03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਹਿਮਾਚਲ ਦੇ ਚੰਬਾ 'ਚ ਡੂੰਘੀ ਖੱਡ 'ਚ ਡਿੱਗੀ ਗੱਡੀ-8 ਸੈਲਾਨੀਆਂ ਦੀ ਮੌਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-05-2026
ਸ਼ਿਮਲਾ, 30 ਮਈ (ਪੀ. ਟੀ. ਆਈ.)-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦੇ ਚੁਰਾਹ ਸਬ-ਡਵੀਜ਼ਨ 'ਚ ਬੈਰਾਗੜ੍ਹ-ਸਚ ਪਾਸ-ਕਿਲਾਰ ਰੋਡ 'ਤੇ ਕਾਲਾਬਨ ਇਲਾਕੇ ਦੇ ਨੇੜੇ ਸੈਲਾਨੀਆਂ ਦੀ ਇਕ ਗੱਡੀ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ 8 ਸੈਲਾਨੀਆਂ ਦੀ ਮੌਤ ਹੋ ਗਈ¢ਮੁਢਲੀ ਜਾਣਕਾਰੀ ਅਨੁਸਾਰ ਇਹ ਗੱਡੀ ਸ਼ੁੱਕਰਵਾਰ ਦੁਪਹਿਰ 12 ਵਜੇ ਦੇ ਕਰੀਬ ਸਚ ਦੱਰੇ ਲਈ ਬੈਰਾਗੜ੍ਹ ਚੈੱਕ ਪੋਸਟ ਤੋਂ ਰਵਾਨਾ ਹੋਈ ਸੀ¢ਸਥਾਨਕ ਪੁਲਿਸ ਮੁਤਾਬਕ ਸ਼ੁੱਕਰਵਾਰ ਨੂੰ ਅੱਠ ਲੋਕਾਂ ਦਾ ਇਕ ਸਮੂਹ ਸੱਚ ਦੱਰੇ ਵੱਲ ਘੁੰਮਣ ਗਿਆ ਸੀ, ਜਿਸ 'ਚ 7 ਸੈਲਾਨੀ ਹਿਮਾਚਲ ਤੋਂ ਬਾਹਰਲੇ ਸੂਬਿਆਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ¢ ਜਦੋਂ ਇਹ ਗੱਡੀ ਸ਼ਾਮ ਤੱਕ ਨਾ ਤਾਂ ਵਾਪਸ ਆਈ ਅਤੇ ਨਾ ਹੀ ਪਾਂਗੀ ਦੇ ਕਿਲਾਰ ਇਲਾਕੇ 'ਚ ਪਹੁੰਚੀ ਤਾਂ ਸਵਾਰੀਆਂ ਦੇ ਰਿਸ਼ਤੇਦਾਰਾਂ ਨੇ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ¢ਗੱਡੀ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਬੈਰਾਗੜ੍ਹ ਪੁਲਿਸ ਨੇ ਸਨਿਚਰਵਾਰ ਨੂੰ ਇਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ¢ ਤਲਾਸ਼ੀ ਦੌਰਾਨ ਕਾਲਾਬਨ ਨੇੜੇ ਗੱਡੀ ਦਾ ਕੁਝ ਮਲਬਾ ਦੇਖਿਆ ਗਿਆ¢ ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਇਲਾਕੇ ਦੀ ਜਾਂਚ ਕਰਨ 'ਤੇ ਇਕ ਡੂੰਘੀ ਖੱਡ 'ਚ ਲਗਭਗ 500 ਫੁੱਟ ਹੇਠਾਂ ਬੁਰੀ ਤਰ੍ਹਾਂ ਨੁਕਸਾਨੀ ਹੋਈ ਹਾਲਤ 'ਚ ਇਕ ਗੱਡੀ ਪਈ ਮਿਲੀ¢ ਹਾਦਸੇ ਵਾਲੀ ਜਗ੍ਹਾ ਬਹੁਤ ਹੀ ਦੂਰ-ਦੁਰਾਡੇ ਅਤੇ ਪੱਥਰੀਲੇ/ਅÏਖੇ ਇਲਾਕੇ ਵਿਚ ਸਥਿਤ ਹੈ, ਜਿਸ ਕਾਰਨ ਬਚਾਅ ਅਤੇ ਤਲਾਸ਼ੀ ਦੀ ਕਾਰਵਾਈ ਬਹੁਤ ਚੁਣÏਤੀਪੂਰਨ ਬਣ ਗਈ ਹੈ¢ ਪੁਲਿਸ ਨੇ ਦੱਸਿਆ ਕਿ ਖੱਡ ਤੱਕ ਪਹੁੰਚਣ ਦਾ ਕੋਈ ਸਿੱਧਾ ਰਸਤਾ ਨਹੀਂ ਹੈ¢ ਉਥੇ ਹੀ ਇਲਾਕੇ 'ਚ ਮੋਬਾਈਲ ਨੈੱਟਵਰਕ ਨਾ ਹੋਣ ਕਾਰਨ ਸੰਪਰਕ ਅਤੇ ਤਾਲਮੇਲ ਦੇ ਯਤਨਾਂ 'ਚ ਹੋਰ ਵੀ ਰੁਕਾਵਟ ਆ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਭਾਰਤ 'ਸ਼ਕਤੀਸ਼ਾਲੀ' ਹੈ ਅਤੇ ਆਪਣੀ ਫ਼ੌਜ ਨੂੰ 'ਆਧੁਨਿਕ' ਬਣਾ ਰਿਹਾ ਹੈ-ਹੇਗਸੇਥ <br/> ਅਗਲੀ ਖ਼ਬਰ ਗੁਰਦੁਆਰਾ ਬਾਬਾ ਕਪੂਰ ਸਿੰਘ ਲੋਪੋਕੇ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ
Ad Position 24