02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਰੱਖਿਆ ਉਤਪਾਦਨ ’ਚ ਭਾਰਤ ਨਵੀਂਆਂ ਉਚਾਈਆਂ ਛੂਹ ਰਿਹਾ ਹੈ-ਮੋਦੀ

Ad Position 21
No active advertisement
27-07-2026


ਨਵੀਂ ਦਿੱਲੀ, 26 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਰੱਖਿਆ ਉਤਪਾਦਨ, ਰੱਖਿਆ ਬਰਾਮਦ ਤੇ ਮਿੱਤਰ ਦੇਸ਼ਾਂ ਦੇ ਨਾਲ ਰਾਜਨੀਤਕ ਖੇਤਰ ਦੇ ਸਹਿਯੋਗ ’ਚ ਲਗਾਤਾਰ ਨਵੀਆਂ ਉਚਾਈਆਂ ਛੂਹ ਰਿਹਾ ਹੈ। ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਉਨ੍ਹਾਂ 1999 ਦੀ ਕਾਰਗਿਲ ਜੰਗ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ‘ਕਾਰਗਿਲ ਵਿਜੇ ਦਿਵਸ’ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ’ਚ ਕੁਝ ਅਜਿਹੇ ਦਿਨ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਰੱਖਣ ਲਈ ਕੈਲੰਡਰ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਅੱਜ 26 ਜੁਲਾਈ ਅਜਿਹੀ ਹੀ ਇਕ ਤਰੀਕ ਹੈ, ਅੱਜ ਕਾਰਗਿਲ ਵਿਜੇ ਦਿਵਸ ਹੈ। ਇਹ ਦਿਨ ਸਾਨੂੰ ਸਾਡੇ ਬਹਾਦਰ ਸੈਨਿਕਾਂ ਦੇ ਅਸਾਧਾਰਨ ਸਾਹਸ ਦੀ ਯਾਦ ਦਿਵਾਉਂਦਾ ਹੈ। ਅੱਜ ਦਾ ਭਾਰਤ ਨਾ ਸਿਰਫ਼ ਆਪਣੇ ਨਾਇਕਾਂ ਨੂੰ ਯਾਦ ਕਰ ਰਿਹਾ ਹੈ, ਬਲਕਿ ਉਨ੍ਹਾਂ ਦੀ ਗਾਥਾ ਨਵੀਂ ਪੀੜ੍ਹੀ ਤੱਕ ਵੀ ਪਹੁੰਚਾ ਰਿਹਾ ਹੈ ਤੇ ਇਸੇ ਭਾਵਨਾ ਦੇ ਨਾਲ ‘ਸ਼ੌਰਿਆ ਵਿਜੇ ਯਾਤਰਾ’ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੈਨਿਕਾਂ ਦੇ ਸਾਹਸ ਦੇ ਨਾਲ-ਨਾਲ ਭਾਰਤ ਆਪਣੀਆਂ ਤਕਨੀਕੀ ਸਮਰੱਥਾਵਾਂ ਨੂੰ ਵੀ ਲਗਾਤਾਰ ਮਜ਼ਬੂਤ ਕਰ ਰਿਹਾ ਹੈ, ਕੁਝ ਦਿਨ ਪਹਿਲਾਂ ਹੀ ਆਈ.ਐਨ.ਐਸ. ਮਹੇਂਦਰਗਿਰੀ ਨੂੰ ਭਾਰਤੀ ਜਲ ਸੈਨਾ ’ਚ ਸ਼ਾਮਿਲ ਕੀਤਾ ਗਿਆ ਤੇ ਇਸ ਆਧੁਨਿਕ ਬੇੜੇ ਨੂੰ ਭਾਰਤ ’ਚ ਹੀ ਡਿਜ਼ਾਈਨ ਤੇ ਤਿਆਰ ਕੀਤਾ ਗਿਆ ਹੈ। ਇਹ ‘ਆਤਮਨਿਰਭਰ ਭਾਰਤ’ ਦੀ ਵਧਦੀ ਤਾਕਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਡੀ.ਆਰ.ਡੀ.ਓ. ਨੇ ਇਸ ਮਹੀਨੇ ਪਿਨਾਕਾ ਲਾਂਗ-ਰੇਂਜ ਗਾਈਡਡ ਰਾਕੇਟ ਦਾ ਵੀ ਸਫਲਤਾਪੂਰਵਕ ਪ੍ਰੀਖਣ ਕੀਤਾ ਅਤੇ ਸਿਰਫ਼ ਦੋ-ਤਿੰਨ ਦਿਨ ਪਹਿਲਾਂ ਹੀ ਡੀ.ਆਰ.ਡੀ.ਓ. ਨੇ ਕੁਸ਼ਾ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ। ਉਨ੍ਹਾਂ ਕਿਹਾ ਕਿ ਚਾਹੇ ਰੱਖਿਆ ਉਤਪਾਦਨ ਹੋਵੇ, ਰੱਖਿਆ ਬਰਾਮਦ ਹੋਵੇ, ਜਾਂ ਮਿੱਤਰ ਦੇਸ਼ਾਂ ਨਾਲ ਰਾਜਨੀਤਕ ਸਹਿਯੋਗ, ਭਾਰਤ ਲਗਾਤਾਰ ਨਵੀਆਂ ਉਚਾਈਆਂ ਛੂਹ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਇਸ ਮਹੀਨੇ ਦੇ ਸ਼ੁਰੂ ’ਚ ਇੰਡੋਨੇਸ਼ੀਆ ’ਚ ਸਨ, ਤਾਂ ਬ੍ਰਹਮੋਸ ਤੇ ਅਸਤਰ ਮਿਜ਼ਾਈਲਾਂ ਨੂੰ ਲੈ ਕੇ ਇਕ ਵੱਡਾ ਸਮਝੌਤਾ ਹੋਇਆ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਰੱਖਿਆ ਉਪਕਰਨਾਂ ਤੇ ਤਕਨਾਲੋਜੀ ’ਤੇ ਦੁਨੀਆ ਦਾ ਭਰੋਸਾ ਵਧ ਰਿਹਾ ਹੈ। ਨਿੱਜੀ ਖੇਤਰ ਦੁਆਰਾ ਵਿਕਸਿਤ ਭਾਰਤ ਦੇ ਪਹਿਲੇ ਰਾਕੇਟ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਐਤਵਾਰ ਨੂੰ ‘ਵਿਕਰਮ-1’ ਦੇ ਸਫ਼ਲ ਲਾਂਚ ਬਾਅਦ ਹਰ ਭਾਰਤੀ ਮਾਣ ਨਾਲ ਭਰਿਆ ਹੋਇਆ ਹੈ। ਅਸੀਂ ਸਾਰੇ ਭਾਰਤੀ ਭਾਰਤ ਦੇ ਪੁਲਾੜ ਖੇਤਰ ਲਈ ਇਸ ਇਤਿਹਾਸਕ ਪਲ ਦੇ ਗਵਾਹ ਬਣੇ। ਸਾਡੇ ਨੌਜਵਾਨ ਖੋਜਕਾਰਾਂ ਨੇ ਵਿਲੱਖਣ ਹੁਨਰ, ਜੁਨੂੰਨ ਤੇ ਹੌਸਲੇ ਦਾ ਪ੍ਰਦਰਸ਼ਨ ਕੀਤਾ। ਬਰਸਾਤੀ ਪਾਣੀ ਦੀ ਸੰਭਾਲ ਲਈ ‘ਕੈਚ ਦ ਰੇਨ’ ਮੁਹਿੰਮ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਦੇਸ਼ ਬਹੁਤ ਸਰਲ ਹੈ: ਜਿੱਥੇ ਅਤੇ ਜਦੋਂ ਮੀਂਹ ਪੈਂਦਾ ਹੈ, ਪਾਣੀ ਦੀ ਸੰਭਾਲ ਕਰੋ। ਇਸ ਲਈ 4 ਜੁਲਾਈ ਤੋਂ ਇਕ ਵਿਸ਼ੇਸ਼ ਦੇਸ਼ ਵਿਆਪੀ ਮੁਹਿੰਮ ਚੱਲ ਰਹੀ ਹੈ। ਇਸ ਪਹਿਲਕਦਮੀ ਤਹਿਤ ਮੀਂਹ ਦੇ ਪਾਣੀ ਦੀ ਸੰਭਾਲ, ਭੂਮੀਗਤ ਪਾਣੀ ਰੀਚਾਰਜ, ਪੁਰਾਣੇ ਜਲ ਸਰੋਤਾਂ ਦੀ ਪੁਨਰ ਸੁਰਜੀਤੀ ਅਤੇ ਰੁੱਖ ਲਗਾਉਣ ਨੂੰ ਨਵੀਂ ਗਤੀ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਦੇ ਜਾਪਾਨ ਓਪਨ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਅਤੇ ਲੰਡਨ ਦੇ ਲਾਰਡਸ ਸਟੇਡੀਅਮ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪਹਿਲੀ ਟੈਸਟ ਮੈਚ ਜਿੱਤ ਬਾਰੇ ਵੀ ਗੱਲ ਕੀਤੀ। ਮੋਦੀ ਨੇ ਦੱਖਣੀ ਚਿਤੂਰ, ਏਰਨਾਕੁਲਮ ਵਿਚ ਇਕ ਖੇਡ-ਸੰਬੰਧੀ ਪਹਿਲਕਦਮੀ ’ਤੇ ਵੀ ਚਾਨਣਾ ਪਾਇਆ, ਜਿਥੇ ਇਕ ਸਕੂਲ ਵਿਚ ਇਕ ਸੰਸਕ੍ਰਿਤ ਕਲੱਬ ਹੈ, ਜਿਥੇ ਇਕ ਅਧਿਆਪਕ ਅਭਿਲਾਸ਼ ਸੰਸਕ੍ਰਿਤ ਨੂੰ ਇਕ ਵਿਲੱਖਣ ਤਰੀਕੇ ਨਾਲ ਹਰਮਨਪਿਆਰੀ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਾਇੰਸ ਓਲੰਪੀਆਡ ’ਚ ਭਾਰਤੀ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੀਆਂ ਸਫਲਤਾਵਾਂ, ਉੱਤਰ ਪ੍ਰਦੇਸ਼ ਦੇ ਬਿਜਨੌਰ ’ਚ ਇਕ ਮਹਿਲਾ ਸਵੈ-ਸਹਾਇਤਾ ਸਮੂਹ ਦੁਆਰਾ ‘ਵਿਦੁਰ ਪ੍ਰੇਰਨਾ ਸਵਦੇਸ਼ੀ ਹਰਬਲ ਟੀ’ ਬਣਾਉਣ ਅਤੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਰਾਹੀਂ ਲਗਾਏ ਜਾ ਰਹੇ ਲੱਖਾਂ ਬੂਟਿਆਂ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਓ, ਅਸੀਂ ‘ਲੋਕਲ ਫਾਰ ਵੋਕਲ’ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।

Ad Position 22
No active advertisement
ਪਿਛਲੀ ਖ਼ਬਰ ਅਨਾਹਤ ਸਿੰਘ ਬਣੀ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਪ੍ਰੀਖਿਆ ਸੁਧਾਰਾਂ ਲਈ ਉੱਚ ਤਾਕਤੀ ਟਾਸਕ ਫੋਰਸ ਬਣਾਉਣ ਦਾ ਐਲਾਨ
Ad Position 24
No active advertisement