ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 25 ਮਈ-ਸੋਮਵਾਰ ਨੂੰ ਇਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਜਾਫਾ ਹੋਣ ਨਾਲ ਵਿਰੋਧੀ ਧਿਰਾਂ ਨੇ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਇਸ ਨੂੰ ਆਰਥਿਕ ਤੂਫਾਨ ਦੀ ਨਿਸ਼ਾਨੀ ਕਰਾਰ ਦਿੱਤਾ | ਪਿਛਲੇ 11 ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਚੌਥੀ ਵਾਰ ਵਧਾਈ ਗਈ ਹੈ | ਸੋਮਵਾਰ ਨੂੰ ਤੇਲ ਕੰਪਨੀਆਂ ਨੇ ਸਵੇਰੇ 6 ਵਜੇ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਿਸ ਤੋਂ ਬਾਅਦ ਦਿੱਲੀ 'ਚ ਪੈਟਰੋਲ 2.61 ਰੁਪਏ ਮਹਿੰਗਾ ਹੋ ਕੇ 102.92 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ ਜਦਕਿ ਡੀਜ਼ਲ 2.71 ਰੁਪਏ ਵਧ ਕੇ 95.20 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ | ਇਸ ਤੋਂ ਪਹਿਲਾਂ 15 ਮਈ ਨੂੰ ਤਕਰੀਬਨ 3 ਰੁਪਏ, 19 ਮਈ ਨੂੰ ਤਕਰੀਬਨ 90 ਪੈਸੇ, 23 ਮਈ ਨੂੰ 90 ਪੈਸੇ ਅਤੇ 25 ਮਈ ਨੂੰ ਤਕਰੀਬਨ 2.50 ਰੁਪਏ ਦਾ ਵਾਧਾ ਕੀਤਾ ਗਿਆ ਹੈ | ਕੁਲ ਮਿਲਾ ਕੇ ਪਿਛਲੇ 10 ਦਿਨਾਂ 'ਚ ਪੈਟਰੋਲ 7.35 ਰੁਪਏ ਅਤੇ ਡੀਜ਼ਲ 7.53 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ |
ਦੇਸ਼ 'ਚ ਆਰਥਿਕ ਤੂਫਾਨ-ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਹੌਲੀ-ਹੌਲੀ ਕੀਮਤਾਂ ਵਧਾਉਣ 'ਤੇ ਤਨਜ਼ ਕਰਦਿਆਂ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਿਸ਼ਤਾਂ 'ਚ ਵਧਾਉਂਦੇ ਹਨ ਤਾਂ ਜੋ ਚੁਪਕੇ-ਚੁਪਕੇ ਤੁਹਾਡੀ ਜੇਬ ਕੱਟ ਹੁੰਦੀ ਰਹੇ | ਰਾਹੁਲ ਗਾਂਧੀ ਨੇ ਪਹਿਲਾਂ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਮਹੀਨਿਆਂ ਤੋਂ ਆਰਥਿਕ ਤੂਫ਼ਾਨ ਆਉਣ ਦੀ ਗੱਲ ਕਹਿ ਰਹੇ ਸਨ ਪਰ ਮੋਦੀ ਜੀ ਉਸ ਵੇਲੇ ਹਮੇਸ਼ਾ ਵਾਂਗ ਚੋਣਾਂ 'ਚ ਮਸ਼ਰੂਫ ਸਨ ਅਤੇ ਚੋਣਾਂ ਖ਼ਤਮ ਹੁੰਦਿਆਂ ਹੀ ਪੈਟਰੋਲ-ਡੀਜ਼ਲ 8 ਰੁਪਏ ਮਹਿੰਗਾ | ਰਾਹੁਲ ਗਾਂਧੀ ਨੇ ਕੀਮਤਾਂ 'ਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਇਹ ਵਾਧਾ ਹੁੰਦਾ ਹੀ ਜਾਵੇਗਾ | ਨਾਲ ਹੀ ਇਹ ਵੀ ਕਿਹਾ- ਮਹਿੰਗਾਈ ਮਾਨਵ ਮੋਦੀ ਦਾ ਇਕ ਹੀ ਕਾਮ ਚੁਨਾਵ ਮੇਂ ਵਾਅਦੇ ਔਰ ਬਾਕੀ ਸਮੇਂ ਜਨਤਾ ਕੀ ਜੇਬ ਪਰ ਵਾਰ |
ਮੋਦੀ ਜੀ ਅਜਿਹੀ ਕੀ ਮਜਬੂਰੀ ਸੀ-ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਤੇਲ ਦੀਆਂ ਕੀਮਤਾਂ ਫਿਰ ਤੋਂ ਵਧ ਗਈਆਂ | ਨਾਲ ਹੀ ਸਵਾਲੀਆ ਅੰਦਾਜ਼ 'ਚ ਪੁੱਛਿਆ ਕਿ ਅਸੀਂ ਫਿਰ ਵੀ ਰੂਸ ਅਤੇ ਈਰਾਨ ਤੋਂ ਸਸਤਾ ਤੇਲ ਨਹੀਂ ਲੈ ਰਹੇ | ਮੋਦੀ ਜੀ ਦੀ ਅਜਿਹੀ ਕੀ ਮਜਬੂਰੀ ਹੈ |
ਈਾਧਣ ਦੀ ਰੋਜ਼ਾਨਾ ਦੀ ਲੁੱਟ ਅਜੇ ਖ਼ਤਮ ਨਹੀਂ ਹੋਈ - ਖੜਗੇ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸੋਮਵਾਰ ਨੂੰ ਹੋਏ ਵਾਧੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ੲੀਂਧਣ ਦੀ ਰੋਜ਼ਾਨਾ ਦੀ ਲੁੱਟ ਅਜੇ ਖਤਮ ਨਹੀਂ ਹੋਈ | ਉਨ੍ਹਾਂ 10 ਦਿਨਾਂ 'ਚ ਚੌਥੀ ਵਾਰ ਕੀਮਤਾਂ ਵਧਣ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਦੀਆਂ ਬੱਚਤਾਂ 'ਤੇ ਪੈਟਰੋਲ ਛਿੜਕ ਦਿੱਤਾ ਹੈ |
11 ਦਿਨਾਂ 'ਚ ਚੌਥੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ <br/>
ਅਜੀਤ ਡੈਸਕ
26-05-2026