੂਰੀ ਸੀਟ ਭਾਜਪਾ ਦੇ ਅਕਸ਼ੈ ਕਰਦਿਲੇ ਨੇ ਜਿੱਤ ਲਈ ਹੈ | ਇਸ ਤੋਂ ਇਲਾਵਾ ਭਾਜਪਾ ਨੇ ਗੁਜਰਾਤ, ਨਾਗਾਲੈਂਡ ਅਤੇ ਤਿ੍ਪੁਰਾ ਵਿਚ ਇਕ-ਇਕ ਸੀਟ ਵੀ ਹਾਸਿਲ ਕੀਤੀ ਹੈ | ਕਰਨਾਟਕ ਦੇ ਬਾਗਲਕੋਟ ਵਿਚ ਕਾਂਗਰਸ ਉਮੀਦਵਾਰ ਜੇਤੂ ਰਿਹਾ ਹੈ ਜਦਕਿ ਰਾਜ ਦੀ ਦੂਜੀ ਸੀਟ ਦਵਾਨਗੇਰੇ ਦੱਖਣ 'ਤੇ ਕਾਂਗਰਸ ਨੇ ਲੀਡ ਬਣਾਈ ਰੱਖੀ ਹੈ | ਦੱਸਣਯੋਗ ਹੈ ਕਿ ਉਪ ਚੋਣਾਂ ਵਾਲੀਆਂ ਸਾਰੀਆਂ 7 ਸੀਟਾਂ ਸਾਬਕਾ ਵਿਧਾਇਕਾਂ ਦੀ ਮੌਤ ਕਾਰਨ ਖਾਲੀ ਹੋ ਗਈਆਂ ਸਨ | ਕਰਨਾਟਕ, ਨਾਗਾਲੈਂਡ ਅਤੇ ਤਿ੍ਪੁਰਾ ਵਿਚ 9 ਅਪ੍ਰੈਲ ਨੂੰ ਵੋਟਿੰਗ ਹੋਈ ਸੀ | ਗੁਜਰਾਤ ਵਿਚ ਲਿਮਖੇੜਾ ਸੀਟ ਅਤੇ ਮਹਾਰਾਸ਼ਟਰ ਵਿਚ ਬਾਰਾਮਤੀ ਅਤੇ ਰਾਹੂਰੀ ਸੀਟਾਂ ਲਈ ਵੋਟਿੰਗ 23 ਅਪ੍ਰੈਲ ਨੂੰ ਹੋਈ ਸੀ | ਵਰਨਣਯੋਗ ਹੈ ਕਿ ਬਾਰਾਮਤੀ ਵਿਚ ਐਨ.ਸੀ.ਪੀ. ਉਮੀਦਵਾਰ ਸੁਨੇਤਰਾ ਪਵਾਰ ਨੇ ਇਤਿਹਾਸਕ ਜਿੱਤ ਦਰਜ ਕਰਕੇ ਸਭ ਤੋਂ ਵੱਡੇ ਫਰਕ ਨਾਲ ਜਿੱਤ ਦਾ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਹੈ | ਉਸ ਨੇ 2,18,930 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ | ਇਹ ਅੰਕੜਾ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਫਰਕ ਵਜੋਂ ਜਾਣਿਆ ਜਾਂਦਾ ਹੈ | ਇਸ ਤੋਂ ਪਹਿਲਾਂ ਇਹ ਰਿਕਾਰਡ ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ਹਲਕੇ ਤੋਂ ਵਿਧਾਇਕ ਸੁਨੀਲ ਕੁਮਾਰ ਸ਼ਰਮਾ ਦੇ ਨਾਮ ਸੀ, ਜਿਨ੍ਹਾਂ ਨੇ ਸਾਲ 2022 ਵਿਚ 2,14,835 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ |

Ad Position 22
No active advertisement
ਪਿਛਲੀ ਖ਼ਬਰ ਅਸਾਮ ਕਾਂਗਰਸ ਮੁਖੀ ਗੌਰਵ ਗੋਗੋਈ ਜੋਰਹਾਟ ਤੋਂ ਚੋਣ ਹਾਰੇ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ 250 ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ <br/>
Ad Position 24