03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅੰਤਿਮ ਖਰੜਾ ਤਿਆਰ-ਸ਼ਾਹਬਾਜ਼ ਸ਼ਰੀਫ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-06-2026
ਅੰਮਿ੍ਤਸਰ, 13 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ਦਾ ਅੰਤਿਮ ਖਰੜਾ ਤਿਆਰ ਹੋ ਗਿਆ ਹੈ ਤੇ ਪਾਕਿ ਅਗਲੇ ਕਦਮਾਂ ਨੂੰ ਅੰਤਿਮ ਰੂਪ ਦੇਣ ਲਈ ਦੋਵਾਂ ਧਿਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ | ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਸਮਝੌਤੇ 'ਤੇ ਐਤਵਾਰ 14 ਜੂਨ ਨੂੰ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲੀਬਾਫ ਦੁਆਰਾ ਦਸਤਖ਼ਤ ਕੀਤੇ ਜਾ ਸਕਦੇ ਹਨ | ਇਸ ਦੇ ਲਈ ਜਨੇਵਾ ਨੂੰ ਸਭ ਤੋਂ ਸੰਭਾਵਿਤ ਸਥਾਨ ਵਜੋਂ ਵੇਖਿਆ ਜਾ ਰਿਹਾ ਹੈ | ਉਧਰ, ਈਰਾਨੀ ਵਿਦੇਸ਼ ਮੰਤਰੀ ਡਾ. ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਅਮਰੀਕਾ ਨਾਲ ਇਕ ਸਮਝੌਤਾ ਪੱਤਰ 'ਤੇ ਅਗਲੇ ਕੁਝ ਦਿਨਾਂ ਦੇ ਅੰਦਰ ਦਸਤਖ਼ਤ ਕੀਤੇ ਜਾ ਸਕਦੇ ਹਨ, ਪਰ ਉਨ੍ਹਾਂ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਪ੍ਰਮਾਣੂ ਗੱਲਬਾਤ ਅੰਤਰਿਮ ਸਮਝੌਤੇ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ | ਡਾ. ਅਰਾਘਚੀ ਨੇ ਇਹ ਵੀ ਕਿਹਾ ਕਿ ਪ੍ਰਸਤਾਵਿਤ ਸਮਝੌਤਾ ਪੱਤਰ 'ਤੇ ਅਜੇ ਤੱਕ ਦਸਤਖ਼ਤ ਨਹੀਂ ਕੀਤੇ ਗਏ ਹਨ ਅਤੇ ਇਸ ਦੀਆਂ ਸ਼ਰਤਾਂ ਜਾਂ ਖਰੜਾ 'ਚ ਬਦਲਾਅ ਅਜੇ ਵੀ ਸੰਭਵ ਹਨ | ਅਰਾਘਚੀ ਅਨੁਸਾਰ ਸ਼ਾਂਤੀ ਪ੍ਰਕਿਰਿਆ ਦੇ ਪਹਿਲੇ ਪੜਾਅ 'ਚ ਦੋ ਪੰਨਿਆਂ ਦੇ ਸਮਝੌਤਾ ਪੱਤਰ 'ਤੇ ਦਸਤਖ਼ਤ ਕਰਨਾ ਸ਼ਾਮਿਲ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਈਰਾਨ ਸਮਝੌਤੇ 'ਤੇ ਅੱਜ ਹੋਣਗੇ ਦਸਤਖ਼ਤ-ਟਰੰਪ <br/> ਅਗਲੀ ਖ਼ਬਰ ਅਸਾਮ 'ਚ ਹਵਾਈ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ-5 ਜਵਾਨਾਂ ਦੀ ਮੌਤ <br/>
Ad Position 24