ਅੰਦੋਲਨ ਨੇ ਹਿੰਦੂ-ਮੁਸਲਿਮ ਏਜੰਡੇ ਵਾਲੀ ਰਾਜਨੀਤੀ ਨੂੰ ਕੀਤਾ ਫੇਲ੍ਹ
ਅਜੀਤ ਡੈਸਕ
26-07-2026
ਦੀਪਕੇ ਨੇ ਕਿਹਾ ਕਿ ਸੀ.ਜੇ.ਪੀ. ਦੇ ਇਸ ਅੰਦੋਲਨ ਨੇ ਹਿੰਦੂ-ਮੁਸਲਿਮ ਏਜੰਡੇ ਵਾਲੀ ਰਾਜਨੀਤੀ ਨੂੰ ਬੁਰੀ ਤਰ੍ਹਾਂ ਫੇਲ੍ਹ ਕੀਤਾ ਹੈ ਤੇ ਇਹ ਅੰਦੋਲਨ ਦੇਸ਼ ਦੀ ਭਾਈਚਾਰਕ ਸਾਂਝ ਮਜ਼ਬੂਤ ਕਰਨ ’ਚ ਕਾਮਯਾਬ ਰਿਹਾ । ਉਨ੍ਹਾਂ ਕਿਹਾ ਕਿ ਨਵੇਂ ਬਿਰਤਾਂਤ ਘੜਨ ਤੇ ਅੰਦੋਲਨ ਨੂੰ ਬਦਨਾਮ ਕਰਨ ਲਈ ਹਿੰਦੂ-ਮੁਸਲਿਮ, ਪਾਕਿਸਤਾਨ ਤੇ ਚੀਨ ਨਾਲ ਸੰਬੰਧ ਤੇ ਫੰਡਿੰਗ ਦੇ ਨਾਂਅ ’ਤੇ ਕਾਕਰੋਚ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅੰਦੋਲਨਕਾਰੀ ਵਿਦਿਆਰਥੀਆਂ ਨੇ ਹਿੰਦੂ ਮੁਸਲਿਮ ਏਜੰਡੇ ਰਾਹੀਂ ਅੰਦੋਲਨ ਨੂੰ ਬਦਨਾਮ ਕਰਨ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ। ਦੀਪਕੇ ਨੇ ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਪ੍ਰਣ ਕਰਾਇਆ ਕਿ ਉਹ ਇਸੇ ਤਰ੍ਹਾਂ ਹੀ ਅੱਗੇ ਵੀ ਹਿੰਦੂ-ਮੁਸਲਿਮ ਏਜੰਡੇ ’ਤੇ ਰਾਜਨੀਤੀ ਜਾਂ ਸਾਜਿਸ਼ ਕਰਨ ਵਾਲਿਆਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ।