04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪੰਜਾਬ 'ਚ ਜ਼ੋਰਦਾਰ ਮੀਂਹ ਪੈਣ ਨਾਲ ਤੇਜ਼ ਗਰਮੀ ਤੋਂ ਮਿਲੀ ਰਾਹਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-05-2026
ਕੁਝ ਥਾਵਾਂ 'ਤੇ ਹਨੇਰੀ ਤੇ ਝੱਖੜ ਕਾਰਨ ਜੜੋ੍ਹਾ ਪੁੱਟੇ ਗਏ ਰੁੱਖ
ਚੰਡੀਗੜ੍ਹ, 30 ਮਈ (ਏਜੰਸੀ)-ਸਨਿਚਰਵਾਰ ਸਵੇਰ ਸਮੇਂ ਪੰਜਾਬ ਤੇ ਚੰਡੀਗੜ੍ਹ 'ਚ ਜ਼ੋਰਦਾਰ ਮੀਂਹ ਪਿਆ, ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ | ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ, ਮੋਹਾਲੀ, ਖਰੜ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਤੇ ਐਸ.ਬੀ.ਐਸ. ਨਗਰ 'ਚ ਮੀਂਹ ਪੈਣ ਦੀਆਂ ਖਬਰਾਂ ਹਨ | ਪਿਛਲੇ ਕੁਝ ਦਿਨਾਂ ਤੋਂ ਪੰਜਾਬ ਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉਪਰ ਬਣਿਆ ਹੋਇਆ ਸੀ | ਮੌਸਮ ਵਿਭਾਗ ਦੀ ਇਕ ਰਿਪੋਰਟ ਅਨੁਸਾਰ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ 6.4 ਮਿ.ਮੀ. ਮੀਂਹ ਪਿਆ | ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਰਿਹਾ, ਜੋ ਇਸ ਮੌਸਮ ਦੀ ਔਸਤ ਤੋਂ 7 ਡਿਗਰੀ ਘੱਟ ਹੈ | ਪਠਾਨਕੋਟ 'ਚ 18 ਐਮ.ਐਮ. ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਐਸ.ਬੀ.ਐਸ. ਨਗਰ ਤੇ ਰੂਪਨਗਰ 'ਚ ਕ੍ਰਮਵਾਰ 1.5 ਮਿ.ਮੀ. ਤੇ 2.5 ਮਿ.ਮੀ. ਮੀਂਹ ਪਿਆ |

Ad Position 22
No active advertisement
ਪਿਛਲੀ ਖ਼ਬਰ ਬੰਗਾਲ 'ਚ ਟੀ.ਐਮ.ਸੀ. ਆਗੂ ਅਭਿਸ਼ੇਕ ਬੈਨਰਜੀ 'ਤੇ ਹਮਲਾ <br/> ਅਗਲੀ ਖ਼ਬਰ ਵਿਧਾਇਕ ਪਠਾਣਮਾਜਰਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ-ਨਿਯਮਿਤ ਜ਼ਮਾਨਤ ਮਨਜ਼ੂਰ <br/>
Ad Position 24